Homeਸੰਸਾਰਕੈਨੇਡਾ 'ਚ ਗੈਂਗਵਾਰ ਤੇਜ਼, ਗੋਦਾਰਾ ਗੈਂਗ ਨੇ ਤੇਜੀ ਕਾਹਲੋਂ 'ਤੇ ਗੋਲਾਬਾਰੀ ਦੀ...

ਕੈਨੇਡਾ ‘ਚ ਗੈਂਗਵਾਰ ਤੇਜ਼, ਗੋਦਾਰਾ ਗੈਂਗ ਨੇ ਤੇਜੀ ਕਾਹਲੋਂ ‘ਤੇ ਗੋਲਾਬਾਰੀ ਦੀ ਜ਼ਿੰਮੇਵਾਰੀ ਲਈ

ਕੈਨੇਡਾ : ਕੈਨੇਡਾ ਵਿੱਚ ਅਪਰਾਧਕ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਹਨ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਗੋਲਾਬਾਰੀ ਦੇ ਕੁਝ ਦਿਨ ਬਾਅਦ ਹੁਣ ਰੋਹਿਤ ਗੋਦਾਰਾ ਗੈਂਗ ਨੇ ਸਿੰਗਰ ਤੇਜੀ ਕਾਹਲੋਂ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨਾਲ ਜੁੜੇ ਮਹਿੰਦਰ ਸਰਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕਬੂਲਿਆ ਕਿ ਇਹ ਹਮਲਾ ਉਸਦੇ ਗਰੁੱਪ ਨੇ ਕਰਵਾਇਆ ਹੈ।

ਉਸਨੇ ਕਿਹਾ ਕਿ ਕਾਹਲੋਂ “ਦੁਸ਼ਮਣਾਂ ਦੀ ਮਦਦ ਕਰਦਾ ਸੀ” ਅਤੇ ਚੇਤਾਵਨੀ ਦਿੱਤੀ ਕਿ ਜੋ ਵੀ ਗੋਦਾਰਾ ਗੈਂਗ ਦੇ ਵਿਰੋਧੀਆਂ ਨੂੰ ਸਹਾਇਤਾ ਦੇਵੇਗਾ, ਉਸਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ।

ਯਾਦ ਰਹੇ ਕਿ ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਕੈਫੇ ਅਤੇ ਇੱਕ ਬਿਜ਼ਨਸਮੈਨ ਦੀ ਕੋਠੀ ‘ਤੇ ਵੀ ਹਮਲੇ ਹੋਏ ਸਨ, ਜਿਨ੍ਹਾਂ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਨੇ ਲਈ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments