Homeਪੰਜਾਬਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਦੂਜੇ ਅੰਤਰ-ਜਮਾਤੀ ਮੂਟ ਕੋਰਟ ਮੁਕਾਬਲੇ–2026...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਦੂਜੇ ਅੰਤਰ-ਜਮਾਤੀ ਮੂਟ ਕੋਰਟ ਮੁਕਾਬਲੇ–2026 ਦਾ ਆਯੋਜਨ

Sri Guru Granth Sahib World University Organises 2nd Inter-Class Moot Court Competition–2026

ਫ਼ਤਿਹਗੜ੍ਹ ਸਾਹਿਬ, 10 ਨਵੰਬਰ, 2026  (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਦੂਜੇ ਅੰਤਰ-ਜਮਾਤੀ ਮੂਟ ਕੋਰਟ ਮੁਕਾਬਲੇ–2026 ਦਾ ਦੋ ਰੋਜ਼ਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਦਾਲਤੀ ਕਾਰਵਾਈ, ਕਾਨੂੰਨੀ ਤਰਕ, ਵਕਾਲਤੀ ਹੁਨਰ ਅਤੇ ਪੇਸ਼ੇਵਰ ਨੈਤਿਕਤਾ ਦਾ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਸੀ। ਮੁਕਾਬਲੇ ਵਿੱਚ ਦਸ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਛੇ ਟੀਮਾਂ ਕੁਆਰਟਰ ਫਾਈਨਲ, ਚਾਰ ਟੀਮਾਂ ਸੈਮੀਫਾਈਨਲ ਅਤੇ ਦੋ ਬਿਹਤਰੀਨ ਟੀਮਾਂ ਫਾਈਨਲ ਗੇੜ ਵਿੱਚ ਪਹੁੰਚੀਆਂ। ਇਹ ਮੁਕਾਬਲਾ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਦੀ ਸਰਪ੍ਰਸਤੀ ਅਤੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਡੀਨ ਅਤੇ ਮੁਖੀ ਪ੍ਰੋ. (ਡਾ.) ਸਤਿਆਪਾਲ ਸਿੰਘ ਸਲੂਜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਫਾਈਨਲ ਮੁਕਾਬਲਿਆਂ ਲਈ ਐਡਵੋਕੇਟ ਅਮਰਜੀਤ ਸਿੰਘ ਚੀਮਾ, ਜ਼ਿਲ੍ਹਾ ਅਤੇ ਸੈਸ਼ਨ ਅਦਾਲਤ, ਫਤਿਹਗੜ੍ਹ ਸਾਹਿਬ, ਐਡਵੋਕੇਟ ਪੰਕਜ ਰਹੇਜਾ ਅਤੇ ਐਡਵੋਕੇਟ ਗੁਰਜੋਤ ਸਿੰਘ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ। ਵਿਦਿਆਰਥੀਆਂ ਦਾ ਮੁਲਾਂਕਣ ਕਾਨੂੰਨੀ ਖੋਜ, ਕਾਨੂੰਨ ਦੀ ਵਿਆਖਿਆ, ਦਲੀਲਾਂ, ਵਕਾਲਤੀ ਹੁਨਰ, ਅਦਾਲਤੀ ਮਰਿਆਦਾ ਅਤੇ ਨਿਆਂਇਕ ਸਵਾਲਾਂ ਦੇ ਜਵਾਬ ਦੇਣ ਦੀ ਸਮਰੱਥਾ ਦੇ ਆਧਾਰ ’ਤੇ ਕੀਤਾ ਗਿਆ। ਬੀ.ਏ., ਐਲ.ਐਲ.ਬੀ. (ਆਨਰਜ਼) ਸਮੈਸਟਰ ਪਹਿਲਾ ਦੀ ਜੇਤੂ ਟੀਮ ਯੂਐੱਸਓਐੱਲ 101 ਵਿੱਚ ਸਹਿਜਵੀਰ ਕੌਰ, ਸਮਨਪ੍ਰੀਤ ਕੌਰ ਅਤੇ ਸਿਮਰਨਜੋਤ ਕੌਰ ਸ਼ਾਮਲ ਸਨ। ਯੂਐੱਸਓਐੱਲ 104 ਦੀ ਟੀਮ, ਜਿਸ ਵਿੱਚ ਸ਼ਵਨ ਕੁਮਾਰ, ਰਮਨਜੋਤ ਕੌਰ ਅਤੇ ਨਵਪ੍ਰੀਤ ਕੌਰ ਸ਼ਾਮਲ ਸਨ, ਨੇ ਬੈਸਟ ਮੈਮੋਰੀਅਲ ਪੁਰਸਕਾਰ ਪ੍ਰਾਪਤ ਕੀਤਾ। ਬੀ.ਏ., ਐਲ.ਐਲ.ਬੀ. ਸਮੈਸਟਰ ਪੰਜਵਾਂ ਦੀ ਪਰਨੀਤ ਕੌਰ ਨੂੰ ਬੈਸਟ ਸਪੀਕਰ ਅਤੇ ਅਮਨਦੀਪ ਸਿੰਘ ਨੂੰ ਬੈਸਟ ਰਿਸਰਚਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦੇ ਕਨਵੀਨਰ ਡਾ. ਨਵਨੀਤ ਕੌਰ ਸਨ, ਜਦਕਿ ਡਾ. ਮੋਹਲੀਨ ਕੌਰ ਅਤੇ ਮਿਸ ਸਾਬੀਆ ਨੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ। ਇਸ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਕਾਨੂੰਨੀ ਸਮਝ ਅਤੇ ਵਿਹਾਰਕ ਵਕਾਲਤੀ ਹੁਨਰ ਵਿਕਸਿਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਅੰਤ ਵਿੱਚ ਜੱਜਾਂ, ਭਾਗੀਦਾਰਾਂ ਅਤੇ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
RELATED ARTICLES
- Advertisment -
Google search engine
Google search engine
Google search engine

Most Popular

Recent Comments