Homeਦੇਸ਼ਦਿੱਲੀ ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ 'ਤੇ ਦਿਲਜੀਤ ਦੋਸਾਂਝ ਦਾ ਠੋਕਵਾਂ ਜਵਾਬ:...

ਦਿੱਲੀ ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ ‘ਤੇ ਦਿਲਜੀਤ ਦੋਸਾਂਝ ਦਾ ਠੋਕਵਾਂ ਜਵਾਬ: “ਅੰਦਾਜ਼ੇ ਛੱਡੋ, ਤੱਥ ਜਾਣੋ”

Diljit Dosanjh Slams Rumors: Delhi 'Aura India Tour' Concert Confirmed for October 30

ਦਿੱਲੀ, 24 ਅਕਤੂਬਰ, 2026  (ਗੁਰਮੀਤ ਸਿੰਘ ਤੁੰਗ) : ਪਿਛਲੇ ਕੁਝ ਦਿਨਾਂ ਤੋਂ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ’ (Aura India Tour) ਦੇ ਦਿੱਲੀ ਸ਼ੋਅ ਨੂੰ ਲੈ ਕੇ ਚੱਲ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਹੁਣ ਖੁਦ ਦਿਲਜੀਤ ਨੇ ਪੂਰਨ ਵਿਰਾਮ ਲਗਾ ਦਿੱਤਾ ਹੈ। ਜਵਾਹਰਲਾਲ ਨਹਿਰੂ (JLN) ਸਟੇਡੀਅਮ ਵਿਖੇ 30 ਤਰੀਕ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਲਈ ਸਾਰੀਆਂ ਲੋੜੀਂਦੀਆਂ ਸਰਕਾਰੀ ਅਤੇ ਪ੍ਰਸ਼ਾਸਨਿਕ ਮਨਜ਼ੂਰੀਆਂ ਮਿਲ ਗਈਆਂ ਹਨ।

ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਆਪਣੇ ਬੇਬਾਕ ਅੰਦਾਜ਼ ਵਿੱਚ ਦਿਲਜੀਤ ਨੇ ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਅਤੇ ਬਿਨਾਂ ਪੜਤਾਲ ਖ਼ਬਰਾਂ ਚਲਾਉਣ ਵਾਲੇ ਮੀਡੀਆ ਅਦਾਰਿਆਂ ਨੂੰ ਕਰਾਰੇ ਹੱਥੀਂ ਲਿਆ। ਹੱਥ ਵਿੱਚ ਗਰਮ ਪਾਣੀ ਦਾ ਕੱਪ ਫੜ ਕੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ:

“ਕੀ ਤੁਹਾਡੀਆਂ ਰੀਲਜ਼ ਬਣ ਗਈਆਂ? ਕੀ ਤੁਹਾਡੇ ਟਵੀਟ ਅਤੇ ਨਿਊਜ਼ਰੂਮ ਵਾਲੀਆਂ ਬਹਿਸਾਂ ਮੁੱਕ ਗਈਆਂ? ਕੁਝ ਵੀ ਰਿਪੋਰਟ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ।” ਦਿਲਜੀਤ ਨੇ ਸਾਫ਼ ਕੀਤਾ ਕਿ ਸ਼ੋਅ ਆਪਣੇ ਤੈਅ ਸਮੇਂ ‘ਤੇ ਹੀ ਹੋਵੇਗਾ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੰਦਿਆਂ ਕਿਹਾ, “ਮੈਂ ਪਹੁੰਚ ਗਿਆ ਹਾਂ, 30 ਤਰੀਕ ਨੂੰ ਦਿੱਲੀ ਵਿੱਚ ਮਿਲਦੇ ਹਾਂ।”

 

RELATED ARTICLES
- Advertisment -
Google search engine
Google search engine
Google search engine

Most Popular

Recent Comments