Homeਪਟਿਆਲਾ ਅਪਡੇਟਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ 'ਚ ਪਟਿਆਲੇ ਦੇ ਏਕਮਜੋਤ ਸਿੰਘ ਨੇ ਡਿਸਕਸ ਥਰੋ...

ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ‘ਚ ਪਟਿਆਲੇ ਦੇ ਏਕਮਜੋਤ ਸਿੰਘ ਨੇ ਡਿਸਕਸ ਥਰੋ ਚ ਜਿੱਤਿਆ ਗੋਲਡ

Patiala’s Ekamjot Singh Clinches Gold in Discus Throw at CBSE National Athletics Meet

ਪਟਿਆਲਾ , 18 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਰੇਖਾ ਗੁਪਤਾ ਦੀ ਯੋਗ ਅਗਵਾਈ ਹੇਠ ਤੇ ਆਰਗਨਾਈਜਿੰਗ ਸੈਕਟਰੀ ਸਤਵਿੰਦਰ ਸਿੰਘ ਤਾਇਕਵਾਡੋਂ ਕੋਚ ਦੇ ਤਾਲਮੇਲ ਨਾਲ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ।ਅੱਜ ਦੇ ਹੋਏ ਅੰਡਰ-17 ਲੜਕਿਆਂ ਦੇ ਡਿਸਕਸ ਥਰੋ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਟਿਆਲਾ ਦੇ ਏਕਮਜੋਤ ਸਿੰਘ ਨੇ (50.42ਮੀਟਰ) ਨਾਲ ਗੋਲਡ ਮੈਡਲ ਜਿੱਤਿਆ।ਏਕਮਜੋਤ ਸਿੰਘ ਨੇ ਪਟਿਆਲੇ ਅਤੇ ਪੰਜਾਬ ਦਾ ਨਾਮ ਕੌਮੀ ਪੱਧਰ ਤੇ ਚਮਕਾਇਆ,ਅਭੀਨਵ ਕੁਮਾਰ ਨੇ ਸਿਲਵਰ(49.06 ਮੀਟਰ),ਹੀਤੇਨ ਨੇ ਬਰਾਉਨਜ਼ (48.25 ਮੀਟਰ) ਜਿੱਤਿਆ ਅੰਡਰ-19 ਲੜਕਿਆਂ ਦੇ ਸ਼ਾਟਪੁੱਟ ਮੁਕਾਬਲਿਆਂ ਵਿੱਚ ਮੀਤ ਸਿੰਘ ਨੇ ਗੋਲਡ, ਪ੍ਧੀਉੱਤ ਨੇ ਸਿਲਵਰ,ਸਿਧਾਰਥ ਨੇ ਬਰਾਉਨਜ਼,ਅੰਡਰ-14 ਦੇ ਵਿੱਚ ਨਿਤੀਜ ਨੇ ਗੋਲਡ,ਵਿਸ਼ਨੂ ਦਇਆ ਯਾਦਵ ਨੇ ਸਿਲਵਰ,ਆਸ਼ੂ ਨੇ ਬਰਾਉਨਜ਼,ਅੰਡਰ-17 ਦੇ ਵਿੱਚ ਯੁਵਰਾਜ ਨੇ ਗੋਲਡ,ਦਿਵਜੋਤ ਸਿੰਘ ਨੇ ਸਿਲਵਰ,ਹਰਸ਼ ਨੇ ਬਰਾਉਨਜ਼,ਅੰਡਰ-17 ਲੜਕੀਆਂ ਦੇ ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਉਰਵਸ਼ੀ ਯਾਦਵ ਨੇ ਗੋਲਡ,ਮੈਦਾਨੀ ਨੇ ਸਿਲਵਰ,ਜੈਸਮੀਨ ਕੌਰ ਨੇ ਬਰਾਉਨਜ਼ ਮੈਡਲ ਜਿੱਤਿਆ।ਟੂਰਨਾਮੈਂਟ ਦੇ ਅਬਜਰਵਰ ਸੰਜੇ ਚੌਹਾਨ,ਸੁਨੀਤਾ ਰਾਏ,ਟੈਕਨੀਕਲ ਕਮੇਟੀ- ਸਰਬਜੀਤ ਸਿੰਘ, ਫੁਲੇਲ ਸਿੰਘ,ਸੁਖਚਰਨ ਸਿੰਘ, ਬਲਵਿੰਦਰ ਸਿੰਘ,ਹਰਭਜਨ ਸਿੰਘ,ਰੁਪਿੰਦਰ ਸਿੰਘ,ਗੁਰਦੀਪ ਸਿੰਘ ਧਾਲੀਵਾਲ, ਫਿਜੀਓਥੈਰੇਪੀ ਦੀ ਟੀਮ ਵਿੱਚ ਦੀਸ਼ਾਂਤ ਕੰਬੋਜ, ਬਲਜੋਤ ਕੌਰ ਤੇ ਸ਼ੇ੍ਆ ਡਿਊਟੀ ਨਿਭਾ ਰਹੇ ਹਨ।ਇਸ ਮੌਕੇ ਸਕੂਲ ਟਰੱਸਟੀ ਕੁਨਾਲ ਅਗਰਵਾਲ,ਹਰੀਸ਼ ਸਿੰਘ ਰਾਵਤ,ਡਾ ਆਸਾ ਸਿੰਘ, ਪਰਮਜੀਤ ਸਿੰਘ ਸੋਹੀ, ਨਵਦੀਪ ਕੌਰ,ਗੁਰਨਾਮ ਕੌਰ, ਅੰਮ੍ਰਿਤਪਾਲ ਕੌਰ,ਬਲਵਿੰਦਰ ਕੌਰ,ਭੁਪਿੰਦਰ ਕੌਰ ਸੰਧੂ, ਸਤਵਿੰਦਰ ਸਿੰਘ,ਨਿਰਭੈ ਸਿੰਘ ਟੌਹੜਾ, ਬਿਕਰਮ ਠਾਕੁਰ, ਦੀਪਇੰਦਰ ਸਿੰਘ,ਮਨਪ੍ਰੀਤ ਸਿੰਘ,ਸ਼ੁਭਮ ਕੁਮਾਰ,ਗੁਰਜੀਤ ਸਿੰਘ, ਸੁਰਿੰਦਰਪਾਲ ਸਿੰਘ ਐਸਪੀ,ਨਿਖਿਲ ਸ਼ਰਮਾ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
RELATED ARTICLES
- Advertisment -
Google search engine
Google search engine
Google search engine

Most Popular

Recent Comments