Homeਪਟਿਆਲਾ ਅਪਡੇਟਪਟਿਆਲਾ ਵਿੱਚ ਸਪੈਸ਼ਲ ਸੈੱਲਾਂ ਦੀ ਛੁੱਟੀ, ਮੁਲਾਜ਼ਮ ਹੁਣ ਸੀਆਈਏ ਸਟਾਫ ਨਾਲ ਕਰਨਗੇ...

ਪਟਿਆਲਾ ਵਿੱਚ ਸਪੈਸ਼ਲ ਸੈੱਲਾਂ ਦੀ ਛੁੱਟੀ, ਮੁਲਾਜ਼ਮ ਹੁਣ ਸੀਆਈਏ ਸਟਾਫ ਨਾਲ ਕਰਨਗੇ ਕੰਮ

SSP Harmandeep Hans reorganizes the police setup to improve crime prevention and investigation.

ਪਟਿਆਲਾ, 14 ਸਤੰਬਰ, 2026 (ਬਲਜੀਤ ਸਰਨਾ): ਪਟਿਆਲਾ ਪੁਲਿਸ ਵਿੱਚ ਜੁਰਮਾਂ ’ਤੇ ਕਾਬੂ ਪਾਉਣ ਲਈ ਆਰਜ਼ੀ ਤੌਰ ’ਤੇ ਬਣਾਏ ਗਏ ਸਪੈਸ਼ਲ ਸੈੱਲਾਂ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਇਨ੍ਹਾਂ ਸੈੱਲਾਂ ਵਿੱਚ ਤਾਇਨਾਤ ਮੁਲਾਜ਼ਮ ਹੁਣ ਸੀਆਈਏ ਸਟਾਫ ਨਾਲ ਮਿਲ ਕੇ ਸੀਆਈਏ ਇੰਚਾਰਜ ਦੀ ਅਗਵਾਈ ਹੇਠ ਕੰਮ ਕਰਨਗੇ। ਜਾਣਕਾਰੀ ਮੁਤਾਬਕ, ਸਪੈਸ਼ਲ ਸੈੱਲਾਂ ਦੀ ਕਾਰਜਸ਼ੈਲੀ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਰਿਕਵਰੀਆਂ ਦੇ ਅੰਕੜਿਆਂ ਤੋਂ ਨਵੇਂ ਐਸਐਸਪੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਨ। ਇਸ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਸੈੱਲਾਂ ਦੇ ਕੰਮਕਾਜ ਵਿੱਚ ਤਬਦੀਲੀ ਕਰਨ ਦਾ ਫੈਸਲਾ ਲਿਆ ਗਿਆ।

ਐਸਐਸਪੀ ਹਰਮਨਦੀਪ ਹੰਸ ਨੇ ਕਿਹਾ ਕਿ ਪੁਲਿਸ ਦੇ ਕੰਮਕਾਜ ਨੂੰ ਹੋਰ ਬਿਹਤਰ ਬਣਾਉਣ ਅਤੇ ਜੁਰਮਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਲਈ ਇਹ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮ ਹੁਣ ਸੀਆਈਏ ਸਟਾਫ ਨਾਲ ਤਾਲਮੇਲ ਕਰਕੇ ਕੰਮ ਕਰਨਗੇ, ਜਿਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਪੁਨਰਗਠਨ ਦਾ ਮੁੱਖ ਉਦੇਸ਼ ਜੁਰਮਾਂ ਦੀ ਰੋਕਥਾਮ, ਅਪਰਾਧੀਆਂ ਖ਼ਿਲਾਫ਼ ਕਾਰਵਾਈ ਅਤੇ ਪੁਲਿਸ ਦੀ ਜਾਂਚ ਤੇ ਰਿਕਵਰੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਹੁਣ ਸਪੈਸ਼ਲ ਸੈੱਲਾਂ ਵਿੱਚ ਤਾਇਨਾਤ ਰਹੇ ਮੁਲਾਜ਼ਮ ਸੀਆਈਏ ਇੰਚਾਰਜ ਦੇ ਅਧੀਨ ਕੰਮ ਕਰਦੇ ਹੋਏ ਅਪਰਾਧ ਰੋਕਥਾਮ ਲਈ ਕਾਰਵਾਈ ਕਰਨਗੇ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments