Homeਪੰਜਾਬਲੁਧਿਆਣਾ ਵਿੱਚ ਡਿਊਟੀ ਦੌਰਾਨ ਏਐਸਆਈ ਨੇ ਖੁਦ ਨੂੰ ਮਾਰੀ ਗੋਲੀ, ਮੌਕੇ ’ਤੇ...

ਲੁਧਿਆਣਾ ਵਿੱਚ ਡਿਊਟੀ ਦੌਰਾਨ ਏਐਸਆਈ ਨੇ ਖੁਦ ਨੂੰ ਮਾਰੀ ਗੋਲੀ, ਮੌਕੇ ’ਤੇ ਮੌਤ – ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਲੁਧਿਆਣਾ: ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਇੱਕ ਏਐਸਆਈ ਵੱਲੋਂ ਡਿਊਟੀ ਦੌਰਾਨ ਖੁਦ ਨੂੰ ਗੋਲੀ ਮਾਰ ਕੇ ਜਾਨ ਦੇਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਮੰਗਲਵਾਰ ਸਵੇਰੇ ਲੁਧਿਆਣਾ ਦੇ ਰਾਣੀ ਝਾਂਸੀ ਰੋਡ ’ਤੇ ਸਥਿਤ ਡੀਆਈਜੀ ਰੇਂਜ ਹਾਊਸ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਤੀਰਥ ਸਿੰਘ (ਉਮਰ ਲਗਭਗ 50 ਸਾਲ) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਮੂਲਾਪੁਰ ਦਾਖਾ (ਲੁਧਿਆਣਾ) ਦਾ ਰਹਿਣ ਵਾਲਾ ਸੀ।

ਤੀਰਥ ਸਿੰਘ ਪਿਛਲੇ 4–5 ਸਾਲਾਂ ਤੋਂ ਡੀਆਈਜੀ ਹਾਊਸ ਵਿਖੇ ਫੁਟਕਲ ਸਟੋਰਕੀਪਰ ਵਜੋਂ ਤਾਇਨਾਤ ਸੀ। ਪੁਲਿਸ ਮੁਤਾਬਕ, ਮੰਗਲਵਾਰ ਤੜਕੇ ਲਗਭਗ 3 ਵਜੇ ਉਸਨੇ ਆਪਣੀ ਸਰਵਿਸ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਲਈ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਗੋਲੀ ਦੀ ਆਵਾਜ਼ ਸੁਣਕੇ ਡਿਊਟੀ ‘ਤੇ ਮੌਜੂਦ ਹੋਰ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਤੀਰਥ ਸਿੰਘ ਨੂੰ ਖੂਨ ਨਾਲ ਲੱਥਪੱਥ ਪਾਇਆ। ਉਨ੍ਹਾਂ ਨੇ ਤੁਰੰਤ ਉੱਚ ਅਧਿਕਾਰੀਆਂ ਅਤੇ ਥਾਣਾ ਨੰਬਰ 8 ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ

ਪੁਲਿਸ ਦੇ ਅਨੁਸਾਰ, ਖੁਦਕੁਸ਼ੀ ਦੇ ਸਹੀ ਕਾਰਨਾਂ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ। ਮ੍ਰਿਤਕ ਦੇ ਤਿੰਨ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਪਰਿਵਾਰਕ ਮੈਂਬਰਾਂ ਅਤੇ ਸਾਥੀ ਕਰਮਚਾਰੀਆਂ ਤੋਂ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ।

ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਹਰ ਸੰਭਵ ਪੱਖ ਦੀ ਜਾਂਚ ਕਰ ਰਹੀ ਹੈ। ਇਸਦੇ ਨਾਲ ਹੀ ਇਹ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਗੋਲੀ ਅਚਾਨਕ ਰਿਵਾਲਵਰ ਸੈੱਟ ਕਰਦੇ ਹੋਏ ਵੀ ਚੱਲੀ ਹੋ ਸਕਦੀ ਹੈ।  ਪੂਰੀ ਤਸਦੀਕ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments