Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਦੀਆਂ ਫਰਜ਼ੀ ਵੀਡੀਓਜ਼ ਦਾ ਬਲਤੇਜ਼ ਪੰਨੂ ਨੇ ਕੀਤਾ...

ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫਰਜ਼ੀ ਵੀਡੀਓਜ਼ ਦਾ ਬਲਤੇਜ਼ ਪੰਨੂ ਨੇ ਕੀਤਾ ਖੁਲਾਸਾ

“ਭਾਜਪਾ ਕਰ ਰਹੀ ਕਿਰਦਾਰਕੁਸ਼ੀ, ਅਦਾਲਤ ‘ਤੇ ਵੀ ਸਵਾਲ”


ਚੰਡੀਗੜ੍ਹ, 23 ਅਕਤੂਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਫਰਜ਼ੀ ਵੀਡੀਓ ਮਾਮਲੇ ਨੇ ਰਾਜਨੀਤਿਕ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਮੋਹਾਲੀ ਦੀ ਇੱਕ ਅਦਾਲਤ ਵੱਲੋਂ ਇਨ੍ਹਾਂ ਵੀਡੀਓਜ਼ ਨੂੰ “ਫਰਜ਼ੀ” ਕਰਾਰ ਦੇਣ ਅਤੇ ਉਨ੍ਹਾਂ ਨੂੰ ਹਟਾਉਣ ਦੇ ਹੁਕਮ ਜਾਰੀ ਕਰਨ ਤੋਂ ਬਾਅਦ, ਅੱਜ (ਵੀਰਵਾਰ) ਆਮ ਆਦਮੀ ਪਾਰਟੀ ਨੇ ਇਸ ਸਾਰੇ ਮਾਮਲੇ ਨੂੰ ਵਿਰੋਧੀਆਂ ਦਾ “ਪ੍ਰੋਪੈਗੈਂਡਾ” ਕਰਾਰ ਦਿੱਤਾ ਹੈ।

ਆਪ ਦੇ ਸੀਨੀਅਰ ਨੇਤਾ ਬਲਤੇਜ ਪੰਨੂ ਨੇ ਅੱਜ ਪ੍ਰੈਸ ਕਾਨਫਰੈਂਸ ਕਰਦਿਆਂ ਕਿਹਾ ਕਿ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫਰਜ਼ੀ ਵੀਡੀਓਜ਼ ਉਹਨਾਂ ਅਕਾਉਂਟਾਂ ਰਾਹੀਂ ਫੈਲਾਏ ਜਾ ਰਹੇ ਹਨ ਜੋ ਸਿੱਧੇ ਤੌਰ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੋਸ਼ਲ ਮੀਡੀਆ ਵਿੰਗ ਨਾਲ ਜੁੜੇ ਹੋਏ ਹਨ।

ਕੈਨੇਡਾ ‘ਚ ਬੈਠੇ ਵਿਅਕਤੀ ਨੇ ਕੀਤੀ ਸੀ ਵੀਡੀਓ ਅਪਲੋਡ

ਬਲਤੇਜ ਪੰਨੂ ਨੇ ਖੁਲਾਸਾ ਕੀਤਾ ਕਿ ਇਹ ਵੀਡੀਓਜ਼ ਇੱਕ ਅਜਿਹੇ ਵਿਅਕਤੀ ਨੇ ਅਪਲੋਡ ਕੀਤੀਆਂ ਜੋ ਕੈਨੇਡਾ ਵਿੱਚ ਰਹਿੰਦਾ ਹੈ।

  1. ਪੁਰਾਣਾ ਧੋਖੇਬਾਜ਼: ਉਨ੍ਹਾਂ ਕਿਹਾ ਕਿ ਇਸ ਵਿਅਕਤੀ ‘ਤੇ ਪਹਿਲਾਂ ਵੀ ਧੋਖਾਧੜੀ ਦੇ ਕਈ ਮਾਮਲੇ ਦਰਜ ਹੋ ਚੁੱਕੇ ਹਨ।
  2. ਕੇਂਦਰੀ ਮੰਤਰੀ ਦਾ ਵੀਡੀਓ: ਪੰਨੂ ਨੇ ਦੱਸਿਆ ਕਿ ਇਹ ਵਿਅਕਤੀ ਕੁਝ ਸਮਾਂ ਪਹਿਲਾਂ ਇੱਕ ਕੇਂਦਰੀ ਮੰਤਰੀ ਦੇ ਵੀਡੀਓ ਵੀ ਇਸੇ ਤਰ੍ਹਾਂ ਅਪਲੋਡ ਕਰ ਚੁੱਕਿਆ ਹੈ।

ਬਲਤੇਜ ਪੰਨੂ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਵਿਰੋਧੀਆਂ ਕੋਲ “ਆਪ” ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਕੋਈ ਅਸਲੀ ਮਸਲਾ ਨਹੀਂ, ਇਸ ਲਈ ਉਹ ਹੁਣ ਕਿਰਦਾਰਕੁਸ਼ੀ ਦੀ ਰਾਹ ‘ਤੇ ਹਨ।

  1. ਭਾਜਪਾ ਵਿੰਗ ਦਾ ਹੱਥ: ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਦੇ ਪਿੱਛੇ ਸਿਰਫ਼ ਇੱਕ ਵਿਅਕਤੀ ਨਹੀਂ ਸਗੋਂ ਕਈ ਤਾਕਤਾਂ ਸ਼ਾਮਲ ਹਨ। ਪੰਨੂ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ‘ਤੇ “ਅਠਾਰਾਂ ਤੋਂ ਵੱਧ” ਅਕਾਉਂਟਾਂ ਦੀ ਪਛਾਣ ਹੋਈ ਹੈ ਜੋ ਸਿੱਧੇ ਭਾਜਪਾ ਦੇ ਸੋਸ਼ਲ ਮੀਡੀਆ ਵਿੰਗ ਨਾਲ ਜੁੜੇ ਹੋਏ ਹਨ ਅਤੇ ਇਹ ਫਰਜ਼ੀ ਵੀਡੀਓ ਫੈਲਾ ਰਹੇ ਹਨ।

ਅਸ਼ਵਨੀ ਸ਼ਰਮਾ ਤੇ ਹਮਲਾ: ਉਨ੍ਹਾਂ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਵੀ ਨਿਸ਼ਾਨਾ ਸਾਧਿਆ। ਪੰਨੂ ਨੇ ਕਿਹਾ, “ਮੋਹਾਲੀ ਦੀ ਅਦਾਲਤ ਨੇ ਕੱਲ੍ਹ (ਬੁੱਧਵਾਰ) ਹੀ ਇਨ੍ਹਾਂ ਵੀਡੀਓਜ਼ ਨੂੰ ਫਰਜ਼ੀ ਕਰਾਰ ਦੇ ਕੇ 24 ਘੰਟਿਆਂ ਅੰਦਰ ਹਟਾਉਣ ਦੇ ਹੁਕਮ ਦਿੱਤੇ ਸਨ, ਪਰ ਅਸ਼ਵਨੀ ਸ਼ਰਮਾ ਅੱਜ ਵੀ ਸਵੇਰੇ ਇਨ੍ਹਾਂ ਵੀਡੀਓਜ਼ ‘ਤੇ ਸਵਾਲ ਖੜ੍ਹੇ ਕਰ ਰਹੇ ਹਨ, ਜੋ ਸਿੱਧੇ ਤੌਰ ‘ਤੇ ਅਦਾਲਤ ਦੇ ਫੈਸਲੇ ‘ਤੇ ਸਵਾਲ ਚੁੱਕਣ ਦੇ ਬਰਾਬਰ ਹੈ।”

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments