ਭੋਪਾਲ: ਭਾਜਪਾ ਦੀ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਰਮੀ ਵਧਾ ਦਿੱਤੀ ਹੈ। ਉਨ੍ਹਾਂ ਨੇ ਖੁਲ੍ਹੇ ਤੌਰ ‘ਤੇ ਕਿਹਾ ਕਿ ਜੇ ਪਾਰਟੀ ਆਗਿਆ ਦੇਵੇਗੀ, ਤਾਂ ਉਹ ਝਾਂਸੀ ਲੋਕ ਸਭਾ ਹਲਕੇ ਤੋਂ ਚੋਣ ਲੜੇਗੀ।
ਉਮਾ ਭਾਰਤੀ ਨੇ ਕਿਹਾ ਕਿ, “ਜੇ ਪਾਰਟੀ ਕਹੇਗੀ, ਤਾਂ ਮੈਂ ਝਾਂਸੀ ਤੋਂ ਚੋਣ ਲੜਾਂਗੀ। ਮੇਰਾ ਬੁੰਦੇਲਖੰਡ ਨਾਲ ਰੂਹਾਨੀ ਜੋੜ ਹੈ।” ਉਨ੍ਹਾਂ ਨੇ ਇਹ ਗੱਲ ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੌਰੇ ਦੌਰਾਨ ਵੀ ਦੁਹਰਾਈ।
ਰਾਜਨੀਤਿਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਮਾ ਭਾਰਤੀ ਦਾ ਇਹ ਬਿਆਨ ਭਾਜਪਾ ਦੀਆਂ ਭਵਿੱਖੀ ਰਣਨੀਤੀਆਂ ਦੀ ਪੇਸ਼ਬੰਨੀ ਵਾਂਗ ਹੈ। ਯਾਦ ਰਹੇ ਕਿ ਉਮਾ ਭਾਰਤੀ 2014 ਵਿੱਚ ਝਾਂਸੀ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।
ਉਨ੍ਹਾਂ ਦੇ ਇਸ ਐਲਾਨ ਨਾਲ ਬੁੰਦੇਲਖੰਡ ਦੀ ਸਿਆਸਤ ਮੁੜ ਚਰਚਾ ਵਿੱਚ ਆ ਗਈ ਹੈ, ਤੇ ਹੁਣ ਸਭ ਦੀ ਨਜ਼ਰ ਭਾਜਪਾ ਦੀ ਅਗਲੀ ਚਾਲ ‘ਤੇ ਟਿਕੀ ਹੋਈ ਹੈ।







