Homeਪੰਜਾਬਚੇਅਰਮੈਨ ਹੈਪੀ ਪਹਾੜੀਪੁਰ ਬਣੇ ਸਨੌਰ ਤੋਂ 'ਆਪ' ਦੇ ਹਲਕਾ ਸੰਗਠਨ ਇੰਚਾਰਜ

ਚੇਅਰਮੈਨ ਹੈਪੀ ਪਹਾੜੀਪੁਰ ਬਣੇ ਸਨੌਰ ਤੋਂ ‘ਆਪ’ ਦੇ ਹਲਕਾ ਸੰਗਠਨ ਇੰਚਾਰਜ

AAP appoints Chairman Happy Paharipur as the party’s constituency organisation in-charge for Sanaur, strengthening its local organisational setup.

ਰਣਜੋਧ ਹਡਾਣਾ ਨੇ ਦਿੱਤੀ ਵਧਾਈ; ਕਿਹਾ- ਸੰਗਠਨ ਜ਼ਮੀਨੀ ਪੱਧਰ ‘ਤੇ ਹੋਵੇਗਾ ਹੋਰ ਮਜ਼ਬੂਤ

ਸਨੌਰ, 15 ਸਤੰਬਰ, 2026  ( ਗੁਰਮੀਤ ਸਿੰਘ ਤੁੰਗ ): ਆਮ ਆਦਮੀ ਪਾਰਟੀ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਹਲਕਾ ਸਨੌਰ ਤੋਂ ਸੀਨੀਅਰ ਆਪ ਆਗੂ ਚੇਅਰਮੈਨ ਹੈਪੀ ਪਹਾੜੀਪੁਰ ਨੂੰ ਹਲਕਾ ਸਨੌਰ ਤੋਂ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਨੇ ਹੈਪੀ ਪਹਾੜੀਪੁਰ ਨੂੰ ਮੁਬਾਰਕਬਾਦ ਦਿੰਦਿਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਿਹਨਤੀ ਆਗੂਆਂ ਨੂੰ ਜ਼ਿੰਮੇਵਾਰੀ ਮਿਲਣ ਨਾਲ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ ਅਤੇ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਹਰ ਘਰ ਤੱਕ ਪਹੁੰਚਣਗੀਆਂ।

ਨਵ-ਨਿਯੁਕਤ ਹਲਕਾ ਸੰਗਠਨ ਇੰਚਾਰਜ ਹੈਪੀ ਪਹਾੜੀਪੁਰ ਨੇ ਹਾਈਕਮਾਂਡ ਅਤੇ ਹਲਕਾ ਇੰਚਾਰਜ ਰਣਜੋਧ ਹਡਾਣਾ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਨਗੇ। ਇਸ ਮੌਕੇ ਪਾਰਟੀ ਦੇ ਆਗੂ, ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ। ਇਸ ਮੌਕੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ, ਚੇਅਰਮੈਨ ਜਗਪ੍ਰੀਤ ਰੇਹਲ, ਬਲਾਕ ਪ੍ਰਧਾਨ ਮਨਦੀਪ ਬੱਤੀ, ਲਾਡੀ ਮਰਦਾਹੇੜੀ, ਸਰਪੰਚ ਗੁਰਪ੍ਰੀਤ ਸਿੰਘ, ਗੁਰਪ੍ਰੀਤ ਬਲਬੇੜਾ, ਹਰਮਨ ਚਰਾਸੋ, ਵਿਸ਼ਾਲ ਪਹਾੜੀਪੁਰ, ਅਕਾਸ਼ਦੀਪ ਹਡਾਣਾ ਅਤੇ ਹੋਰ ਕਈ ਆਪ ਆਗੂ ਵਿਸ਼ੇਸ਼ ਤੌਰ ਤੇ ਮੌਜੂਦ ਸਨ.

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments