Homeਸੰਸਾਰਬੀਬੀ ਜਗੀਰ ਕੌਰ ਦੀ ਇਟਲੀ ਫੇਰੀ, ਗੁਰਦੁਆਰਾ ਸਿੰਘ ਸਭਾ ਫਲੇਰੋ ’ਚ ਹੋਏ...

ਬੀਬੀ ਜਗੀਰ ਕੌਰ ਦੀ ਇਟਲੀ ਫੇਰੀ, ਗੁਰਦੁਆਰਾ ਸਿੰਘ ਸਭਾ ਫਲੇਰੋ ’ਚ ਹੋਏ ਨਤਮਸਤਕ

ਇਟਲੀ, 2 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਜੋ ਕਿ ਯੂਰਪ ਦੇ ਦੌਰੇ ਤੇ ਹਨ। ਬੀਤੇ ਦਿਨ ਉਹ ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਪਹੁੰਚੇ, ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਬੀਬੀ ਜੀ ਦੇ ਸਮੱਰਥਕਾਂ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਆਉਣ ਤੇ ਨਿੱਘਾ ਸਵਾਗਤ ਕੀਤਾ।

ਉਹਨਾਂ ਕਿਹਾ ਕਿ ਇਟਲੀ  ਵਿੱਚ ਗੁਰਦੁਆਰਾ ਸਾਹਿਬ ਦੀ ਬਣੀ ਸੁੰਦਰ ਇਮਾਰਤ ਵਿਦੇਸ਼ਾਂ ਵਿੱਚ ਸਿੱਖਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਨਤਮਸਤਕ ਹੋਏ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬ ਦੀ ਬਣੀ ਸਾਲ ਪਹਿਲਾ ਬਣੀ ਸੁੰਦਰ ਇਮਾਰਤ ਬਣਨ ਤੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੀ ਸ਼ਲਾਘਾ ਕੀਤੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਭਾਂਵੇ ਯੂਰਪ ਨਿੱਜੀ ਦੌਰੇ ਤੇ ਆਏ ਹਨ, ਉਹ ਸੰਗਤਾਂ ਨਾਲ ਧਾਰਮਿਕ ਵਿਚਾਰਾ ਦੀ ਸਾਂਝ ਪਾ ਰਹੇ ਹਨ। ਉਹਨਾਂ ਰਾਜਨੀਤੀ ਬਾਰੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਅਤੇ ਮੁੜ ਸੁਰਜੀਤ ਕਰਨ ਲਈ ਸਾਰਿਆ ਨੂੰ ਇੱਕਠਿਆਂ ਹੋਣ ਦੀ ਲੋੜ ਹੈ।

ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ, ਅਤੇ ਵਾਈਸ ਪਰਧਾਨ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਅਤੇ ਸਮੂਹ ਮੈਬਰਾਂ ਤੋਂ ਇਲਾਵਾ, ਨੌਜਵਾਨ ਸਿੰਘ ਸਭਾ  ਫਲੇਰੋ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ ਅਤੇ ਰੀਗਲ ਰੈਂਸਟੋਰੈਂਟ ਬਰੇਸ਼ੀਆ ਦੇ ਪ੍ਰਬੰਧਕ  ਆਦਿ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments