Homeਪੰਜਾਬਬੀਬੀਐਮਬੀ ਚੇਅਰਮੈਨ ਮਨੋਜ ਤ੍ਰਿਪਾਠੀ ਦਾ ਕਾਰਜਕਾਲ ਤਿੰਨ ਮਹੀਨੇ ਵਧਿਆ

ਬੀਬੀਐਮਬੀ ਚੇਅਰਮੈਨ ਮਨੋਜ ਤ੍ਰਿਪਾਠੀ ਦਾ ਕਾਰਜਕਾਲ ਤਿੰਨ ਮਹੀਨੇ ਵਧਿਆ

BBMB Chairman Manoj Tripathi gets a three-month tenure extension until December 27.

ਚੰਡੀਗੜ੍ਹ, 28 ਸਤੰਬਰ 2026 (ਚੌਧਰੀ ਪ੍ਰਭਜੀਤ ਸਿੰਘ): ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਕਾਰਜਕਾਲ ਵਿੱਚ ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਤਿੰਨ ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਮਨੋਜ ਤ੍ਰਿਪਾਠੀ ਦਾ ਮੌਜੂਦਾ ਕਾਰਜਕਾਲ 27 ਸਤੰਬਰ ਨੂੰ ਸਮਾਪਤ ਹੋਣਾ ਸੀ। ਹੁਣ ਤਿੰਨ ਮਹੀਨਿਆਂ ਦੇ ਵਾਧੇ ਤੋਂ ਬਾਅਦ ਉਹ 27 ਦਸੰਬਰ 2026 ਤੱਕ ਬੀਬੀਐਮਬੀ ਦੇ ਚੇਅਰਮੈਨ ਦੇ ਅਹੁਦੇ ’ਤੇ ਬਣੇ ਰਹਿਣਗੇ। ਇਸ ਦੌਰਾਨ ਬੀਬੀਐਮਬੀ ਵਿੱਚ ਮੈਂਬਰ (ਇਰੀਗੇਸ਼ਨ) ਅਤੇ ਮੈਂਬਰ (ਪਾਵਰ) ਦੇ ਦੋ ਮਹੱਤਵਪੂਰਨ ਅਹੁਦੇ ਲੰਬੇ ਸਮੇਂ ਤੋਂ ਖਾਲੀ ਪਏ ਹਨ। ਇਨ੍ਹਾਂ ਅਹੁਦਿਆਂ ’ਤੇ ਨਿਯੁਕਤੀ ਨਾ ਹੋਣ ਕਾਰਨ ਬੋਰਡ ਦੇ ਪ੍ਰਸ਼ਾਸਨਿਕ ਅਤੇ ਤਕਨੀਕੀ ਢਾਂਚੇ ਵਿੱਚ ਖਾਲੀਪਣ ਬਣਿਆ ਹੋਇਆ ਹੈ। ਕੇਂਦਰੀ ਮੰਤਰਾਲੇ ਵੱਲੋਂ ਚੇਅਰਮੈਨ ਦੇ ਕਾਰਜਕਾਲ ਵਿੱਚ ਕੀਤੇ ਗਏ ਵਾਧੇ ਨਾਲ ਹੁਣ ਮਨੋਜ ਤ੍ਰਿਪਾਠੀ ਦਸੰਬਰ ਤੱਕ ਬੀਬੀਐਮਬੀ ਦੀ ਅਗਵਾਈ ਕਰਦੇ ਰਹਿਣਗੇ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments