ਚੰਡੀਗੜ੍ਹ : 10 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਮੁੱਖ ਮੰਤਰੀ ਪੰਜਾਬ ਨੇ ਵਰਿੰਦਰ ਘੁੰਮਣ ਦੀ ਮੌਤ ਤੇ ਕੀਤਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਜਵਾਨਾਂ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ। ਹੁਣੇ ਅਜੇ ਰਾਜਵੀਰ ਜਵੰਦਾ ਦੇ ਸੰਸਕਾਰ ਤੇ ਜਾ ਕੇ ਆਏ ਸੀ। ਹੁਣ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ ਕਿ ਪੰਜਾਬ ਦਾ ਇੱਕ ਹੋਰ ਗਭਰੂ ਮੰਨਿਆ ਪ੍ਰਮੰਨਿਆ ਬਾਡੀ ਬਿਲਡਰ ਤੇ ਪੰਜਾਬੀ ਫਿਲਮਾਂ ਦਾ ਕਲਾਕਾਰ ਵਰਿੰਦਰ ਘੁੰਮਣ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ, ਪ੍ਰਮਾਤਮਾ ਦੋਵਾਂ ਪ੍ਰਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਜੇ ਅਸੀਂ ਅੱਜ ਕੱਲ੍ਹ ਦੀ ਜੀਵਨ ਸ਼ੈਲੀ ‘ਤੇ ਨਜ਼ਰ ਮਾਰੀਏ, ਤਾਂ ਸਾਨੂੰ ਨਹੀਂ ਪਤਾ ਕਿ ਅਸੀਂ ਕੀ ਖਾ ਰਹੇ ਹਾਂ। ਪਹਿਲਾਂ ਪਿੰਡਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਮਿਲਾਵਟੀ ਨਹੀਂ ਸਨ ਪਰ ਅੱਜ ਸਥਿਤੀ ਬਹੁਤ ਮਾੜੀ ਹੈ। ਦੁੱਧ ਤੋਂ ਲੈ ਕੇ ਦਵਾਈਆਂ ਤੱਕ ਸਭ ਜ਼ਹਿਰ ਬਣ ਗਈਆਂ ਹਨ। ਗਭਰੂ ਖੁਰਾਕਾਂ ਛੱਡ ਕੇ ਨਸ਼ਿਆਂ ਦੇ ਹਨ੍ਹੇਰੇ ਵਿਚ ਗੁੰਮਦੇ ਜਾ ਰਹੇ ਹਨ। ਹੁਣ ਸਾਨੂੰ ਨਸ਼ਿਆਂ ਦੇ ਨਾਲ—ਨਾਲ ਮਿਲਾਵਟੀ ਵਸਤੂਆਂ ਬਨਾਉਣ ਵਾਲਿਆਂ ਤੇ ਵੀ ਨਕੇਲ ਪਾਉਣੀ ਪਊਗੀ।









