Homeਪਟਿਆਲਾ ਅਪਡੇਟਕਲਾ ਨਿਧੀ ਜਿਊਲਰਜ਼ ਦੇ ਮਾਲਕ ਕਮਲ ਅਗਰਵਾਲ ਨੂੰ ਸ਼੍ਰੀ ਸਨਾਤਨ ਧਰਮ ਟਰੱਸਟ...

ਕਲਾ ਨਿਧੀ ਜਿਊਲਰਜ਼ ਦੇ ਮਾਲਕ ਕਮਲ ਅਗਰਵਾਲ ਨੂੰ ਸ਼੍ਰੀ ਸਨਾਤਨ ਧਰਮ ਟਰੱਸਟ ਦੇ ਮੈਂਬਰਾਂ ਨੇ ਦਿੱਤਾ ਸਮਾਗਮ ਦਾ ਸੱਦਾ

Shri Sanatan Dharma Trust Invites Kala Nidhi Jewellers Owner Kamal Agarwal to Special Event

ਪਟਿਆਲਾ, 27 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਸ਼੍ਰੀ ਸਨਾਤਨ ਧਰਮ ਟਰੱਸਟ ਵੱਲੋਂ ਕਰਵਾਏ ਜਾ ਰਹੇ ਪ੍ਰਸਿੱਧ ਕਥਾਵਾਚਕ ਜੈ ਕਿਸ਼ੋਰੀ ਜੀ ਦੇ ਵਿਸ਼ਾਲ ਧਾਰਮਿਕ ਸਮਾਗਮ ਸਬੰਧੀ ਟਰੱਸਟ ਦੇ ਸਮੂਹ ਮੈਂਬਰਾਂ ਨੇ ਸ਼ਹਿਰ ਦੇ ਪ੍ਰਸਿੱਧ ਕਲਾ ਨਿਧੀ ਜਿਊਲਰਜ਼ ਦੇ ਮਾਲਕ ਕਮਲ ਅਗਰਵਾਲ ਅਤੇ ਉਨ੍ਹਾਂ ਦੇ ਦੋਵਾਂ ਸਪੁੱਤਰਾਂ ਕੁਨਾਲ ਅਗਰਵਾਲ ਤੇ ਕਰਨ ਅਗਰਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਪੱਤਰ ਭੇਟ ਕੀਤਾ। ਮੁਲਾਕਾਤ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਸਮਾਗਮ ਦੀਆਂ ਤਿਆਰੀਆਂ ਸਾਂਝੀਆਂ ਕਰਦਿਆਂ ਕਲਾ ਨਿਧੀ ਜਿਊਲਰਜ਼ ਪਰਿਵਾਰ ਵੱਲੋਂ ਟਰੱਸਟ ਨੂੰ ਦਿੱਤੇ ਜਾ ਰਹੇ ਵੱਡੇ ਸਾਥ, ਸਮਰਥਨ ਅਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ।
ਟਰੱਸਟੀਆਂ ਨੇ ਕਿਹਾ ਕਿ ਕਮਲ ਅਗਰਵਾਲ, ਕੁਨਾਲ ਅਗਰਵਾਲ ਅਤੇ ਕਰਨ ਅਗਰਵਾਲ ਹਮੇਸ਼ਾ ਹੀ ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਵਿਸ਼ਾਲ ਸਮਾਗਮ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦਾ ਨਿਸ਼ਕਾਮ ਸਹਿਯੋਗ ਤੇ ਮਾਰਗਦਰਸ਼ਨ ਟਰੱਸਟ ਲਈ ਵੱਡੀ ਤਾਕਤ ਹੈ। ਇਸ ਮੌਕੇ ਕਮਲ ਅਗਰਵਾਲ ਨੇ ਕਿਹਾ ਕਿ ਪਟਿਆਲਾ ਦੀ ਧਰਤੀ ’ਤੇ ਜੈ ਕਿਸ਼ੋਰੀ ਜੀ ਦਾ ਆਗਮਨ ਸਮੁੱਚੇ ਇਲਾਕੇ ਲਈ ਵੱਡੇ ਸੁਭਾਗ ਦੀ ਗੱਲ ਹੈ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਇਸ ਪਵਿੱਤਰ ਕਾਰਜ ਲਈ ਤਨ-ਮਨ-ਧਨ ਨਾਲ ਟਰੱਸਟ ਦੇ ਨਾਲ ਖੜ੍ਹਾ ਹੈ। ਇਸ ਮੌਕੇ ਟਰੱਸਟ ਦੇ ਮੈਂਬਰ ਰਚਿਨ ਬਾਂਸਲ (ਰਿਚੀ ਡਕਾਲਾ), ਦਿਨੇਸ਼ ਅਗਰਵਾਲ, ਰਾਮ ਡਕਾਲਾ, ਸੁਮਿਤ ਗੋਇਲ, ਰਾਜਨ ਸਿੰਗਲਾ, ਮਹੇਸ਼ ਗੁਪਤਾ, ਹਿਤੇਸ਼ ਸਿੰਗਲਾ ਅਤੇ ਧਰਮਪਾਲ ਬਾਂਸਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments