Homeਪਟਿਆਲਾ ਅਪਡੇਟਸਮੂਹ ਖਾਲਸਾ ਪੰਥ ਅਤੇ ਸੰਗਤਾਂ ਬੰਦੀ ਛੋੜਿ ਦਿਵਸ ਰਲ-ਮਿਲਕੇ ਖਾਲਸਾਈ ਜੋਸ਼ ਅਤੇ...

ਸਮੂਹ ਖਾਲਸਾ ਪੰਥ ਅਤੇ ਸੰਗਤਾਂ ਬੰਦੀ ਛੋੜਿ ਦਿਵਸ ਰਲ-ਮਿਲਕੇ ਖਾਲਸਾਈ ਜੋਸ਼ ਅਤੇ ਜਜਬੇ ਨਾਲ ਮਨਾਵੇ :- ਪ੍ਰੋ. ਬਡੂੰਗਰ

ਪਟਿਆਲਾ, 6 ਨਵੰਬਰ, 2026 (ਛੱਤਰਪਾਲ ਸਿੰਘ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ‘ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।’ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਅਤੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਜ਼ਾਲਮ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ 52 ਕਲੀਆਂ ਵਾਲਾ ਚੌਲਾ ਪਹਿਨਕੇ ਆਪਣੇ ਲੜ ਲਗਾਕੇ 52 ਹਿੰਦੂ ਰਾਜਪੂਤ ਰਾਜਿਆਂ ਨੂੰ ਕੈਦ ਵਿਚੋਂ ਰਿਹਾਅ ਕਰਵਾਇਆ ਸੀ ਅਤੇ ਸਤਿਗੁਰੂ ਜੀ ਲੰਮਾ ਪੈਂਡਾ ਤੈਅ ਕਰਦਿਆਂ ਜਿਸ ਦਿਨ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਨ, ਉਸ ਦੀ ਖੁਸ਼ੀ ਵਿਚ ਸ਼ਰਧਾਲੂ ਸਿੱਖ ਸੰਗਤਾਂ ਨੇ ਘਿਉ ਦੇ ਦੀਵੇ ਬਾਲਕੇ ਖੁਸ਼ੀ ਮਨਾਈ ਸੀ। ਹੁਣ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਨਾਨਕ ਨਾਮ ਲੇਵਾ ਅਣਗਿਣਤ ਸ਼ਰਧਾਲੂ ਸਿੱਖ ਸੰਗਤਾਂ ਗੁਰੂ ਵੱਲੋਂ ਪੂਰੇ ਖਾਲਸਾਈ ਜੋਸ਼ ਅਤੇ ਜੋਸ਼ ਨਾਲ ‘ਬੰਦੀ ਛੋੜਿ ਦਿਵਸ’ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਆਉ! ਸਮੂਹ ਖਾਲਸਾ ਪੰਥ ਅਤੇ ਸ਼ਰਧਾਲੂ ਸੰਗਤਾਂ ਰਲ-ਮਿਲਕੇ ਖਾਲਸਾਈ ਜੋਸ਼ ਅਤੇ ਜਜਬੇ ਨਾਲ ਬੰਦੀ ਛੋੜਿ ਦਿਵਸ ਨੂੰ ਮਨਾਉਂਦਿਆਂ ਰੋਸ਼ਨੀਆਂ ਕਰਕੇ ਜਿੱਥੇ ਬਾਹਰਲੇ ਜੀਵਨ ਨੂੰ ਰੋਸ਼ਨ ਕਰਨਾ ਹੈ, ਉੱਥੇ ਆਪਣੇ ਅੰਦਰਲੇ ਅਗਿਆਨ ਰੂਪੀ ਹਨੇਰੇ ਨੂੰ ਵੀ ਖਤਮ ਕਰਕੇ ਆਪਣੇ ਮਨਾ ਨੂੰ ਆਤਮਾ ਅਤੇ ਜੀਵਨ ਨੂੰ ਰੁਸ਼ਨਾਈਐ।
RELATED ARTICLES
- Advertisment -
Google search engine
Google search engine
Google search engine

Most Popular

Recent Comments