ਪਟਿਆਲਾ, 23 ਅਕਤੂਬਰ 2026 (ਅਨਿਲ ਕੁਮਾਰ) : ਜਨਹਿਤ ਸਮਿਤੀ (ਰਜਿਸਟਰਡ) ਪਟਿਆਲਾ ਵੱਲੋਂ ਅਨਾਥ, ਬੇਸਹਾਰਾ ਅਤੇ ਗੰਭੀਰ ਬਿਮਾਰ ਵਿਅਕਤੀਆਂ (ਪ੍ਰਭੂ ਜੀ) ਦੇ ਰਹਿਣ, ਇਲਾਜ ਅਤੇ ਸੇਵਾ-ਸੰਭਾਲ ਲਈ ‘ਜਨਹਿਤ ਅਪਣਾ ਘਰ ਆਸ਼ਰਮ’ (ਪਿੰਡ ਰਾਏਪੁਰ ਮੰਡਲਾ, ਨੇੜੇ ਬਹਾਦਰਗੜ੍ਹ, ਪਟਿਆਲਾ) ਦਾ ਭਵਯ ਉਦਘਾਟਨ ਸਮਾਰੋਹ 25 ਅਕਤੂਬਰ 2026, ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਸਮਿਤੀ ਦੇ ਪ੍ਰਧਾਨ ਸ਼੍ਰੀ ਐੱਸ. ਕੇ. ਗੌਤਮ, ਜਨਰਲ ਸੈਕ੍ਰੇਟਰੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਅਤੇ ਸਮਿਤੀ ਦੇ ਫਾਉਂਡਰ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਇਹ ਸੰਸਥਾ ‘ਅਪਣਾ ਘਰ ਆਸ਼ਰਮ, ਭਰਤਪੁਰ (ਰਾਜਸਥਾਨ)’ ਨਾਲ ਸੰਬੰਧਿਤ ਹੋ ਕੇ ਕਾਰਜ ਕਰੇਗੀ। ਸਮਾਰੋਹ ਦੇ ਮੁੱਖ ਅਤੀਥੀ ‘ਮਾਂ ਮਾਧੁਰੀ ਬ੍ਰਿਜ ਵਾਰਿਸ ਸੇਵਾ ਸਦਨ’ ਦੇ ਸੰਸਥਾਪਕ ਸ਼੍ਰੀ ਬ੍ਰਿਜ ਮੋਹਨ ਭਾਰਦਵਾਜ ਸਪਤਨੀਕ ਸ਼ਾਮਿਲ ਹੋਣਗੇ। ਵਿਸ਼ਿਸ਼ਟ ਅਤੀਥੀਆਂ ਵਿੱਚ ਸ਼੍ਰੀ ਵਿਨੋਦ ਸਿੰਘਲ (ਰਾਸ਼ਟਰੀ ਮਹਾਸਚਿਵ, ਭਰਤਪੁਰ), ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਸ਼੍ਰੀ ਅਜੀਤਪਾਲ ਸਿੰਘ ਕੋਹਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਤੇਜਿੰਦਰ ਮਹਿਤਾ, ਮੇਅਰ ਸ਼੍ਰੀ ਕੁੰਦਨ ਗੋਗੀਆ ਅਤੇ PRTC ਚੇਅਰਮੈਨ ਸ਼੍ਰੀ ਹਰਪਾਲ ਜੁਨੇਜਾ ਸ਼ਾਮਿਲ ਹੋਣਗੇ। ਵਿਸ਼ੇਸ਼ ਅਤੀਥੀ ਵਜੋਂ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਨਵ ਚੋਪੜਾ ਅਤੇ ਚੜ੍ਹਦੀਕਲਾਂ ਗਰੁੱਪ ਦੇ ਚੇਅਰਮੈਨ ਸ਼੍ਰੀ ਜਗਜੀਤ ਸਿੰਘ ਦਰਦੀ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਸ਼੍ਰੀ ਰਾਜੇਸ਼ ਪੰਜੋਲਾ, ਸ਼੍ਰੀ ਬਾਲਕ੍ਰਿਸ਼ਨ ਬਿੰਦਲ, IRAS ਸ਼੍ਰੀ ਬਿਕਰਮਜੀਤ ਸਿੰਘ, ਸ਼੍ਰੀ ਬਲਜਿੰਦਰ ਸ਼ਰਮਾ, ਸ਼੍ਰੀ ਵਿਨੋਦ ਸ਼ਰਮਾ, ਸ਼੍ਰੀ ਜਸਵਿੰਦਰ ਸਿੰਘ, ਸ਼੍ਰੀਮਤੀ ਸਤਿੰਦਰ ਕੌਰ ਵਾਲੀਆ, ਸ਼੍ਰੀ ਵਰਿੰਦਰ ਸਿੰਘ ਟਿਵਾਣਾ ਅਤੇ ਡਾ. ਸੁਧੀਰ ਵਰਮਾ ਵੀ ਸ਼ਿਰਕਤ ਕਰਨਗੇ। ਸਮਿਤੀ ਦੇ ਅਹੁਦੇਦਾਰਾਂ ਨੇ ਸਮੂਹ ਨਗਰ ਨਿਵਾਸੀਆਂ ਅਤੇ ਦਾਨਵੀਰਾਂ ਨੂੰ 25 ਅਕਤੂਬਰ ਨੂੰ ਪਹੁੰਚ ਕੇ ਇਸ ਮਹਾਂਯੱਗ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
’ਜਨਹਿਤ ਅਪਣਾ ਘਰ ਆਸ਼ਰਮ’ ਰਾਏਪੁਰ ਮੰਡਲਾਂ ਦਾ ਉਦਘਾਟਨ 25 ਅਕਤੂਬਰ ਨੂੰ
Janhit Apna Ghar Ashram Set to Open at Raipur Mandla, Patiala on October 25
RELATED ARTICLES






