Homeਪਟਿਆਲਾ ਅਪਡੇਟਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਪਟਿਆਲਾ ਵਿੱਚ ਜਿਮਨਾਸਟਿਕ, ਖੋ-ਖੋ ਤੇ ਕਬੱਡੀ ਦੇ...

ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਪਟਿਆਲਾ ਵਿੱਚ ਜਿਮਨਾਸਟਿਕ, ਖੋ-ਖੋ ਤੇ ਕਬੱਡੀ ਦੇ ਮੁਕਾਬਲੇ ਜਾਰੀ

Patiala hosts exciting Gymnastics, Kho-Kho and Kabaddi competitions under Khedan Watan Punjab Diyan-2026, promoting sportsmanship, fitness and sporting talent across Punjab.

ਪਟਿਆਲਾ, 20 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਜਿਲ੍ਹਾ ਪਟਿਆਲਾ ਵਿਖੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਜਿਮਨਾਸਟਿਕ ਅਤੇ ਖੋ-ਖੋ ਗੇਮ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਕਬੱਡੀ ਸਰਕਲ ਸਟਾਇਲ ਗੇਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਇਹਨਾਂ ਖੇਡਾਂ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਵੱਖ-ਵੱਖ ਉਮਰ ਵਰਗ ਵਿੱਚ ਖਿਡਾਰੀ ਭਾਗ ਲੈ ਰਹੇ ਹਨ। ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਜਿਮਨਾਸਟਿਕ ਅਤੇ ਖੋ-ਖੋ ਵਿੱਚ ਵੱਖ-ਵੱਖ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਮੈਡਲ ਸੈਰਮਨੀ ਕੀਤੀ ਗਈ। ਇਸ ਮੈਡਲ ਸੈਰਮਨੀ ਵਿੱਚ ਜਿਮਨਾਸਟਿਕ ਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਸ੍ਰੀ ਵਿਕਾਸ ਸਭਰਵਾਲ ਏ.ਆਈ.ਜੀ. ਵਿਜੀਲੈਂਸ ਵਿਭਾਗ (ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਿਮਨਾਸਟਿਕਸ) ਨੇ ਸ਼ਿਰਕਤ ਕੀਤੀ।
 ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਬੱਡੀ ਸਰਕਲ ਸਟਾਇਲ ਦੇ ਟੂਰਨਾਮੈਂਟ ਵਿੱਚ ਸ੍ਰ. ਗੁਰਲਾਲ ਸਿੰਘ ਘਨੌਰ ਐਮ.ਐਲ.ਏ. ਘਨੌਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦੀ ਮੈਡਲ ਸੈਰਮਨੀ ਕੀਤੀ ਗਈ।
ਅੰਡਰ-17 ਆਰਟਿਸਟਿਕ ਜਿਮਨਾਸਟਿਕ ਈਵੈਂਟ ਟੇਬਲ ਵੌਲਟ ਲੜਕੀਆਂ ਵਿੱਚ ਐਸ.ਏ.ਐਸ. ਨਗਰ ਦੀ ਆਸਥਾ ਨੇ ਪਹਿਲਾ ਸਥਾਨ, ਅੰਮ੍ਰਿਤਸਰ ਦੀ ਪ੍ਰਭਜੋਤ ਕੌਰ ਨੇ ਦੂਸਰਾ ਸਥਾਨ, ਅੰਮ੍ਰਿਤਸਰ ਦੀ ਜਾਗ੍ਰਿਤੀ ਨੇ ਤੀਸਰਾ ਅਤੇ ਗੁਰਦਾਸਪੁਰ ਦੀ ਮੁਸਕਾਨ ਨੇ ਤੀਸਰਾ ਸਥਾਨ ਹਾਸਲ ਕੀਤਾ। ਆਰਟਿਸਟਿਕ ਜਿਮਨਾਸਟਿਕ ਦੀ ਟੀਮ ਵਿੱਚ ਐਸ.ਏ.ਐਸ. ਨਗਰ ਨੇ ਪਹਿਲਾ ਸਥਾਨ, ਅੰਮ੍ਰਿਤਸਰ ਨੇ ਦੂਸਰਾ ਸਥਾਨ ਅਤੇ ਗੁਰਦਾਸਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੀ ਟੀਮ ਵਿੱਚ ਐਸ.ਏ.ਐਸ. ਨਗਰ ਨੇ ਪਹਿਲਾ ਸਥਾਨ, ਜਲੰਧਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਫਲੌਰ ਈਵੈਂਟ ਵਿੱਚ ਜਲੰਧਰ ਦੇ ਕ੍ਰਿਸ਼ਨਾ ਨੇ ਪਹਿਲਾ ਸਥਾਨ, ਗੁਰਦਾਸਪੁਰ ਦੇ ਅਨਮੋਲ ਬਠਨੋਤਰਾ ਨੇ ਦੂਸਰਾ ਸਥਾਨ, ਲੁਧਿਆਣਾ ਦੇ ਲਲਿਤ ਵਰਮਾ ਨੇ ਤੀਸਰਾ ਅਤੇ ਦਾਨੀਅਲ ਵਾਡਵਾ ਨੇ ਪਟਿਆਲੇ ਤੋਂ ਤੀਸਰਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਰਿਧਮਿਕ ਜਿਮਨਾਸਟਿਕ ਉਮਰ ਵਰਗ ਅੰਡਰ-17 ਲੜਕੀਆਂ ਹੂਪ ਈਵੈਂਟ ਵਿੱਚ ਹਰਮਨਜੀਤ ਕੌਰ ਅੰਮ੍ਰਿਤਸਰ ਨੇ ਪਹਿਲਾ ਸਥਾਨ, ਸੀਰਤ ਆਨੰਦ ਐਸ.ਏ.ਐਸ. ਨਗਰ ਨੇ ਦੂਸਰਾ ਸਥਾਨ, ਚਰਨਪ੍ਰੀਤ ਕੌਰ ਅੰਮ੍ਰਿਤਸਰ ਨੇ ਤੀਸਰਾ ਅਤੇ ਸੰਜਨਾ ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਕਬੱਡੀ ਸਰਕਲ ਸਟਾਇਲ ਗੇਮ ਅੰਡਰ-17 ਲੜਕੀਆਂ ਵਿੱਚ ਮੋਗਾ ਦੀ ਟੀਮ ਨੇ ਪਹਿਲਾ ਸਥਾਨ, ਪਟਿਆਲਾ ਦੀ ਟੀਮ ਨੇ ਦੂਸਰਾ ਸਥਾਨ, ਫਰੀਦਕੋਟ ਦੀ ਟੀਮ ਨੇ ਤੀਸਰਾ ਸਥਾਨ ਅਤੇ ਸੰਗਰੂਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ਵਿੱਚ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ, ਜਲੰਧਰ ਦੀ ਟੀਮ ਨੇ ਦੂਸਰਾ ਸਥਾਨ, ਸੰਗਰੂਰ ਦੀ ਟੀਮ ਨੇ ਤੀਸਰਾ ਸਥਾਨ ਅਤੇ ਮਲੇਰਕੋਟਲਾ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਅੰਡਰ-14 ਲੜਕੀਆਂ ਵਿੱਚ ਸੰਗਰੂਰ ਦੀ ਟੀਮ ਨੇ ਪਹਿਲਾ ਸਥਾਨ, ਫਰੀਦਕੋਟ ਦੀ ਟੀਮ ਨੇ ਦੂਸਰਾ ਸਥਾਨ, ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਅਤੇ ਬਠਿੰਡਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।  ਖੋ-ਖੋ ਉਮਰ ਵਰਗ ਅੰਡਰ-14 ਲੜਕਿਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਜਲੰਧਰ ਤੇ ਲੁਧਿਆਣਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਦੂਸਰਾ ਸਥਾਨ ਅਤੇ ਸੰਗਰੂਰ ਤੇ ਮੋਗਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ, ਲੁਧਿਆਣਾ ਤੇ ਜਲੰਧਰ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ, ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਮੋਗਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਸ਼ਾਨਦਰ ਜਿੱਤ ਹਾਸਲ ਕੀਤੀ।
RELATED ARTICLES
- Advertisment -
Google search engine
Google search engine
Google search engine

Most Popular

Recent Comments