Homeਸਪੋਰਟਸ69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ 19 ਲੜਕੀਆਂ ਦੇ ਹੋਏ ਖੋ-ਖੋ ਮੁਕਾਬਲੇ

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ 19 ਲੜਕੀਆਂ ਦੇ ਹੋਏ ਖੋ-ਖੋ ਮੁਕਾਬਲੇ

ਪਟਿਆਲਾ, 13 ਅਕਤੂਬਰ: ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ’ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਮੁਕਾਬਲੇ ਪਟਿਆਲਾ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡੀਐਸਸੀ ਡਾ. ਦਲਜੀਤ ਸਿੰਘ ਨੇ ਦੱਸਿਆ ਅੰਡਰ 19 ਲੜਕੀਆਂ ਦੇ ਖੋਖੋ ਅੰਤਰ ਜ਼ਿਲ੍ਹਾ ਮੁਕਾਬਲੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪੋਲੋ ਗਰਾਉਂਡ ਪਟਿਆਲਾ ਵਿਖੇ ਮਿਤੀ 13 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਖੇਡ ਇੰਚਾਰਜ ਪ੍ਰਿੰਸੀਪਲ ਮਾੜੂ ਰਾਜੇਸ਼ ਮੋਦੀ, ਰਿਹਾਇਸ਼ ਕਮੇਟੀ ਇੰਚਾਰਜ ਪ੍ਰਿੰਸੀਪਲ ਓਪੀਐਲ ਮਨਦੀਪ ਕੌਰ , ਮੈਸ ਕਮੇਟੀ ਇੰਚਾਰਜ ਰਾਜ ਕੁਮਾਰ ਪ੍ਰਿੰਸੀਪਲ ਨੋਗਾਵਾਂ, ਟੂਰਨਾਮੈਂਟ ਰਜਿਸਟਰੇਸ਼ਨ ਕਮੇਟੀ ਇੰਚਾਰਜ ਜਗਤਾਰ ਸਿੰਘ ਟਿਵਾਣਾ ਡਿਊਟੀ ਨਿਭਾ ਰਹੇ ਹਨ। ਅੱਜ ਦੇ ਹੋਏ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਨੇ ਮੋਹਾਲੀ, ਪਟਿਆਲਾ ਨੇ ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ ਨੇ ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਫਰੀਦਕੋਟ, ਲੁਧਿਆਣਾ ਨੇ ਸ੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ ਨੇ ਮੋਗਾ, ਜਲੰਧਰ ਨੇ ਗੁਰਦਾਸਪੁਰ, ਫਿਰੋਜ਼ਪੁਰ ਨੇ ਬਰਨਾਲਾ ਨੂੰ ਹਰਾਇਆ। ਇਸ ਮੌਕੇ ਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਪਟਿਆਲਾ 1 , ਬਲਵਿੰਦਰ ਸਿੰਘ ਜੱਸਲ ਪਟਿਆਲਾ 2, ਸ਼ਸ਼ੀ ਮਾਨ ਪਟਿਆਲਾ 3, ਜਸਵਿੰਦਰ ਸਿੰਘ ਚੱਪੜ ਸਟੇਟ ਅਵਾਰਡੀ ਘਨੌਰ, ਦਵਿੰਦਰ ਸਿੰਘ ਪਾਤੜਾ, ਰਜਿੰਦਰ ਸੈਣੀ ਰਾਜਪੁਰਾ, ਗੁਰਪ੍ਰੀਤ ਸਿੰਘ ਟਿਵਾਣਾ ਭਾਦਸੋਂ, ਬਲਜੀਤ ਸਿੰਘ ਧਾਰੋਕੀਂ ਨਾਭਾ, ਤਰਸੇਮ ਸਿੰਘ ਭੁੰਨਰਹੇੜੀ, ਭਰਪੂਰ ਸਿੰਘ ਸਮਾਣਾ, ਵਿਨੋਦ ਕੁਮਾਰ, ਸਰਬਜੀਤ ਸਿੰਘ ਡਕਾਲਾ, ਬਲਕਾਰ ਸਿੰਘ, ਰਾਜਪਾਲ ਸਿੰਘ, ਸੁਖਵੰਤ ਸਿੰਘ, ਸੁਖਦੀਪ ਸਿੰਘ ਕੋਚ, ਹਰਦੀਪ ਕੌਰ, ਕਿਰਨਜੀਤ ਕੌਰ, ਕਰਮਜੀਤ ਕੌਰ, ਸੁਰਿੰਦਰ ਪਾਲ ਕੌਰ, ਅਮਨਦੀਪ ਕੌਰ, ਤਨਵੀਰ ਸਿੰਘ, ਮੱਖਣ ਸਿੰਘ, ਕਮਲਦੀਪ ਸਿੰਘ ਕੋਚ, ਰਜਿੰਦਰ ਸਿੰਘ, ਰਾਮ ਕੁਮਾਰ, ਗੌਰਵ ਵਿਰਦੀ, ਗੁਰਪ੍ਰੀਤ ਸਿੰਘ ਝੰਡਾ, ਜਰਨੈਲ ਸਿੰਘ,  ਗੁਰਪਿਆਰ ਸਿੰਘ, ਕੁਲਵੰਤ ਸਿੰਘ, ਦੀਦਾਰ ਸਿੰਘ, ਰਕੇਸ਼ ਲਚਕਾਣੀ, ਸ਼ਿਵ ਪੰਡੀਰ, ਪ੍ਰੇਮ ਸਿੰਘ, ਕਰਨ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments