ਚੰਡੀਗੜ੍ਹ, 17 ਨਵੰਬਰ, 2026 (ਅਰਸ਼ਦੀਪ ਸਿੰਘ ) : ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਸੀ.ਆਰ. ਪਾਟਿਲ ਅੱਜ 17 ਨਵੰਬਰ ਨੂੰ ਟ੍ਰਾਈਸਿਟੀ ਵਿੱਚ ਹੋਣ ਵਾਲੇ ਤਿੰਨ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਆਪਣੇ ਦੌਰੇ ਦੀ ਸ਼ੁਰੂਆਤ ਉਹ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਰਨਗੇ, ਜਿੱਥੇ ਉਹ ਡਿਜੀਟਲ ਕ੍ਰਿਏਟਰਾਂ ਨੂੰ ਸਨਮਾਨਿਤ ਕਰਨਗੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਨਗੇ। ਦੌਰੇ ਦੇ ਆਖਰੀ ਪੜਾਅ ਦੌਰਾਨ ਸੀ.ਆਰ. ਪਾਟਿਲ ਚੰਡੀਗੜ੍ਹ ਕਲੱਬ ਵਿਖੇ ਉਦਯੋਗਪਤੀਆਂ ਨਾਲ ਮੁਲਾਕਾਤ ਅਤੇ ਵਿਚਾਰ-ਵਟਾਂਦਰਾ ਕਰਨਗੇ। ਇਸ ਤਰ੍ਹਾਂ ਉਨ੍ਹਾਂ ਦਾ ਅੱਜ ਦਾ ਦੌਰਾ ਡਿਜੀਟਲ ਖੇਤਰ, ਪਾਰਟੀ ਸੰਗਠਨ ਅਤੇ ਉਦਯੋਗਿਕ ਵਰਗ ਨਾਲ ਸੰਪਰਕ ‘ਤੇ ਕੇਂਦਰਿਤ ਰਹੇਗਾ।






