Homeਪਟਿਆਲਾ ਅਪਡੇਟਪਟਿਆਲਾ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ 3.57 ਲੱਖ ਗਾਵਾਂ ਤੇ ਮੱਝਾਂ...

ਪਟਿਆਲਾ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ 3.57 ਲੱਖ ਗਾਵਾਂ ਤੇ ਮੱਝਾਂ ਨੂੰ ਮੂੰਹ ਖੁਰ ਵੈਕਸੀਨ ਲਗਾਉਣ ਦੀ ਮੁਹਿੰਮ ਸ਼ੁਰੂ

ਵੈਕਸੀਨ ਲਗਾਉਣ ਦਾ ਕੰਮ 29 ਨਵੰਬਰ ਤੱਕ ਹੋਵੇਗਾ ਪੂਰਾ- ਡਾ. ਬਿਕਰਮਜੀਤ ਸਿੰਘ


ਪਟਿਆਲਾ (ਸ਼ਹੀਦ-ਏ-ਆਜ਼ਮ ਬਿਉਰੋ): ਪਸ਼ੂ ਪਾਲਣ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਮੂੰਹ ਖੁਰ ਬਿਮਾਰੀ (Foot and Mouth Disease) ਤੋਂ ਪਸ਼ੂਆਂ ਦੀ ਰੱਖਿਆ ਲਈ ਵੱਡੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਗਠਿਤ 44 ਟੀਮਾਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਘਰ-ਘਰ ਜਾ ਕੇ 3,57,915 ਗਾਵਾਂ ਅਤੇ ਮੱਝਾਂ ਨੂੰ ਵੈਕਸੀਨ ਲਗਾ ਰਹੀਆਂ ਹਨ।

ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ 15 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਕੰਮ 29 ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਇਹ ਮੁਹਿੰਮ ਮੂੰਹ ਖੁਰ ਵੈਕਸੀਨੇਸ਼ਨ ਦਾ 7ਵਾਂ ਗੇੜ ਹੈ, ਜਿਸ ਅਧੀਨ ਪਟਿਆਲਾ, ਰਾਜਪੁਰਾ, ਨਾਭਾ, ਦੁਧਨਸਾਧਾਂ, ਸਮਾਣਾ ਅਤੇ ਪਾਤੜਾਂ ਤਹਿਸੀਲਾਂ ਦੇ ਸਾਰੇ ਪਿੰਡ ਕਵਰ ਕੀਤੇ ਜਾ ਰਹੇ ਹਨ।

ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਪਸ਼ੂ ਪਾਲਕ ਆਪਣੇ ਪਸ਼ੂਆਂ ਦੀ ਸਮੇਂ ਸਿਰ ਵੈਕਸੀਨੇਸ਼ਨ ਕਰਵਾਉਣ, ਤਾਂ ਜੋ ਮੂੰਹ ਖੁਰ ਬਿਮਾਰੀ ਤੋਂ ਪੂਰਾ ਸੂਬਾ ਮੁਕਤ ਹੋ ਸਕੇ।

ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਮੂੰਹ ਖੁਰ ਬਿਮਾਰੀ ਤੋਂ ਰਹਿਤ ਹੋਵੇਗਾ, ਤਾਂ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦਾ ਅੰਤਰਰਾਸ਼ਟਰੀ ਪੱਧਰ ਤੇ ਵਪਾਰ ਕਰਨ ਦੀਆਂ ਸੰਭਾਵਨਾਵਾਂ ਵੱਧਣਗੀਆਂ, ਜਿਸ ਨਾਲ ਪਸ਼ੂ ਪਾਲਕਾਂ ਦੀ ਆਮਦਨ ਅਤੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments