HomeਹਰਿਆਣਾSIR ਨੋਟਿਸ ਅਤੇ ਸੁਣਵਾਈ ਦੇ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ 'ਤੇ ਫੋਕਸ

SIR ਨੋਟਿਸ ਅਤੇ ਸੁਣਵਾਈ ਦੇ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ‘ਤੇ ਫੋਕਸ

Officials Directed to Ensure Timely Disposal of SIR Notices and Hearing Cases

ਸੂਬੇ ਵਿੱਚ 44.91 ਲੱਖ ਨੋਟਿਸ ਜਨਰੇਟ, 3.43 ਲੱਖ ਸੁਣਵਾਈ ਦੇ ਮਾਮਲੇ ਪੈਂਡਿੰਗ

ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰਾਂ ਨੂੰ ਨਿਰਧਾਰਿਤ ਮਿਤੀ ‘ਤੇ ਸੁਣਵਾਈ ਵਿੱਚ ਲਾਜ਼ਮੀ ਤੌਰ ‘ਤੇ ਹਾਜ਼ਰ ਹੋਣ ਦੀ ਅਪੀਲ

ਚੰਡੀਗੜ੍ਹ, 7 ਅਕਤੂਬਰ, 2026 (ਸੰਜੀਵ ਸ਼ਰਮਾ) :  ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਐਸਆਈਆਰ ਦੇ ਤਹਿਤ ਮਿਲੇ ਨੋਟਿਸਾਂ ਅਤੇ ਸੁਣਵਾਈ ਨਾਲ ਸੰਬੰਧਿਤ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਜ਼ਿਲ੍ਹਾਵਾਰ ਸਮੀਖਿਆ ਦੇ ਅਨੁਸਾਰ ਸੂਬੇ ਵਿੱਚ ਕੁੱਲ 44,91,923 ਨੋਟਿਸ ਜਨਰੇਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 3,43,127 ਸੁਣਵਾਈ ਦੇ ਮਾਮਲੇ ਪੈਂਡਿੰਗ ਹਨ। ਕੁੱਲ ਪੈਂਡਿੰਗ ਮਾਮਲਿਆਂ ਦੀ ਪ੍ਰਤੀਸ਼ਤਤਾ 7.64 ਪ੍ਰਤੀਸ਼ਤ ਹੈ। ਕਮਿਸ਼ਨ ਵੱਲੋਂ ਪੈਂਡਿੰਗ ਮਾਮਲਿਆਂ ਦੀ ਰੈਗੂਲਰ ਸਮੀਖਿਆ ਕਰਦੇ ਹੋਏ ਸੰਬੰਧਿਤ ਅਧਿਕਾਰੀਆਂ ਨੂੰ ਪੈਂਡਿੰਗ ਸੁਣਵਾਈ ਮਾਮਲਿਆਂ ਦੇ ਤੁਰੰਤ ਨਿਪਟਾਰੇ, ਪ੍ਰਭਾਵੀ ਮਾਨੀਟਰਿੰਗ ਅਤੇ ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਕਾਰਵਾਈ ਯਕੀਨੀ ਬਣਾਉਣ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਨੋਟਿਸ ਦੀ ਸੁਣਵਾਈ ਸਮੇਂ ਸਿਰ ਸਮਾਪਤ ਕਰਨ ਲਈ 7 ਅਕਤੂਬਰ ਤੋਂ 9 ਅਕਤੂਬਰ ਤੱਕ ਅਜਿਹੇ ਪੋਲਿੰਗ ਕੇਂਦਰਾਂ ‘ਤੇ ਵਿਸ਼ੇਸ਼ ਕੈਂਪ ਅਤੇ ਘਰ-ਘਰ ਸਰਵੇਖਣ ਦੌਰਾਨ ਦਸਤਾਵੇਜ਼ ਪ੍ਰਾਪਤ ਕਰਨਗੇ, ਜਿੱਥੇ ਨੋਟਿਸ ਪ੍ਰਾਪਤ ਹੋਣ ‘ਤੇ ਅਜੇ ਤੱਕ ਸੰਬੰਧਿਤ ਵੋਟਰਾਂ ਵੱਲੋਂ ਜ਼ਰੂਰੀ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਗਏ ਹਨ।

ਇਸ ਦੇ ਨਾਲ ਹੀ ਵੋਟਰ ਸੂਚੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ 20,864 ਪੋਲਿੰਗ ਕੇਂਦਰਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੱਡੀ ਗਿਣਤੀ ਵਿੱਚ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਗਏ ਹਨ। ਭਾਰਤੀ ਜਨਤਾ ਪਾਰਟੀ ਵੱਲੋਂ 19,554, ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ 17,127, ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ 2,186 ਅਤੇ ਜਨਨਾਇਕ ਜਨਤਾ ਪਾਰਟੀ ਵੱਲੋਂ 1,093, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੇ 314, ਬਹੁਜਨ ਸਮਾਜ ਪਾਰਟੀ ਦੇ 146, ਆਮ ਆਦਮੀ ਪਾਰਟੀ ਦੇ 54 ਬੀ.ਐਲ.ਏ.-2 ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ 90, ਭਾਰਤੀ ਰਾਸ਼ਟਰੀ ਕਾਂਗਰਸ ਦੇ 90, ਆਮ ਆਦਮੀ ਪਾਰਟੀ ਦੇ 82, ਜਨਨਾਇਕ ਜਨਤਾ ਪਾਰਟੀ ਦੇ 87, ਇੰਡੀਅਨ ਨੈਸ਼ਨਲ ਲੋਕ ਦਲ ਦੇ 79, ਬਹੁਜਨ ਸਮਾਜ ਪਾਰਟੀ ਦੇ 63 ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੇ 36 ਬੀ.ਐੱਲ.ਏ.-1 ਨਿਯੁਕਤ ਕੀਤੇ ਗਏ ਹਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments