Homeਹਰਿਆਣਾਗੰਨਾ ਕਿਸਾਨ ਖੇਤੀ ਸੰਦਾਂ 'ਤੇ ਸਬਸਿਡੀ ਦਾ ਲਾਭ ਲੈਣ ਲਈ 31 ਅਕਤੂਬਰ ਤੱਕ ਦੇ ਸਕਦੇ...

ਗੰਨਾ ਕਿਸਾਨ ਖੇਤੀ ਸੰਦਾਂ ‘ਤੇ ਸਬਸਿਡੀ ਦਾ ਲਾਭ ਲੈਣ ਲਈ 31 ਅਕਤੂਬਰ ਤੱਕ ਦੇ ਸਕਦੇ ਨੇ ਅਰਜ਼ੀ

Avail Agricultural Equipment Subsidies: Final Call for Sugarcane Farmers

ਚੰਡੀਗੜ੍ਹ, 23 ਅਕਤੂਬਰ, 2026 (ਸੰਜੀਵ ਸ਼ਰਮਾ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨਾ ਤਕਨੀਕੀ ਉਦੇਸ਼ ਪ੍ਰੋਜੈਕਟ (ਟੈਕਨੋਲੋਜੀ ਮਿਸ਼ਨ ਆਨ ਸ਼ੂਗਰਕੇਨ) ਤਹਿਤ ਸਾਲ 2026-27 ਲਈ ‘ਗੰਨਾ ਕਿਸਾਨ ਮੈਕਨਾਈਜ਼ੇਸ਼ਨ ਇਨ ਸ਼ੂਗਰਕੇਨ ਇੰਪਲੀਮੈਂਟ‘ ਸਕੀਮ ਚਲਾਈ ਜਾ ਰਹੀ ਹੈ। ਇਸ ਸਕੀਮ ਦਾ ਉਦੇਸ਼ ਗੰਨਾ ਕਿਸਾਨਾਂ ਨੂੰ ਆਧੁਨਿਕ ਖੇਤੀ ਸੰਦਾਂ ਦੀ ਵਰਤੋਂ ਲਈ ਉਤਸ਼ਾਹਿਤ ਕਰਨਾ ਅਤੇ ਗੰਨੇ ਦੀ ਖੇਤੀ ਨੂੰ ਵੱਧ ਸੁਖਾਲੀ ਅਤੇ ਲਾਹੇਵੰਦ ਬਣਾਉਣਾ ਹੈ। ਖੇਤੀਬਾੜੀ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੀਮ ਤਹਿਤ ਗੰਨੇ ਦੀ ਫ਼ਸਲ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਖੇਤੀ ਸੰਦਾਂ ‘ਤੇ ਸਬਸਿਡੀ ਦਾ ਲਾਭ ਲੈਣ ਲਈ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਪਾਵਰ ਆਪ੍ਰੇਟਿਡ ਗੰਨਾ ਸੈੱਟ ਟ੍ਰੀਟਮੈਂਟ ਡਿਵਾਈਸ (30 ਤੋਂ 120 ਲੀਟਰ ਸਮਰੱਥਾ), ਪਾਵਰ ਵੀਡਰ (5 ਐੱਚ.ਪੀ. ਤੋਂ ਘੱਟ ਅਤੇ 7.5 ਬੀ.ਐੱਚ.ਪੀ. ਤੱਕ), ਗੰਨਾ ਰੈਟੂਨ ਮੈਨੇਜਰ, ਵਾਈਡ-ਰੋ ਰਿਜਰ/ਰਿਜਰ, ਰੋਟਾਵੇਟਰ (4 ਫੁੱਟ), ਟਰੈਕਟਰ ਚਾਲਿਤ ਸਪ੍ਰੇਅਰ, ਸਬ-ਸੋਇਲਰ/ਚਿਸਲਰ, ਗੰਨਾ ਕਟਰ/ਸਟ੍ਰਿਪਰ/ਪਲਾਂਟਰ ਅਤੇ ਮਿੰਨੀ ਟਰੈਕਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਕਿਸਾਨ ਇਸ ਸਕੀਮ ਤਹਿਤ ਸਬਸਿਡੀ ਪ੍ਰਾਪਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹਰਿਆਣਾ ਦੀ ਅਧਿਕਾਰਤ ਵੈੱਬਸਾਈਟ www.agriharyana.gov.in ‘ਤੇ 31 ਅਕਤੂਬਰ 2026 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਥੇ ਸਮੇਂ ਦੇ ਅੰਦਰ ਅਰਜ਼ੀ ਦੇਣ ਅਤੇ ਸਕੀਮ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਸਕੀਮ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ, ਯੋਗਤਾ ਦੀਆਂ ਸ਼ਰਤਾਂ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹਨ। ਕਿਸਾਨ ਅਰਜ਼ੀ ਦਣ ਤੋਂ ਪਹਿਲਾਂ ਸਕੀਮ ਦੇ ਨਿਯਮਾਂ ਅਤੇ ਸ਼ਰਤਾਂ ਦੀ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ।

RELATED ARTICLES
- Advertisment -
Google search engine
Google search engine
Google search engine

Most Popular

Recent Comments