Homeਦੇਸ਼ਕਰਵਾ ਚੌਥ ਦੀ ਰਾਤ ’ਚ ਚੋਰਾਂ ਨੇ ਜੈਨ ਮੰਦਰ ਦੇ ਸਿਖਰ ਤੋਂ...

ਕਰਵਾ ਚੌਥ ਦੀ ਰਾਤ ’ਚ ਚੋਰਾਂ ਨੇ ਜੈਨ ਮੰਦਰ ਦੇ ਸਿਖਰ ਤੋਂ ਉਤਾਰ ਲਿਆ 40 ਲੱਖ ਦਾ ਕਲਸ਼

ਦਿੱਲੀ : ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਜੋਤੀ ਨਗਰ ਸਥਿਤ ਇੱਕ ਜੈਨ ਮੰਦਰ ਤੋਂ ਸੋਨੇ ਦੀ ਪਰਤ ਵਾਲਾ ਕਲਸ਼ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਮੁਤਾਬਕ, ਇਹ ਕਲਸ਼ ਮੰਦਰ ਦੇ ਗੁੰਬਦ ਉੱਤੇ ਲੱਗਾ ਸੀ ਅਤੇ ਇਸ ਦੀ ਕੀਮਤ ਲਗਭਗ 40 ਲੱਖ ਰੁਪਏ ਹੈ। ਇਹ ਘਟਨਾ ਸ਼ੁਕਰਵਾਰ ਅਤੇ ਸਨਿਚਰਵਾਰ ਦੀ ਅੱਧੀ ਰਾਤ ਨੂੰ ਵਾਪਰੀ ਜਦੋਂ ਇਲਾਕੇ ਦੇ ਜ਼ਿਆਦਾਤਰ ਵਸਨੀਕ ਕਰਵਾ ਚੌਥ ਦੇ ਜਸ਼ਨਾਂ ਵਿਚ ਰੁੱਝੇ ਹੋਏ ਸਨ। ਘਟਨਾ ਦੀਆਂ ਦੋ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਇੱਕ ਵਿਅਕਤੀ ਨੂੰ ਮੰਦਰ ਦੇ ਸਿਖਰ ਤੋਂ ਉਤਰਦਿਆਂ ਵੇਖਿਆ ਜਾ ਸਕਦਾ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੰਦਰ ਦੇ ਪੁਰਾਣੇ ਕਲਸ਼ ਨੂੰ ਕੁਝ ਸਾਲ ਪਹਿਲਾਂ ਲਗਾਇਆ ਗਿਆ ਸੀ ਅਤੇ ਇਹ ਅੱਠ ਧਾਤਾਂ ਨਾਲ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਚੋਰਾਂ ਨੇ ਘਟਨਾ ਦੀ ਯੋਜਨਾ ਪਹਿਲਾਂ ਹੀ ਤਿਆਰ ਕਰ ਲਈ ਸੀ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਈ ਟੀਮਾਂ ਬਣਾਈਆਂ ਹਨ ਜੋ ਵੀਡੀਓਜ਼ ਅਤੇ ਇਲਾਕੇ ਦੇ ਰਿਕਾਰਡ ਖੰਗਾਲ ਰਹੀਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments