Homeਪਟਿਆਲਾ ਅਪਡੇਟਮੋਟੇ ਚਲਾਨਾ ਮਗਰੋਂ ਸਕੂਲ ਡਰਾਈਵਰ ਕੰਮ ਬੰਦ ਕਰਨ ਦੀ ਕਗਾਰ ਤੇ, ਜੁਲਾਈ...

ਮੋਟੇ ਚਲਾਨਾ ਮਗਰੋਂ ਸਕੂਲ ਡਰਾਈਵਰ ਕੰਮ ਬੰਦ ਕਰਨ ਦੀ ਕਗਾਰ ਤੇ, ਜੁਲਾਈ ਮਹੀਨੇ ਤੋਂ ਕੰਮ ਬੰਦ ਕਰਨ ਦੇ ਆਸਾਰ

ਪਟਿਆਲਾ 25 ਜੂਨ  (  ) ਆਲ ਸਕੂਲ ਟਰਾਂਸਪੋਰਟ ਯੂਨੀਅਨ ਪਟਿਆਲਾ ਦੀ ਮੀਟਿੰਗ ਅੱਜ ਪੋਲੋ ਗਰਾਉਂਡ ਵਿਖੇ ਹੋਈ. ਜਿਸ ਵਿੱਚ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਸਨੌਰ ਨੇ ਪ੍ਰਸ਼ਾਸ਼ਨ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਈਵੇਟ ਸਕੂਲ ਗੱਡੀਆਂ ਦੇ ਨਾਲ ਕੀਤੇ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ।  ਸਰਕਾਰ ਵੱਲੋਂ ਪ੍ਰਾਈਵੇਟ ਸਕੂਲ ਗੱਡੀਆਂ ਦੇ 40-50 ਹਜ਼ਾਰ ਦੇ ਮੋਟੇ ਚਲਾਨ ਕਰੇ ਜਾ ਰਹੇ ਹਨ ਜਿਸ ਨੂੰ ਲੈ ਕੇ ਗੱਡੀਆਂ ਦੇ ਡਰਾਈਵਰ ਚਿੰਤਾ ਵਿੱਚ ਹਨ ਅਤੇ ਗੱਡੀਆਂ ਵੇਚਣ ਲਈ ਮਜਬੂਰ ਹੋ ਰਹੇ ਹਨ.  
 
ਲਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਚਲਾਨ ਕੱਟਣ ਦੇ ਨਾਲ ਐਕਸੀਡੈਂਟ ਰੁਕ ਜਾਂਦੇ ਹਨ ਜੇ ਚਲਾਨ ਕੱਟਣ ਦੇ ਨਾਲ ਐਕਸੀਡੈਂਟ ਰੁਕ ਜਾਂਦੇ ਹਨ ਤਾਂ ਅਸੀਂ ਚਲਾਨ ਕਟਾਉਣ ਨੂੰ ਤਿਆਰ ਬੈਠੇ ਹਾਂ.  ਉਨ੍ਹਾਂ ਕਿਹਾ ਕਿ ਗੁਜਰਾਤ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਜਿਸ ਦੇ ਵਿੱਚ ਕਈ ਬੇਕਸੂਰ ਲੋਕਾਂ ਦੀ ਜਾਨ ਗਈ, ਕੀ ਸਰਕਾਰ ਨੇ ਇਸ ਐਕਸੀਡੈਂਟ ਤੋਂ ਬਾਅਦ ਜਹਾਜ ਚਲਾਣੇ ਬੰਦ ਕਰ ਦਿੱਤੇ ਜੇ ਸਰਕਾਰ ਜਹਾਜ ਚਲਾਣੇ ਬੰਦ ਕਰ ਸਕਦੀ ਹੈ ਤਾਂ ਅਸੀਂ ਸਕੂਲ ਗੱਡੀਆਂ ਬੰਦ ਕਰਨ ਨੂੰ ਤਿਆਰ ਹਾਂ. ਉਨ੍ਹਾਂ ਪ੍ਰਸ਼ਾਸ਼ਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਪ੍ਰਸ਼ਾਸ਼ਨ ਮਿਆਦ ਲੰਘੀਆਂ ਜਾਂ ਓਵਰ ਲੋਡਿੰਗ ਸਰਕਾਰੀ ਬੱਸਾਂ, ਸਰਕਾਰੀ ਗੱਡੀਆਂ ਆਦਿ ਦੇ ਵੀ ਚਲਾਨ ਕੱਟਦਾ ਹੈ.  ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਾਂ ਦੂਜੇ ਪਾਸੇ ਮਿਹਨਤ ਕਸ਼ ਲੋਕਾਂ ਦਾ ਰੁਜ਼ਗਾਰ ਖਤਮ ਕਰਨ ਤੇ ਉੱਤਰੀ ਹੋਈ ਹੈ. 
 
 
ਜੇਕਰ ਆਰਟੀਓ ਦਫਤਰ ਨੇ ਚਲਾਨ ਕੱਟਣੇ ਬੰਦ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਲ ਸਕੂਲ ਪਟਿਆਲਾ ਟਰਾਂਸਪੋਰਟ ਯੂਨੀਅਨ ਜਿਸ ਦੇ ਵਿੱਚ ਆਟੋ ਬੈਟਰੀ ਰਿਕਸ਼ਾ, ਫੋਰਵੀਲਰ ਗੱਡੀਆਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਸਕਦੀਆਂ ਹਨ. ਇਸ ਤੋਂ ਇਲਾਵਾ ਅਸੀਂ ਗੱਡੀਆਂ ਬੰਦ ਕਰਕੇ ਡੀਸੀ ਦਫਤਰ ਆਰਟੀਓ ਦਫਤਰ ਅਤੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਣੇ ਹਲਕੇ ਦੇ ਹਰ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਘਰਾਓ ਕਰਾਂਗੇ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਪ੍ਰਾਈਵੇਟ ਸਕੂਲ ਗੱਡੀਆਂ ਦੇ ਤਰਸ ਦੇ ਅਧਾਰ ਤੇ ਪਿਛਲੇ ਟੈਕਸ ਮਾਫ ਕਰਕੇ ਨਵੇਂ ਸਿਰੇ ਤੋਂ ਹਰਿਆਣੇ ਦੀ ਤਰਜ ਤੇ ਟੈਕਸ ਲਿਆ ਜਾਵੇ ਅਤੇ ਸਕੂਲ ਪਰਮਟ ਪੰਜਾਬ ਸਰਕਾਰ ਆਪ ਪ੍ਰਾਈਵੇਟ ਗੱਡੀਆਂ ਨੂੰ ਦੇਵੇ। ਪਿਛਲੇ ਦਿਨੀ ਜਿਹੜੇ ਚਲਾਨ ਹੋਏ ਹਨ ਉਸ ਵਿੱਚ ਗਰੀਬ ਗੱਡੀਆਂ ਵਾਲਿਆਂ ਅਤੇ ਛੋਟੇ ਟਿੱਪਰ ਮਾਲਕਾਂ ਦੇ ਹੋਏ ਹਨ ਅਤੇ ਇਸ ਦੇ ਵਿੱਚ ਕਿਸੇ ਵੀ ਵੱਡੇ ਟਰਾਂਸਪੋਰਟੀਏ ਦਾ ਚਲਾਨ ਨਹੀਂ ਹੋਇਆ ਇਹ ਚਲਾਨ ਸਿਰਫ ਤਾਂ ਸਿਰਫ ਪ੍ਰਾਈਵੇਟ ਸਕੂਲ ਗੱਡੀਆਂ ਦੇ ਹੋਏ ਹਨ.  ਉਨਾਂ ਸਾਂਝੇ ਰੂਪ ਵਿੱਚ ਸਰਕਾਰ ਨੂੰ ਗੁਜ਼ਾਰਿਸ਼ ਕਰਦਿਆਂ ਕਿਹਾ ਕਿ ਸਾਨੂੰ ਗਰੀਬ ਬੰਦਿਆਂ ਨੂੰ ਕੰਮ ਕਰਨ ਦਿੱਤਾ ਜਾਵੇ ਅਤੇ ਸਾਡੇ ਨਾਲ ਇਹ ਧੱਕਾ ਨਾ ਕੀਤਾ ਜਾਵੇ
 
ਇਸ ਮੌਕੇ ਗੁਰਮੀਤ ਸਿੰਘ, ਅਮਿਤ ਕੁਮਾਰ ਗੁਰਦੀਪ ਸਿੰਘ ਗੋਗੀ ,ਸੋਨੂ ਚੱਡਾ ਕਮਲ ਬ੍ਰਿਟਿਸ਼ ਕੋਇਰ  ਜੱਸੀ ਸੈਂਟਰ ਮੇਰੀ ਸਕੂਲ, ਅਵਤਾਰ ਸਿੰਘ, ਬੇਅੰਤ ਸ਼ਰਮਾ, ਖੁਸ਼ਵੰਤ ਸ਼ਰਮਾ ਰਵੀ ਕੁਮਾਰ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸਾਰੇ ਪਟਿਆਲਾ ਸਕੂਲਾਂ ਦੀ ਯੂਨੀਅਨਾਂ ਦੇ ਪ੍ਰਧਾਨ ਅਤੇ ਮੈਂਬਰ ਮੌਜੂਦ ਹਨ. 
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments