Homeਪੰਜਾਬਸਵੱਛਤਾ ਹੀ ਸੇਵਾ ਮੁਹਿੰਮ 2026- ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀ ਸਾਂਝੀਆਂ...

ਸਵੱਛਤਾ ਹੀ ਸੇਵਾ ਮੁਹਿੰਮ 2026- ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀ ਸਾਂਝੀਆਂ ਥਾਵਾਂ ਸਕੂਲ, ਧਰਮਸ਼ਾਲਾ, ਪੰਚਾਇਤ ਘਰ, ਕਮਿਊਨਿਟੀ ਸੈਂਟਰ, ਜਲ੍ਹ ਸਪਲਾਈ ਸਕੀਮਾਂ, ਠੋਸ ਕੂੜਾ ਪ੍ਰਬੰਧਨ, ਛੱਪੜਾਂ ਆਦਿ ਦੀ ਸਫਾਈ ਲਈ ਵਿਸ਼ੇਸ਼ ਮੁਹਿੰਮ ਚਲਾਈ

Patiala district launches a comprehensive cleanliness drive targeting public spaces, schools, and water supply schemes under the Swachhata Hi Seva campaign.

ਪਿੰਡਾਂ ਦੇ ਵਸਨੀਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਸਵੱਛਤਾ ਸਹੁੰ ਚੁਕਾਈ

ਫਤਿਹਗੜ ਸਾਹਿਬ 21 ਸਤੰਬਰ, 2026 (ਗਰਮੀਤ ਸਿੰਘ ਤੁੰਗ) :  ਸਵੱਛਤਾ ਹੀ ਸੇਵਾ ਮੁਹਿੰਮ 2026 ਦੌਰਾਨ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੀ ਸਾਂਝੀਆਂ ਥਾਵਾਂ ਸਕੂਲ, ਧਰਮਸ਼ਾਲਾ, ਪੰਚਾਇਤ ਘਰ, ਕਮਿਊਨਿਟੀ ਸੈਂਟਰ, ਜਲ੍ਹ ਸਪਲਾਈ ਸਕੀਮਾਂ, ਠੋਸ ਕੂੜਾ ਪ੍ਰਬੰਧਨ, ਛੱਪੜਾਂ ਆਦਿ ਦੀ ਸਫਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਸ੍ਰੀ ਵਿਸ਼ਾਲ ਪੁਰੀ ਨੇ ਦਿੱਤੀ।

ਸ੍ਰੀ ਵਿਸ਼ਾਲ ਪੁਰੀ ਨੇ ਦੱਸਿਆ ਕਿ ਸਫ਼ਾਈ ਮੁਹਿੰਮ ਵਿੱਚ ਪਿੰਡਾਂ ਦੇ ਆਮ ਲੋਕਾਂ ਵੱਲੋਂ ਯੋਗਦਾਨ ਪਾਇਆ ਗਿਆ। ਸਕੂਲਾਂ ਦੇ ਬੱਚਿਆਂ ਨੂੰ ਘਰੇਲ਼ੂ ਕੂੜੇ ਨੂੰ ਚਾਰ ਤਰੀਕਿਆਂ ਨਾਲ ਵੱਖ-ਵੱਖ ਕਰਨ ਲਈ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਲਾਕ ਅਮਲੋਹ ਦੇ ਪਿੰਡ ਨੂਰਪੁਰਾ ਵਿਚ ਕਮਿਊਨਿਟੀ ਸੈਂਟਰ ਦੀ ਸਫਾਈ, ਪਿੰਡ ਕਾਹਨਪੁਰ ਵਿਚ ਛੱਪੜ ਦੇ ਆਲੇ ਦੁਆਲੇ ਦੀ ਸਫਾਈ, ਬਲਾਕ ਬੱਸੀ ਪਠਾਣਾ ਦੇ ਪਿੰਡ ਖਲਸਪੁਰ ਵਿਚ ਜਲ੍ਹ ਸਪਲਾਈ ਸਕੀਮ ਅਤੇ ਸਾਂਝੀਆਂ ਥਾਵਾਂ ਦੀ ਸਫ਼ਾਈ,ਪਿੰਡ ਮਹਿਦੂਦਾਂ ਵਿਚ ਕੂੜੇ ਦੇ ਢੇਰਾਂ ਦੀ ਸਫਾਈ, ਪਿੰਡ  ਬਲਾਕ ਸਰਹਿੰਦ ਦੇ ਪਿੰਡ ਚਨਾਲੋਂ ਵਿਚ ਠੋਸ ਕੂੜਾ ਪ੍ਰਬੰਧਨ ਦੇ ਆਲੇ ਦੁਆਲੇ ਦੀ ਸਫਾਈ, ਸਕੂਲ ਦੀ ਸਫਾਈ ਅਤੇ ਬੱਚਿਆਂ ਲਈ ਜਾਗਰੂਕਤਾ ਸੰਦੇਸ਼, ਬਲਾਕ ਖਮਾਣੋਂ ਦੇ ਪਿੰਡ ਵਿੱਚ ਧਾਰਮਿਕ ਸਥਾਨਾਂ ਦੀ ਸਫਾਈ ।

ਬਲਾਕ ਖੇੜਾ ਦੇ ਪਿੰਡ ਬਲਾਹੜਾ ਵਿਚ ਕੁੜ੍ਹੇ ਵਾਲੀਆਂ ਥਾਵਾਂ ਦੀ ਸਫਾਈ ਕਰਵਾਈ ਗਈ। ਇਹਨਾਂ ਗਤੀਵਿਧੀਆਂ ਕਰਾਉਣ ਵਿਚ ਜਲ੍ਹ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਦਫਤਰ ਦੇ ਸੋਸ਼ਲ ਸਟਾਫ ਹਰਪ੍ਰੀਤ ਕੌਰ, ਬਲਜਿੰਦਰ ਕੌਰ, ਦਲਜੀਤ ਕੌਰ, ਦਲਵਾਰਾ ਸਿੰਘ, ਪ੍ਰਦੀਪ ਕੁਮਾਰ, ਅਮਿਤ ਕੁਮਾਰ, ਮਨਦੀਪ ਸਿੰਘ ਬਲਾਕ ਰੀਸੋਰਸ ਕੋਆਰਡੀਨੇਟਰ ਨੇ ਸਹਿਯੋਗ ਦਿੱਤਾ। ਇਸ ਦੌਰਾਨ ਪਿੰਡਾਂ ਦੇ ਵਸਨੀਕਾਂ ਨੂੰ ਸਾਫ ਸੁਥਰਾ ਰੱਖਣ ਲਈ ਸਵੱਛਤਾ ਸਹੁੰ ਵੀ ਚੁਕਾਈ ਗਈ। ਕੁੜ੍ਹੇ ਨੂੰ ਘਰੇਲ਼ੂ ਪੱਧਰ ਤੇ ਵੱਖਰਾ ਵੱਖਰਾ ਕਰਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments