ਪਟਿਆਲਾ, 30 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਮਾਹ 2026 ਦੌਰਾਨ ਸੂਬੇ ਭਰ ‘ਚ 01 ਤੋਂ 30 ਨਵੰਬਰ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ‘ਤੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦਾ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ 1 ਨਵੰਬਰ ਨੂੰ ਭਾਸ਼ਾ ਭਵਨ, ਪਟਿਆਲਾ ਦੇ ਓਪਨ ਏਅਰ ਥਿਏਟਰ ਵਿਖੇ ਹੋਣ ਵਾਲੇ ਸਾਹਿਤਕ ਤੇ ਸੰਗੀਤਕ ਸਮਾਗਮ ਦੌਰਾਨ ਕਰਨਗੇ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾ. ਜਗਦੀਪ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਕਰਨਗੇ ਅਤੇ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਡਾ. ਆਤਮ ਰੰਧਾਵਾ ਕੁੰਜੀਵਤ ਭਾਸ਼ਣ ਦੇਣਗੇ। ਇਸ ਮੌਕੇ ਸੂਫੀ ਗਾਇਕ ਯਾਕੂਬ ਸੰਗੀਤਕ ਪੇਸ਼ਕਾਰੀਆਂ ਦੇਣਗੇ।
ਪੰਜਾਬੀ ਮਾਹ ਦੇ ਸਮਾਗਮਾਂ ਦੀ ਲੜੀ ਵਿੱਚ 3 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਾਟਕ ‘ਪੀੜ੍ਹੀ ਦਰ ਪੀੜ੍ਹੀ’ ਦਾ ਮੰਚਨ, 4 ਨਵੰਬਰ ਨੂੰ ਪਟਿਆਲਾ ਵਿਖੇ ਸਥਾਨਕ ਕਵੀਆਂ ਤੇ ਅਧਾਰਤ ਕਵੀ ਦਰਬਾਰ, 6 ਨਵੰਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਸਾਹਿਤਕ ਸਖ਼ਸ਼ੀਅਤ ਨਾਲ ਰੂਬਰੂ, 11 ਨਵੰਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਪੁਆਧੀ ਕਵੀ ਦਰਬਾਰ, 12 ਨਵੰਬਰ ਨੂੰ ਕਪੂਰਥਲਾ ਵਿਖੇ ਗੋਸ਼ਟੀ- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਅਤੇ ਫ਼ਰੀਦਕੋਟ ਵਿਖੇ ਰੂਬਰੂ ਤੇ ਨਾਟਕ ਮੰਚਨ,13 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਸਥਾਨਕ ਕਵੀਆਂ ਤੇ ਅਧਾਰਤ ਕਵੀ ਦਰਬਾਰ, 17 ਨਵੰਬਰ ਨੂੰ ਮਾਨਸਾ ਵਿਖੇ ਵਿਦਵਾਨ ਸਖਸ਼ੀਅਤ ਨਾਲ ਰੂਬਰੂ ਸਾਹਿਤ ਸਿਰਜਣ ਤੇ ਪੜ੍ਹਨ ਬਾਰੇ ਸਾਹਿਤਕ ਵਰਕਸ਼ਾਪ, 18 ਨਵੰਬਰ ਨੂੰ ਸੰਗਰੂਰ ਵਿਖੇ ਵਿਦਵਾਨ ਸਖਸ਼ੀਅਤ ਨਾਲ ਰੂਬਰੂ ਤੇ ਕਵੀ ਦਰਬਾਰ, 17-18-19 ਨਵੰਬਰ ਨੂੰ ਪਟਿਆਲਾ, ਸੰਗਰੂਰ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬੀ ਮਾਹ ਸਾਹਿਤ ਉਤਸਵ, 18 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਰਾਜ ਪੱਧਰੀ- ਬਾਲ ਸਾਹਿਤ (ਪ੍ਰਸ਼ਨੋਤਰੀ) ਕੁਇਜ਼ ਮੁਕਾਬਲੇ,18-19 ਨਵੰਬਰ ਨੂੰ ਪਠਾਨਕੋਟ ਵਿਖੇ ਸਾਹਿਤਕ ਵਿਚਾਰ-ਚਰਚਾ ਤੇ ਕਵੀ ਦਰਬਾਰ, 19 ਨਵੰਬਰ ਨੂੰ ਫਰੀਦਕੋਟ ਵਿਖੇ ਕਵੀ ਦਰਬਾਰ, 20 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਸੈਮੀਨਾਰ- ਬੱਬਰ ਅਕਾਲੀ ਲਹਿਰ ਤੇ ਆਦਿ ਧਰਮ ਲਹਿਰ ਅਤੇ ਫਿਰੋਜ਼ਪੁਰ ਵਿਖੇ ਨਾਟਕ ਦਾ ਮੰਚਨ, 23 ਨਵੰਬਰ ਨੂੰ ਬਠਿੰਡਾ ਵਿਖੇ ਪੰਜਾਬੀ ਨਾਟਕ ਮੁਕਾਬਲੇ, 25 ਨਵੰਬਰ ਨੂੰ ਮੋਗਾ ਵਿਖੇ ਪੰਜਾਬ ਰਾਜ ਭਾਸ਼ਾ ਸਮਾਗਮ ਤੇ ਨਾਟਕ, 26 ਨਵੰਬਰ ਨੂੰ ਮੁਕਤਸਰ ਸਾਹਿਬ ਵਿਖੇ ਕਵੀਸ਼ਰੀ ਕਲਾ ਬਾਰੇ ਚਰਚਾ ਤੇ ਕਵੀਸ਼ਰੀ ਗਾਇਨ ਅਤੇ ਮੁੱਖ ਦਫਤਰ ਪਟਿਆਲਾ ਵਿਖੇ ਪੰਜਾਬ ਦੀ ਭਾਸ਼ਾ ਨੀਤੀ ਸਬੰਧੀ ਗੋਸ਼ਟੀ, 27 ਨਵੰਬਰ ਨੂੰ ਤਰਨਤਾਰਨ ਵਿਖੇ ਸਥਾਨਕ ਕਵੀਆਂ ਤੇ ਅਧਾਰਤ ਕਵੀ ਦਰਬਾਰ, ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਤੇ ਜਨਜੀਵਨ ਬਾਰੇ ਵਿਚਾਰ ਚਰਚਾ ਅਤੇ ਕਵੀਸ਼ਰੀ/ਢਾਡੀ ਗਾਇਨ, ਦਿੱਲੀ ਵਿਖੇ ਅਜੀਤ ਕੌਰ ਦੀ ਕਹਾਣੀ ਕਲਾ ਬਾਰੇ ਸਮਾਗਮ, ਚੰਡੀਗੜ੍ਹ ਵਿਖੇ ਰੂਬਰੂ, ਮੋਗਾ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ, ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦਾ ਕਾਵਿ ਸੰਸਾਰ ਵਿਸ਼ੇ ਤੇ ਚਰਚਾ ਤੇ ਸਥਾਨਕ ਕਵੀਆਂ ਤੇ ਅਧਾਰਤ ਕਵੀ ਦਰਬਾਰ, 30 ਨਵੰਬਰ ਨੂੰ ਮੁੱਖ ਦਫਤਰ, ਪਟਿਆਲਾ ਵਿਖੇ ਪੰਜਾਬੀ ਮਾਹ ਦਾ ਵਿਦਾਇਗੀ ਸਮਾਗਮ ਹੋਵੇਗਾ ਜਿਸ ਦੌਰਾਨ ਸਰਵੋਤਮ ਹਿੰਦੀ, ਸੰਸਕ੍ਰਿਤ, ਉਰਦੂ ਪੁਰਸਕਾਰਾਂ ਦੀ ਵੰਡ ਕੀਤੀ ਜਾਵੇਗੀ।