Homeਪਟਿਆਲਾ ਅਪਡੇਟਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਟਾਵਰ ਮੋਰਚਾ ਸੰਬੰਧੀ ਮੀਟਿੰਗ ਭਲਕੇ

ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਟਾਵਰ ਮੋਰਚਾ ਸੰਬੰਧੀ ਮੀਟਿੰਗ ਭਲਕੇ

ਸਮਾਣਾ/ਪਟਿਆਲਾ : ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਭ ਧਰਮਾਂ ਦੇ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ 12 ਅਕਤੂਬਰ 2024 ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਦਾ ਪੂਰਾ ਸਾਲ ਹੋਣ ’ਤੇ ਕੱਲ ਮਿਤੀ 12 ਅਕਤੂਬਰ, 2025 ਨੂੰ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਟਾਵਰ ਮੋਰਚਾ ਸਮਾਣਾ ਵਿਖੇ ਭਾਰੀ ਇਕੱਠ ਹੋਇਆ। ਇਸ ਸਬੰਧ ਵਿਚ ਮਾਨਯੋਗ ਐਮ.ਐਲ.ਏ. ਸਮਾਣਾ ਜੀ ਵੱਲੋਂ ਮਾਨਯੋਗ ਚੇਅਰਮੈਨ ਸਲੈਕਟ ਕਮੇਟੀ, ਵਿਧਾਨ ਸਭਾ ਚੰਡੀਗੜ੍ਹ ਜੀ ਨਾਲ ਫੋਲ ਤੇ ਰਾਬਤਾ ਕੀਤਾ ਗਿਆ। ਮਾਨਯੋਗ ਚੇਅਰਮੈਨ ਜੀ ਵਲੋਂ ਕੱਲ 14.10.2025 ਦਿਨ ਮੰਗਲਵਾਰ ਨੂੰ ਦੁਪਹਿਰ 2:00 ਵਜੇ ਟਾਵਰ ਮੋਰਚੇ ਦੇ ਨੁਮਾਇੰਦਿਆਂ ਨਾਲ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ।

ਧਿਆਨ ਰਹੇ ਕਿ ਸੰਘਰਸ਼ ਦਾ ਅਸਲ ਉਦੇਸ਼ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕਰਨਾ ਅਤੇ ਸਰਕਾਰ ਤੋਂ ਇਹ ਮੰਗ ਹੈ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਮੌਤ/ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਇਆ ਜਾਵੇ। ਇਸ ਸੰਬੰਧ ਵਿਚ ਭਾਈ ਗੁਰਜੀਤ ਸਿੰਘ ਖਾਲਸਾ 1 ਸਾਲ ਤੋਂ ਸਮਾਣਾ ਟਾਵਰ ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ।

ਇਸ ਮੀਟਿੰਗ ਵਿਚ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਹੈ ਤਾਂ ਆਉਣ ਵਾਲੀ 13 ਨਵੰਬਰ, ਦਿਨ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਭਾਰੀ ਇਕੱਠ ਹੋਵੇਗਾ ਅਤੇ ਸਮਾਣਾ ਵਿਚ ਸੰਗਤਾਂ ਦਾ ਹੜ੍ਹ ਆਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਕਾਨੂੰਨ ਨੂੰ ਜਲਦੀ ਹੀ ਲਾਗੂ ਕੀਤਾ ਜਾਵੇ। ਅਸੀਂ ਅਮਨ ਤੇ ਸ਼ਾਂਤੀ ਚਾਹੁੰਦੇ ਹਾਂ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments