Homeਪੰਜਾਬਸੂਬੇ ਦੀ ਨੁਹਾਰ ਬਦਲਣਾ ਹੀ ਸਰਕਾਰ ਦਾ ਮੁੱਖ ਉਦੇਸ਼-ਵਿਧਾਇਕ ਰਾਏ

ਸੂਬੇ ਦੀ ਨੁਹਾਰ ਬਦਲਣਾ ਹੀ ਸਰਕਾਰ ਦਾ ਮੁੱਖ ਉਦੇਸ਼-ਵਿਧਾਇਕ ਰਾਏ

MLA Rai says the government's primary objective is to transform the state through development initiatives and improved public facilities.

ਫਤਹਿਗੜ੍ਹ ਸਾਹਿਬ, 03 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਯਤਨਸ਼ੀਲ ਹੈ, ਸਰਕਾਰ ਦਾ ਕੇਵਲ ਇੱਕ ਹੀ ਉਦੇਸ਼ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦਾ ਸਰਬ ਪੱਖੀ ਵਿਕਾਸ ਹੋਵੇ। ਇਹ ਪ੍ਰਗਟਾਵਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਬਲਾਕ ਸਰਹਿੰਦ ਦੇ ਪਿੰਡ ਧਤੌਂਦਾ ਵਿਖੇ ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪਿੰਡਾਂ ਵਿੱਚ ਖੇਡ ਮੈਦਾਨ ਉਸਾਰੇ ਗਏ, ਟੋਭਿਆਂ ਦਾ ਨਵੀਨੀਕਰਨ ਕੀਤਾ ਗਿਆ, ਉੱਥੇ ਹੀ ਇੰਟਰਲੋਕ
ਟਾਈਲਾਂ ਦੇ ਨਾਲ ਰਸਤੇ ਬਣਾਏ ਗਏ, ਪਾਰਕਾਂ ਬਣਾਈਆਂ ਗਈਆਂ, ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਵੀ ਬਦਲੀ ਗਈ ਹੈ।

ਉਹਨਾਂ ਦੱਸਿਆ ਕਿ ਪਿੰਡ ਧਤੋਂਦਾ ਵਿਖੇ 15 ਲੱਖ ਦੀ ਲਾਗਤ ਦੇ ਨਾਲ ਖੇਡ ਮੈਦਾਨ, 14 ਲੱਖ ਦੀ ਲਾਗਤ ਦੇ ਨਾਲ ਕੋਅਪਰੇਟਿਵ ਸੁਸਾਇਟੀ ਦਾ ਸ਼ੈਡ ਅਤੇ ਦਫਤਰ, 11 ਲੱਖ ਦੀ ਲਾਗਤ ਦੇ ਨਾਲ ਵਾਲਮੀਕੀ ਧਰਮਸ਼ਾਲਾ ਅਤੇ 35 ਲੱਖ ਰੁਪਏ ਦੀ ਲਾਗਤ ਦੇ ਨਾਲ ਮਿੰਨੀ ਸਬ ਸੈਂਟਰ ਬਣਾਏ ਗਏ ਹਨ ਤਾਂ ਜੋ ਵਿਕਾਸ ਪੱਖੋਂ ਪਿੰਡ ਦੀ ਨੁਹਾਰ ਬਦਲੀ ਜਾ ਸਕੇ। ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਵਿਧਾਇਕ ਲਖਬੀਰ ਸਿੰਘ ਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪਿੰਡ ਧਤਾਉਂਦਾ ਨੂੰ ਗਰਾਂਟਾਂ ਦੇ ਖੁੱਲੇ ਗੱਫੇ ਦਿੱਤੇ ਗਏ ਹਨ ਇਸ ਲਈ ਨਗਰ ਨਿਵਾਸੀ ਉਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਜਗਰੂਪ ਸਿੰਘ, ਪੰਚ ਹਜ਼ਾਰਾਂ ਸਿੰਘ, ਪੰਚ ਬਰਿੰਦਰ ਸਿੰਘ, ਪੰਚ ਮਨਜੀਤ ਕੌਰ, ਪੰਚ ਮਨਪ੍ਰੀਤ ਕੌਰ, ਬਲਾਕ ਪ੍ਰਧਾਨ ਰੋਹੀ ਰਾਮ, ਸੁਸਾਇਟੀ ਪ੍ਰਧਾਨ ਦਵਿੰਦਰ ਸਿੰਘ, ਐਸਸੀ ਵਿੰਗ ਦੇ ਪ੍ਰਧਾਨ ਜਸਵੰਤ ਸਿੰਘ ਆਦਿ ਵੀ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments