Homeਸੰਸਾਰਪਾਕਿਸਤਾਨ ਜਾਫਰ ਐਕਸਪ੍ਰੈਸ ਟ੍ਰੇਨ ਤੇ ਬੰਬ ਹਮਲਾ

ਪਾਕਿਸਤਾਨ ਜਾਫਰ ਐਕਸਪ੍ਰੈਸ ਟ੍ਰੇਨ ਤੇ ਬੰਬ ਹਮਲਾ

ਸਿੰਧ, 7 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਾਕਿਸਤਾਨ ਦੇ ਬਲੋਚਿਸਤਾਨ ਜ਼ਿਲ੍ਹੇ ਵਿੱਚ ਜਾਫ਼ਰ ਐਕਸਪ੍ਰੈਸ ਨੂੰ ਇੱਕ ਵਾਰ ਫਿਰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਟ੍ਰੇਨ ਨੂੰ ਟਾਰਗੇਟ ਕਰਦੇ ਹੋਏ ਬੰਬ ਧਮਾਕਾ ਕੀਤਾ ਗਿਆ ਹੈ। ਜਾਫਰ ਐਕਸਪ੍ਰੈਸ ਦੇ ਚਾਰ ਡੱਬੇ ਪਟੜੀ ਤੋਂ ਉਤਰੇ, ਘੱਟੋ-ਘੱਟ 7 ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

ਸੂਤਰਾਂ ਅਨੁਸਾਰ ਬਲੋਚ ਰਿਪਬਲਿਕਨ ਗਾਰਡਜ਼ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਸ਼ਿਕਾਰਪੁਰ-ਬੀਆਰਜੀ ਵਿਖੇ ਜਾਫਰ ਐਕਸਪ੍ਰੈਸ ‘ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਸ਼ਿਕਾਰਪੁਰ ਦੇ ਡੀ.ਸੀ. ਨੇ ਕਿਹਾ ਕਿ ਸੁਲਤਾਨ ਕੋਟ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਸਵੇਰੇ 8:15 ਵਜੇ ਰੇਲ ਪਟੜੀਆਂ ‘ਤੇ ਧਮਾਕਾ ਹੋਇਆ। ਜ਼ਖਮੀਆਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਬੰਬ ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਪਟੜੀਆਂ ਦੀ ਜਾਂਚ ਲਈ ਇੱਕ ਬੰਬ ਨਿਰੋਧਕ ਦਸਤਾ ਤਾਇਨਾਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਅਜਿਹੇ ਹਮਲੇ ਹੋ ਚੁੱਕੇ ਹਨ। ਮਾਰਚ ਵਿੱਚ, ਬਲੋਚ ਲਿਬਰੇਸ਼ਨ ਆਰਮੀ ਦੇ ਅੱਤਵਾਦੀਆਂ ਨੇ ਰੇਲਗੱਡੀ ਨੂੰ ਹਾਈਜੈਕ ਕਰ ਲਿਆ ਸੀ ਜਿਸ ਦੇ ਨਤੀਜੇ ਵਜੋਂ 21 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ਚਾਰ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਬੀਆਰਜੀ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਐਲਾਨ ਕਰਦਾ ਹੈ ਕਿ ਬਲੋਚਿਸਤਾਨ ਦੀ ਆਜ਼ਾਦੀ ਤੱਕ ਅਜਿਹੇ ਆਪਰੇਸ਼ਨ ਜਾਰੀ ਰਹਿਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments