ਭਾਰਤ/ਪਾਕਿਸਤਾਨ: ਪਾਕਿਸਤਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵੱਲੋਂ ਅੱਤਵਾਦ ‘ਤੇ ਦਿੱਤੀਆਂ ਚੇਤਾਵਨੀਆਂ ਤੋਂ ਚਿੰਤਿਤ ਹੈ। ਜਨਰਲ ਦਿਵੇਦੀ ਨੇ ਉੱਤਰਾਖੰਡ ਵਿੱਚ ਕਿਹਾ ਸੀ ਕਿ “ਆਪ੍ਰੇਸ਼ਨ ਸਿੰਦੂਰ ਕਿਸੇ ਵੀ ਵੇਲੇ ਸ਼ੁਰੂ ਹੋ ਸਕਦਾ ਹੈ।” ਇਸ ’ਤੇ ਪਾਕਿ ਮਾਹਰ ਕਮਰ ਚੀਮਾ ਨੇ ਸਵਾਲ ਉਠਾਇਆ ਕਿ ਕੀ “ਸਿੰਦੂਰ 2.0” ਹੋਵੇਗਾ।
ਇਸ ਦਾ ਜਵਾਬ ਦਿੰਦੇ ਹੋਏ ਸੇਵਾਮੁਕਤ ਮੇਜਰ ਜਨਰਲ ਰਾਜਨ ਕੋਚਰ ਨੇ ਕਿਹਾ ਕਿ ਭਾਰਤ ਚੁੱਪ ਨਹੀਂ ਬੈਠੇਗਾ ਜੇ ਪਾਕਿਸਤਾਨ ਭੜਕਾਊ ਬਿਆਨ ਦੇਵੇ। ਉਨ੍ਹਾਂ ਕਿਹਾ ਕਿ “ਆਪ੍ਰੇਸ਼ਨ ਸਿੰਦੂਰ 2.0” ਜੰਗ ਨਹੀਂ, ਸਿਰਫ਼ ਇੱਕ ਚੇਤਾਵਨੀ ਹੈ ਕਿ ਪਹਿਲਗਾਮ ਵਰਗਾ ਹਮਲਾ ਦੁਬਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੋਚਰ ਨੇ ਦੱਸਿਆ ਕਿ ਭਾਰਤੀ ਫੌਜ ਦੋ ਮੋਰਚਿਆਂ—ਪਾਕਿਸਤਾਨ ਅਤੇ ਚੀਨ—ਦੇ ਖ਼ਤਰੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਰਹੱਦ ‘ਤੇ ਸਥਿਤੀ ‘ਤੇ ਨਿਗਰਾਨੀ ਜਾਰੀ ਹੈ।







