Homeਹਰਿਆਣਾ'ਪੂਰਨ ਕੁਮਾਰ' ਸੁਸਾਈਡ ਨੋਟ ਵਿੱਚ ਨਾਮ ਆਉਣ ਤੋਂ ਬਾਅਦ ਰੋਹਤਕ ਐਸਪੀ ਦਾ...

‘ਪੂਰਨ ਕੁਮਾਰ’ ਸੁਸਾਈਡ ਨੋਟ ਵਿੱਚ ਨਾਮ ਆਉਣ ਤੋਂ ਬਾਅਦ ਰੋਹਤਕ ਐਸਪੀ ਦਾ ਤਬਾਦਲਾ

ਰੋਹਤਕ: ਹਰਿਆਣਾ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੈਸਲਾ ਲੈਂਦਿਆਂ ਰੋਹਤਕ ਦੇ ਐਸ.ਪੀ. ਨਰਿੰਦਰ ਬਿਜਾਰਨੀਆ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਸੁਰਿੰਦਰ ਸਿੰਘ ਭੋਰੀਆ ਨੂੰ ਰੋਹਤਕ ਦਾ ਨਵਾਂ ਐਸ.ਪੀ. ਨਿਯੁਕਤ ਕੀਤਾ ਗਿਆ ਹੈ।

ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਭੋਰੀਆ ਤੁਰੰਤ ਰੋਹਤਕ ਦਾ ਚਾਰਜ ਸੰਭਾਲਣਗੇ, ਜਦਕਿ ਬਿਜਾਰਨੀਆ ਦੀ ਅਗਲੀ ਤਾਇਨਾਤੀ ਸੰਬੰਧੀ ਵੱਖਰਾ ਆਦੇਸ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

ਇਹ ਤਬਾਦਲਾ ਉਸ ਵੇਲੇ ਕੀਤਾ ਗਿਆ ਹੈ ਜਦੋਂ ਆਈਪੀਐਸ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਵਿੱਚ ਬਿਜਾਰਨੀਆ ਦਾ ਨਾਮ ਸਾਹਮਣੇ ਆਇਆ ਸੀ। ਪੂਰਨ ਕੁਮਾਰ ਦੀ ਪਤਨੀ ਅਤੇ ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ ਨੇ ਚੰਡੀਗੜ੍ਹ ਪੁਲਿਸ ਕੋਲ ਦਰਜ ਸ਼ਿਕਾਇਤ ਵਿੱਚ ਹਰਿਆਣਾ ਡੀਜੀਪੀ ਸ਼ਤਰੂਜੀਤ ਸਿੰਘ ਕਪੂਰ ਅਤੇ ਐਸਪੀ ਨਰਿੰਦਰ ਬਿਜਾਰਨੀਆ ‘ਤੇ ਤੰਗ-ਪ੍ਰੇਸ਼ਾਨ ਕਰਨ ਤੇ ਜਾਤੀ ਅਧਾਰਤ ਵਿਤਕਰੇ ਦੇ ਦੋਸ਼ ਲਗਾਏ ਸਨ।

ਸ਼ਿਕਾਇਤ ਅਨੁਸਾਰ, ਪੂਰਨ ਕੁਮਾਰ ਦੀ ਮੌਤ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਖ਼ਿਲਾਫ਼ ਰੋਹਤਕ ਵਿੱਚ ਇੱਕ ਝੂਠਾ ਕੇਸ ਦਰਜ ਕੀਤਾ ਗਿਆ ਸੀ, ਜੋ “ਉਪਰਲੇ ਇਸ਼ਾਰਿਆਂ ’ਤੇ ਕੀਤੀ ਗਈ ਸਾਜ਼ਿਸ਼” ਦੱਸਿਆ ਗਿਆ ਹੈ।

ਸੁਸਾਈਡ ਨੋਟ ਵਿੱਚ ਬਿਜਾਰਨੀਆ ਸਮੇਤ ਕਈ ਸੀਨੀਅਰ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਦੇ ਨਾਮ ਦਰਜ ਹਨ — ਜਿਵੇਂ ਕਿ ਡੀਜੀਪੀ ਸ਼ਤਰੂਜੀਤ ਕਪੂਰ, ਮੁੱਖ ਸਕੱਤਰ ਅਨੁਰਾਗ ਰਸਤੋਗੀ, ਅਮਿਤਾਭ ਸਿੰਘ ਢਿੱਲੋਂ, ਪੰਕਜ ਨੈਨ, ਮਨੋਜ ਯਾਦਵ, ਸੰਦੀਪ ਖੀਰਵਾਰ, ਸਿਬਾਸ਼ ਕਵੀਰਾਜ ਅਤੇ ਹੋਰ ਅਧਿਕਾਰੀ।

ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਘਰ ’ਤੇ ਉੱਚ ਪੱਧਰੀ ਮੀਟਿੰਗ ਵੀ ਹੋਈ, ਜਿਸ ਵਿੱਚ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਸਮੇਤ ਕਈ ਅਧਿਕਾਰੀ ਸ਼ਾਮਲ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments