Homeਸੰਸਾਰਕੈਨੇਡਾ ਦੀ ਕਵਾਂਟਲਨ ਯੂਨੀਵਰਸਿਟੀ ਦੇ ਚਾਂਸਲਰ ਬਣੇ ਪੰਜਾਬ ਦੇ ਹੈਰੀ ਬੈਂਸ, ਵਿਦੇਸ਼ੀ...

ਕੈਨੇਡਾ ਦੀ ਕਵਾਂਟਲਨ ਯੂਨੀਵਰਸਿਟੀ ਦੇ ਚਾਂਸਲਰ ਬਣੇ ਪੰਜਾਬ ਦੇ ਹੈਰੀ ਬੈਂਸ, ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਦਾ ਵਧਾਇਆ ਮਾਣ

First Punjabi to Become Chancellor of Canada's Kwantlen Polytechnic University, Bringing Pride to Punjab and the Punjabi Diaspora.

ਫਗਵਾੜਾ ਦੇ ਪਿੰਡ ਹਰਦਾਸਪੁਰ ਤੋਂ ਕੈਨੇਡਾ ਤੱਕ ਦਾ ਸਫ਼ਰ, ਪਹਿਲੇ ਪੰਜਾਬੀ ਵਜੋਂ ਕੇ.ਪੀ.ਯੂ. ਦੇ ਚੌਥੇ ਚਾਂਸਲਰ ਬਣਨ ਦਾ ਮਾਣ

ਕੈਨੇਡਾ, 30 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਪੰਜਾਬੀ ਮੂਲ ਦੇ ਸਾਬਕਾ ਕੈਬਨਿਟ ਮੰਤਰੀ ਹਰਕੰਵਲ ਸਿੰਘ ਹੈਰੀ ਬੈਂਸ ਨੇ ਕੈਨੇਡਾ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕਰ ਲਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਵੱਕਾਰੀ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ (ਕੇ.ਪੀ.ਯੂ.) ਨੇ ਉਨ੍ਹਾਂ ਨੂੰ ਆਪਣਾ ਨਵਾਂ ਚਾਂਸਲਰ ਨਿਯੁਕਤ ਕੀਤਾ ਹੈ। ਇਸ ਅਹੁਦੇ ’ਤੇ ਪਹੁੰਚਣ ਵਾਲੇ ਉਹ ਪਹਿਲੇ ਪੰਜਾਬੀ ਹਨ। ਅਕਤੂਬਰ 2026 ਵਿੱਚ ਉਨ੍ਹਾਂ ਨੇ ਯੂਨੀਵਰਸਿਟੀ ਦੇ ਚੌਥੇ ਚਾਂਸਲਰ ਵਜੋਂ ਜ਼ਿੰਮੇਵਾਰੀ ਸੰਭਾਲੀ। 74 ਸਾਲਾ ਹੈਰੀ ਬੈਂਸ ਦਾ ਜੀਵਨ ਸੰਘਰਸ਼, ਮਿਹਨਤ ਅਤੇ ਲੋਕ ਸੇਵਾ ਦੀ ਮਿਸਾਲ ਹੈ। ਪੰਜਾਬ ਦੇ ਫਗਵਾੜਾ ਨੇੜਲੇ ਪਿੰਡ ਹਰਦਾਸਪੁਰ ਵਿੱਚ ਜਨਮੇ ਬੈਂਸ 1971 ਵਿੱਚ ਕੈਨੇਡਾ ਪਹੁੰਚੇ ਸਨ। ਉੱਥੇ ਆਰਾ ਮਿੱਲ ਵਿੱਚ ਕੰਮ ਕਰਨ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਫ਼ਰ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਅਤੇ ਫਿਰ ਸੂਬੇ ਦੀ ਰਾਜਨੀਤੀ ਤੱਕ ਪਹੁੰਚਿਆ।

2005 ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 19 ਸਾਲ ਲੋਕ ਸੇਵਾ ਕੀਤੀ। 2017 ਤੋਂ 2024 ਤੱਕ ਬ੍ਰਿਟਿਸ਼ ਕੋਲੰਬੀਆ ਦੇ ਕਿਰਤ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਘੱਟੋ-ਘੱਟ ਉਜਰਤ ਵਿੱਚ ਵਾਧੇ ਅਤੇ ਕਾਮਿਆਂ ਲਈ ਪੰਜ ਦਿਨਾਂ ਦੀ ਤਨਖ਼ਾਹ ਸਮੇਤ ਬਿਮਾਰੀ ਛੁੱਟੀ ਵਰਗੇ ਅਹਿਮ ਫੈਸਲਿਆਂ ਵਿੱਚ ਭੂਮਿਕਾ ਨਿਭਾਈ। ਖ਼ਾਸ ਗੱਲ ਇਹ ਹੈ ਕਿ ਹੈਰੀ ਬੈਂਸ ਪਹਿਲਾਂ ਵੀ ਛੇ ਸਾਲ ਯੂਨੀਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਵਿੱਚ ਸੇਵਾ ਨਿਭਾ ਚੁੱਕੇ ਹਨ। 2025 ਵਿੱਚ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰ ਆਫ਼ ਲਾਅਜ਼ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਚਾਂਸਲਰ ਵਜੋਂ ਉਹ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮਾਂ ਦੀ ਅਗਵਾਈ ਕਰਨਗੇ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments