23 ਸਤੰਬਰ, 2026 (ਗੁਰਮੀਤ ਸਿੰਘ ਤੁੰਗ): ਭਾਰਤੀ ਸ਼ਹਿਰਾਂ ਵਿੱਚ ਟ੍ਰੈਫਿਕ ਅਤੇ ਆਲੇ-ਦੁਆਲੇ ਦੇ ਸ਼ੋਰ ਕਾਰਨ ਓਪਨ-ਈਅਰ ਈਅਰਫੋਨ ਹਰ ਕਿਸੇ ਲਈ ਪ੍ਰਭਾਵਸ਼ਾਲੀ ਨਹੀਂ ਮੰਨੇ ਜਾਂਦੇ। ਪਰ Hammer Aura Air ਨੇ ਇਸ ਤਰ੍ਹਾਂ ਦੇ ਈਅਰਫੋਨ ਬਾਰੇ ਧਾਰਨਾ ਨੂੰ ਕੁਝ ਹੱਦ ਤੱਕ ਬਦਲਣ ਦੀ ਕੋਸ਼ਿਸ਼ ਕੀਤੀ ਹੈ। Aura Air ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਓਪਨ-ਈਅਰ ਡਿਜ਼ਾਈਨ ਹੈ। ਇਹ ਆਮ ਇਨ-ਈਅਰ ਈਅਰਬਡਸ ਵਾਂਗ ਕੰਨ ਦੀ ਨਲੀ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਦੇ। ਇਸ ਦਾ ਕਲਿੱਪ ਵਰਗਾ ਹਿੱਸਾ ਕੰਨ ਦੇ ਪਿੱਛੇ ਜਾਂ ਲੋਬ ਦੇ ਆਲੇ-ਦੁਆਲੇ ਫਿੱਟ ਹੁੰਦਾ ਹੈ, ਜਦਕਿ ਛੋਟਾ ਬੈਟਰੀ ਯੂਨਿਟ ਕੰਨ ਦੇ ਪਿੱਛੇ ਰਹਿੰਦਾ ਹੈ। ਈਅਰਪੀਸ ਕੰਨ ਦੀ ਨਲੀ ਦੇ ਸਾਹਮਣੇ ਰਹਿੰਦਾ ਹੈ, ਜਿਸ ਕਾਰਨ ਯੂਜ਼ਰ ਸੰਗੀਤ ਜਾਂ ਆਡੀਓ ਸੁਣਦੇ ਹੋਏ ਵੀ ਆਪਣੇ ਆਲੇ-ਦੁਆਲੇ ਦੀਆਂ ਆਵਾਜ਼ਾਂ ਨਾਲ ਕੁਝ ਹੱਦ ਤੱਕ ਜੁੜਿਆ ਰਹਿ ਸਕਦਾ ਹੈ। ਇਸ ਦਾ ਟੱਚ ਕੰਟਰੋਲ ਵੀ ਕੰਨ ਦੇ ਪਿੱਛੇ ਵਾਲੇ ਬੈਟਰੀ ਯੂਨਿਟ ’ਤੇ ਦਿੱਤਾ ਗਿਆ ਹੈ। ਹਲਕਾ ਡਿਜ਼ਾਈਨ Aura Air ਦੀ ਇੱਕ ਹੋਰ ਖਾਸ ਗੱਲ ਹੈ। ਟੈਸਟਿੰਗ ਦੌਰਾਨ ਇਹ ਸਭ ਤੋਂ ਹਲਕੇ ਈਅਰਫੋਨਜ਼ ਵਿੱਚੋਂ ਇੱਕ ਮਹਿਸੂਸ ਹੋਏ, ਜੋ ਇਸ ਦੇ ‘Air’ ਨਾਮ ਨੂੰ ਵੀ ਸਾਰਥਕ ਬਣਾਉਂਦਾ ਹੈ। ਲਗਭਗ 1,299 ਦੀ ਕੀਮਤ ’ਤੇ ਇਹ ਓਪਨ-ਈਅਰ ਈਅਰਬਡਸ ਉਨ੍ਹਾਂ ਯੂਜ਼ਰਾਂ ਲਈ ਇੱਕ ਵੱਖਰਾ ਵਿਕਲਪ ਪੇਸ਼ ਕਰਦੇ ਹਨ ਜੋ ਕੰਨਾਂ ਦੀ ਨਲੀ ਨੂੰ ਬੰਦ ਕੀਤੇ ਬਿਨਾਂ ਆਡੀਓ ਸੁਣਨਾ ਚਾਹੁੰਦੇ ਹਨ।







