Homeਹਰਿਆਣਾਹਰਿਆਣਾ ਦੇ ਮਰਹੂਮ ਏਡੀਜੀਪੀ ਵਾਈ ਪੂਰਨ ਕੁਮਾਰ ਨੂੰ ਅੰਤਿਮ ਵਿਦਾਈ — ਧੀਆਂ...

ਹਰਿਆਣਾ ਦੇ ਮਰਹੂਮ ਏਡੀਜੀਪੀ ਵਾਈ ਪੂਰਨ ਕੁਮਾਰ ਨੂੰ ਅੰਤਿਮ ਵਿਦਾਈ — ਧੀਆਂ ਨੇ ਦਿੱਤੀ ਚਿਤਾ ਨੂੰ ਅਗਨੀ, ਗਾਰਡ ਆਫ਼ ਆਨਰ ਨਾਲ ਕੀਤਾ ਸਨਮਾਨ

ਹਰਿਆਣਾ : ਹਰਿਆਣਾ ਦੇ ਮਰਹੂਮ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਏਡੀਜੀਪੀ ਵਾਈ ਪੂਰਨ ਕੁਮਾਰ ਦਾ ਅੱਜ ਚੰਡੀਗੜ੍ਹ ‘ਚ ਰਾਜਕੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਦੋਵੇਂ ਧੀਆਂ ਨੇ ਪਿਤਾ ਦੀ ਚਿਤਾ ਨੂੰ ਅਗਨੀ ਦਿੱਤੀ। ਸੂਬੇ ਦੇ ਉੱਚ ਅਧਿਕਾਰੀਆਂ ਅਤੇ ਰਾਜਨੀਤਿਕ ਹਸਤੀਆਂ ਨੇ ਉਨ੍ਹਾਂ ਨੂੰ ਅੰਤੀਮ ਵਿਦਾਈ ਦਿੱਤੀ।

ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਦੁਪਹਿਰ 3 ਵਜੇ ਸ਼ੁਰੂ ਹੋਈ ਅਤੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਤੱਕ ਪਹੁੰਚੀ, ਜਿੱਥੇ ਪੂਰਨ ਕੁਮਾਰ ਨੂੰ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਹਵਾਵਾਂ ਵਿੱਚ ਦੁੱਖ ਦਾ ਮਾਹੌਲ ਸਾਫ਼ ਦਿਖਾਈ ਦੇ ਰਿਹਾ ਸੀ।

ਸਮਾਗਮ ਵਿੱਚ ਹਰਿਆਣਾ ਦੇ ਡੀਜੀਪੀ ਓਪੀ ਸਿੰਘ, ਕਈ ਸੀਨੀਅਰ ਪੁਲਿਸ ਅਧਿਕਾਰੀ, ਅਤੇ ਰਾਜ ਸਰਕਾਰ ਦੇ ਪ੍ਰਤਿਨਿਧੀ ਮੌਜੂਦ ਸਨ। ਇਸ ਦੇ ਨਾਲ ਹੀ ਭਾਜਪਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਅਤੇ ਸ਼ਿਆਮ ਸਿੰਘ ਰਾਣਾ ਵੀ ਹਾਜ਼ਰ ਰਹੇ।

ਇਸ ਤੋਂ ਇਲਾਵਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾਵਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੂਰਨ ਕੁਮਾਰ ਇਕ ਇਮਾਨਦਾਰ ਅਤੇ ਸਮਰਪਿਤ ਅਧਿਕਾਰੀ ਸਨ, ਜਿਨ੍ਹਾਂ ਨੇ ਹਮੇਸ਼ਾ ਫਰਜ਼ ਨੂੰ ਪਹਿਲ ਦਿੱਤੀ।

ਅਧਿਕਾਰੀਆਂ ਦੇ ਮੁਤਾਬਕ, ਵਾਈ ਪੂਰਨ ਕੁਮਾਰ ਦੀ ਸੇਵਾ ਅਤੇ ਅਨੁਸ਼ਾਸਨ ਪ੍ਰਤੀ ਨਿਭਾਈ ਸਮਰਪਣ ਭਵਿੱਖ ਦੇ ਅਧਿਕਾਰੀਆਂ ਲਈ ਪ੍ਰੇਰਣਾ ਬਣੀ ਰਹੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments