Homeਹਰਿਆਣਾਸਹੀ ਮੌਕੇ ਮਿਲਣ ਤਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਚੁਣੌਤੀਆਂ ਨੂੰ ਆਪਣੀ ਤਾਕਤ ਵਿੱਚ ਬਦਲ ਸਕਦੇ ਹਨ: ਕਮਿਸ਼ਨਰ ਅਤੇ ਸਕੱਤਰ ਸ੍ਰੀ ਕੇ.ਐੱਮ. ਪਾਂਡੁਰੰਗ

ਸਹੀ ਮੌਕੇ ਮਿਲਣ ਤਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਚੁਣੌਤੀਆਂ ਨੂੰ ਆਪਣੀ ਤਾਕਤ ਵਿੱਚ ਬਦਲ ਸਕਦੇ ਹਨ: ਕਮਿਸ਼ਨਰ ਅਤੇ ਸਕੱਤਰ ਸ੍ਰੀ ਕੇ.ਐੱਮ. ਪਾਂਡੁਰੰਗ

Right Opportunities Can Turn Challenges into Strengths for Special Needs Children

ਚੰਡੀਗੜ੍ਹ, 6 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਕੇ.ਐੱਮ. ਪਾਂਡੁਰੰਗ ਨੇ ਕਿਹਾ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਪ੍ਰਤਿਭਾ ਨੂੰ ਕਿਸੇ ਵੀ ਸੀਮਾ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ  ਉਨ੍ਹਾਂ ਦੀ ਸਰੀਰਕ ਚੁਣੌਤੀ ਉਨ੍ਹਾਂ ਦੀ ਸਮਰੱਥਾ ਦੀ ਅੰਤਿਮ ਪਹਿਚਾਣ ਨਹੀਂ ਹੁੰਦੀ ਜੇਕਰ ਉਨ੍ਹਾਂ ਨੂੰ ਸਹੀ ਮੌਕੇ, ਸਿਖਲਾਈ, ਇਲਾਜ, ਪਿਆਰ ਅਤੇ ਭਰੋਸਾ ਮਿਲੇ ਤਾਂ ਉਹ ਆਪਣੇ ਪਰਿਵਾਰ ਅਤੇ ਸਮਾਜ ਲਈ ਪ੍ਰੇਰਣਾ ਬਣ ਸਕਦੇ ਹਨ।ਸ੍ਰੀ ਪਾਂਡੁਰੰਗ ਅੱਜ ਮਾਤਾ ਮਨਸਾ ਦੇਵੀ ਗੌਧਾਮ ਵਿਖੇ ਪੰਚਕੂਲਾ ਗਊਸ਼ਾਲਾ ਟਰੱਸਟ ਦੀ 13ਵੀਂ ਅਤੇ ‘ਕਲਾਮ ਐਕਸਪ੍ਰੈੱਸ’ ਦੀ ਤੀਜੀ ਵਰ੍ਹੇਗੰਢ ਮੌਕੇ ਕਰਵਾਏ ਗਏ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਵਿੱਦਿਅਕ ਅਤੇ ਸਮਾਜਿਕ ਉਥਾਨ ਲਈ ‘ਕਲਾਮ ਐਕਸਪ੍ਰੈੱਸ’ ਸਮੇਤ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ।ਹਾਲਾਂਕਿ ਇਸ ਦਿਸ਼ਾ ਵਿੱਚ ਸੰਸਥਾਗਤ ਪੱਧਰ ’ਤੇ ਹੋਰ ਵੀ ਯਤਨ ਕਰਨ ਦੀ ਲੋੜ ਹੈ, ਤਾਂ ਜੋ ਅਜਿਹੇ ਬੱਚਿਆਂ ਦੀ ਜ਼ਿੰਦਗੀ ਵਿੱਚ ਸਿੱਖਿਆ, ਸਿਹਤ ਅਤੇ ਆਤਮ-ਵਿਸ਼ਵਾਸ ਦੀ ਰੌਸ਼ਨੀ ਪਹੁੰਚਾਈ ਜਾ ਸਕੇ। ਉਨ੍ਹਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਅਤੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।

ਪੰਚਕੂਲਾ ਵਿੱਚ ਵਿਸ਼ੇਸ਼ ਬੱਚਿਆਂ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਸੰਸਥਾਨ ਬਣਾਇਆ ਜਾਵੇ

ਸ੍ਰੀ ਪਾਂਡੁਰੰਗ ਨੇ ਕਿਹਾ ਕਿ ਪੰਚਕੂਲਾ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਇੱਕ ਅਜਿਹਾ ਸੰਸਥਾਨ ਵਿਕਸਤ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਦੇਸ਼ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇ।ਅਜਿਹਾ ਸੰਸਥਾਨ ਬੱਚਿਆਂ ਨੂੰ ਬਿਹਤਰ ਮੌਕੇ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਲਈ ਵੀ ਇੱਕ ਮਹੱਤਵਪੂਰਨ ਸਹਾਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਗਊ ਮਾਤਾਵਾਂ ਦੀ ਸੇਵਾ ਅਤੇ ਸੁਰੱਖਿਆ ਲਈ ਸਮਰਪਿਤ ਪੰਚਕੂਲਾ ਗਊਸ਼ਾਲਾ ਟਰੱਸਟ ਆਪਣੀ 13ਵੀਂ ਵਰ੍ਹਗੰਢ ਮਨਾ ਰਿਹਾ ਹੈ, ਜਦਕਿ ਦੂਜੇ ਪਾਸੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਜ਼ਿੰਦਗੀ ਵਿੱਚ ਸਿੱਖਿਆ, ਇਲਾਜ ਅਤੇ ਆਤਮ-ਵਿਸ਼ਵਾਸ ਦੀ ਰੌਸ਼ਨੀ ਪਹੁੰਚਾਉਣ ਵਾਲੀ ‘ਕਲਾਮ ਐਕਸਪ੍ਰੈੱਸ’ ਆਪਣੀ ਤੀਜੀ ਵਰ੍ਹੇਗੰਢ ਪੂਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਗਊ ਮਾਤਾ ਕਰੁਣਾ, ਪਾਲਣ-ਪੋਸ਼ਣ ਅਤੇ ਸਹਿ-ਹੋਂਦ ਦੀ ਪ੍ਰਤੀਕ ਰਹੀ ਹੈ ਗਊ ਸੇਵਾ ਸਿਰਫ਼ ਗਊ ਵੰਸ਼ ਦੀ ਰੱਖਿਆ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਉਸ ਸੰਵੇਦਨਾ ਨੂੰ ਜ਼ਿੰਦਾ ਰੱਖਣ ਦਾ ਇੱਕ ਸਾਧਨ ਹੈ, ਜੋ ਸਾਨੂੰ ਹਰੇਕ ਜੀਵ ਪ੍ਰਤੀ ਦਇਆ ਅਤੇ ਜ਼ਿੰਮੇਵਾਰੀ ਦੀ ਭਾਵਨਾ ਸਿਖਾਉਂਦੀ ਹੈ। ਇਹ ਮਾਣ ਵਾਲੀ ਗੱਲ ਹੈ ਕਿ ਪੰਚਕੂਲਾ ਗਊਸ਼ਾਲਾ ਟਰੱਸਟ ਪਿਛਲੇ 13 ਸਾਲਾਂ ਤੋਂ ਇਸੇ ਭਾਵਨਾ ਨੂੰ ਆਪਣੇ ਕਾਰਜਾਂ ਰਾਹੀਂ ਅੱਗੇ ਵਧਾ ਰਿਹਾ ਹੈ।

ਬੱਚਿਆਂ ਤੱਕ ਸਿੱਖਿਆ ਪਹੁੰਚਾ ਰਹੀ ‘ਕਲਾਮ ਐਕਸਪ੍ਰੈੱਸ’

ਸ੍ਰੀ ਪਾਂਡੁਰੰਗ ਨੇ ‘ਕਲਾਮ ਐਕਸਪ੍ਰੈੱਸ’ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਬੱਚਿਆਂ ਤੱਕ ਸਿੱਖਿਆ, ਵਿਸ਼ੇਸ਼ ਸਿਖਲਾਈ ਅਤੇ ਫਿਜ਼ਿਓਥੈਰੇਪੀ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਹੈ, ਜੋ ਆਪਣੀਆਂ ਸਰੀਰਕ ਸਥਿਤੀਆਂ ਕਾਰਨ ਆਮ ਸਕੂਲਾਂ ਤੱਕ ਨਹੀਂ ਪਹੁੰਚ ਸਕਦੇ ਇਸ ਨੂੰ ‘ਸਕੂਲ ਆਨ ਵ੍ਹੀਲਜ਼’ ਦੀ ਧਾਰਨਾ ਤਹਿਤ ਵਿਕਸਤ ਕੀਤਾ ਗਿਆ ਹੈ, ਤਾਂ ਜੋ ਸਿੱਖਿਆ ਖੁਦ ਬੱਚਿਆਂ ਤੱਕ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਨੂੰ ਸ੍ਰੀ ਧਨਵੰਤਰੀ ਆਯੁਰਵੇਦਿਕ ਕਾਲਜ ਅਤੇ ਹਸਪਤਾਲਦਾ ਸਹਿਯੋਗ ਮਿਲਿਆ। ਇਸ ਤੋਂ ਇਲਾਵਾ ਭਾਰਤੀ ਰੈੱਡ ਕਰਾਸ ਸੋਸਾਇਟੀ, ਪੰਚਕੂਲਾ ਨੇ ਵੀ ਇਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਇਸ ਪਹਿਲਕਦਮੀ ਨਾਲ ਜੁੜੇ ਡਾਕਟਰਾਂ, ਮਾਹਿਰਾਂ, ਰੈੱਡ ਕਰਾਸ ਸੋਸਾਇਟੀ, ਸਰਵ ਸਿੱਖਿਆ ਅਭਿਆਨ ਨਾਲ ਜੁੜੇ ਅਧਿਆਕਾਂ, ਫਿਜ਼ਿਓਥੈਰੇਪਿਸਟਾਂ, ਵਲੰਟੀਅਰਾਂ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਵਿਸ਼ੇਸ਼ ਸਿੱਖਿਆ ਅਤੇ ਫਿਜ਼ਿਓਥੈਰੇਪੀ ਰਾਹੀਂ ਕਈ ਬੱਚਿਆਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆ ਰਿਹਾ ਹੈ।

ਬੱਚਿਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਵਧਾਇਆ ਉਤਸ਼ਾਹ

ਸਮਾਗਮ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਸਕੂਲੀ ਬੱਚਿਆਂ ਨੇ ਆਕਰਸ਼ਕ ਸੱਭਿਆਚਾਰਕ ਪੇਸ਼ਕਾਰੀਆਂ ਦੇ ਕੇ ਸਾਰਿਆਂ ਦਾ ਮਨ ਮੋਹ ਲਿਆ।ਸ੍ਰੀ ਪਾਂਡੁਰੰਗ ਨੇ ਬੱਚਿਆਂ ਦੀ ਪ੍ਰਤਿਭਾ ਅਤੇ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਚ ’ਤੇ ਇਸ ਤਰ੍ਹਾਂ ਦੀ ਪੇਸ਼ਕਾਰੀ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਦਰਸਾਉਂਦੀ ਹੈ।ਉਨ੍ਹਾਂ ਬੱਚਿਆਂ ਨੂੰ ਸਕੂਲੀ ਬੈਗ ਦੇ ਕੇ ਸਨਮਾਨਿਤ ਕੀਤਾ  ਇਸ ਤੋਂ ਇਲਾਵਾ 75 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ, ਅਧਿਆਪਕਾਂ ਅਤੇ ਫਿਜ਼ਿਓਥੈਰੇਪਿਸਟਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸਮਾਗਮ ਤੋਂ ਬਾਅਦ ਕਮਿਸ਼ਨਰ ਅਤੇ ਸਕੱਤਰ ਸ੍ਰੀ ਕੇ.ਐੱਮ. ਪਾਂਡੁਰੰਗ ਨੇ ਗਊਸ਼ਾਲਾ ਵਿੱਚ ਗਊ ਸੇਵਾ ਕੀਤੀ ਅਤੇ ਗਊ ਮਾਤਾ ਨੂੰ ਗੁੜ ਅਤੇ ਹਰਾ ਚਾਰਾ ਖੁਆਇਆ। ਇਸ ਮੌਕੇ ਪੰਚਕੂਲਾ ਗਊਸ਼ਾਲਾ ਟਰੱਸਟ ਦੇ ਪ੍ਰਧਾਨ ਸ੍ਰੀ ਕੁਲਭੂਸ਼ਣ ਗੋਇਲ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਜ਼ਿਲ੍ਹਾ ਮਹਾਮੰਤਰ ਸ੍ਰੀ ਜੈ ਕੌਸ਼ਿਕ, ਡੀਈਈਓ ਸੁਮਨ ਚੌਧਰੀ, ਡੀਈਈਓ ਰਮੇਸ਼ ਬਤਰਾ, ਭਾਜਪਾ ਮੀਡੀਆ ਸੰਪਰਕ ਪ੍ਰਮੁੱਖ ਪ੍ਰਵੀਣ ਅਤਰੇ, ਟਰੱਸਟ ਮੈਂਬਰ ਸ੍ਰੀ ਦੀਪਕ ਬਾਂਸਲ ਸਮੇਤ ਹੋਰ ਪਤਵੰਤੇ, ਅਧਿਆਪਕ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments