Homeਪੰਜਾਬਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼...

ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਦੇ ਰਹੀ ਹੈ ਸੰਦੇਸ਼

Special documentary on Sri Guru Ravidas Ji Maharaj highlights the message of equality, brotherhood and humanity.

ਪਿੰਡ ਮਲਕਪੁਰ, ਚਨਾਰਥਲ ਖੁਰਦ, ਚਰਨਾਰਥਲ ਕਲਾਂ, ਚਹਿਲਾਂ, ਅਲਦਾਦਪੁਰ ਅਤੇ ਲੱਖਾ ਸਿੰਘ ਵਾਲਾ ਵਿਖੇ ਦਿਖਾਈ ਗਈ ਦਸਤਾਵੇਜੀ ਫਿਲਮ

29 ਸਤੰਬਰ ਨੂੰ ਪਿੰਡ ਬੁੱਚੜੇ, ਮਲਕੋਮਾਜਰਾ,ਮਾਜਰਾ ਨੀਧੇ ਵਾਲਾ, ਡਡਹੇੜੀ,ਕੋਟਲਾ ਡਡਹੇੜੀ, ਲੋਹਾਰਮਾਜਰਾ ਕਲਾਂ ਵਿੱਚ ਦਿਖਾਈ ਜਾਵੇਗੀ ਦਸਤਾਵੇਜ਼ੀ ਫ਼ਿਲਮ

ਅਮਲੋਹ/ਫਤਹਿਗੜ੍ਹ ਸਾਹਿਬ, 28 ਸਤੰਬਰ, 2026 (ਗੁਰਮੀਤ ਸਿੰਘ ਤੁੰਗ) :  ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਿਲਮ ਪਿੰਡ-ਪਿੰਡ ਦਿਖਾਉਣ ਦੀ ਮੁਹਿੰਮ ਤਹਿਤ ਸਰਹਿੰਦ ਬਲਾਕ ਦੇ ਪਿੰਡ ਮਲਕਪੁਰ, ਚਨਾਰਥਲ ਖੁਰਦ, ਚਰਨਾਰਥਲ ਕਲਾਂ ਅਤੇ ਅਮਲੋਹ ਬਲਾਕ ਦੇ ਪਿੰਡ ਚਹਿਲਾਂ, ਅਲਦਾਦਪੁਰ ਤੇ ਲੱਖਾ ਸਿੰਘ ਵਾਲਾ ਵਿਖੇ ਐਲ.ਈ.ਡੀ. ਸਕਰੀਨ ਰਾਹੀਂ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਗੁਰੂ ਸਾਹਿਬ ਦੇ ਜੀਵਨ, ਵਿਚਾਰਧਾਰਾ, ਸਿੱਖਿਆਵਾਂ ਅਤੇ ਮਨੁੱਖਤਾ ਨੂੰ ਦਿੱਤੇ ਬਰਾਬਰੀ ਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਨੇ ਸਮਾਜ ਵਿੱਚੋਂ ਜਾਤ-ਪਾਤ, ਊਚ-ਨੀਚ ਅਤੇ ਵਿਤਕਰੇ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ ਅਤੇ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਵਿੱਚ ਆਪਸੀ ਪਿਆਰ, ਸਦਭਾਵਨਾ, ਸਮਾਨਤਾ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਮਿਤੀ 29 ਸਤੰਬਰ ਨੂੰ ਬਲਾਕ ਦੇ ਸਰਹਿੰਦ ਦੇ ਪਿੰਡ ਬੁੱਚੜੇ,ਮਲਕੋਮਾਜਰਾ,ਮਾਜਰਾ ਨੀਧੇ ਵਾਲਾ ਅਤੇ  ਬਲਾਕ ਅਮਲੋਹ ਦੇ ਪਿੰਡ ਡਡਹੇੜੀ, ਕੋਟਲਾ ਡਡਹੇੜੀ, ਲੋਹਾਰਮਾਜਰਾ ਕਲਾਂ ਵਿੱਚ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ। ਇਹ ਸ਼ੋਅ ਕ੍ਰਮਵਾਰ 05 ਵਜੇ, 06 ਵਜੇ ਅਤੇ 07 ਵਜੇ ਸ਼ੁਰੂ ਹੋਣਗੇ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments