Homeਪੰਜਾਬਜਸਟਿਸ ਪੰਕਜ ਜੈਨ ਵੱਲੋਂ ਸੰਗਰੂਰ ਜ਼ਿਲ੍ਹਾ ਅਦਾਲਤਾਂ ਵਿਖੇ ‘ਮਦਰਜ਼ ਟੱਚ’ ਕਰੈਚ, ਬਾਰ...

ਜਸਟਿਸ ਪੰਕਜ ਜੈਨ ਵੱਲੋਂ ਸੰਗਰੂਰ ਜ਼ਿਲ੍ਹਾ ਅਦਾਲਤਾਂ ਵਿਖੇ ‘ਮਦਰਜ਼ ਟੱਚ’ ਕਰੈਚ, ਬਾਰ ਰੂਮ ਅਤੇ ਦੁਕਾਨਾਂ ਦਾ ਉਦਘਾਟਨ

New crèche, bar room and shops inaugurated at Sangrur District Courts by Justice Pankaj Jain.

ਸੰਗਰੂਰ, 9 ਸਤੰਬਰ, 2026 (ਹਰਸ਼ਪ੍ਰੀਤ ਕੌਰ) :  ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਮਾਣਯੋਗ ਜੱਜ ਅਤੇ ਸੰਗਰੂਰ ਸੈਸ਼ਨਜ਼ ਡਿਵੀਜ਼ਨ ਦੇ ਪ੍ਰਸ਼ਾਸਨਿਕ ਜੱਜ ਜਸਟਿਸ ਪੰਕਜ ਜੈਨ ਨੇ ਜ਼ਿਲ੍ਹਾ ਅਦਾਲਤ ਕੰਪਲੈਕਸ, ਸੰਗਰੂਰ ਦਾ ਦੌਰਾ ਕੀਤਾ ਅਤੇ ਅਦਾਲਤੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਵਕੀਲਾਂ, ਅਦਾਲਤੀ ਸਟਾਫ਼ ਅਤੇ ਵੱਖ ਵੱਖ ਮਾਮਲਿਆਂ ਵਿੱਚ ਅਦਾਲਤ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਸਹੂਲਤਾਂ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਕਈ ਨਵੀਆਂ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ।
 ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸੰਗਰੂਰ ਸ੍ਰੀ ਮੁਨੀਸ਼ ਸਿੰਗਲ, ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ੍ਰੀ ਐਸ.ਐਸ. ਢੀਂਡਸਾ, ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਸ੍ਰੀ ਜੀ.ਐਸ. ਗਰੇਵਾਲ ਅਤੇ ਬਾਰ ਦੇ ਹੋਰ ਸੀਨੀਅਰ ਮੈਂਬਰਾਂ ਸਮੇਤ ਮਾਣਯੋਗ ਜਸਟਿਸ ਪੰਕਜ ਜੈਨ ਦਾ ਨਿੱਘਾ ਸਵਾਗਤ ਕੀਤਾ।
ਜ਼ਿਲ੍ਹਾ ਅਦਾਲਤਾਂ ਕੰਪਲੈਕਸ ਵਿਖੇ ਸਥਾਪਿਤ ਕਰੈਚ ਦਾ ਨਾਮ ‘ਮਦਰਜ਼ ਟੱਚ’ ਰੱਖਿਆ ਗਿਆ ਹੈ। ਇਸ ਸਹੂਲਤ ਦੀ ਯੋਜਨਾ ਮਾਣਯੋਗ ਸ੍ਰੀਮਤੀ ਜਸਟਿਸ ਅਲਕਾ ਸਰੀਨ, ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੰਗਰੂਰ ਸੈਸ਼ਨਜ਼ ਡਿਵੀਜ਼ਨ ਦੇ ਪ੍ਰਸ਼ਾਸਨਿਕ ਜੱਜ ਵਜੋਂ ਆਪਣੀ ਸੇਵਾ ਦੌਰਾਨ ਕੀਤੀ ਗਈ ਸੀ। ਇਸ ਕਰੈਚ ਦਾ ਉਦਘਾਟਨ ਮਾਣਯੋਗ ਜਸਟਿਸ ਪੰਕਜ ਜੈਨ ਨੇ ਕੀਤਾ। ਇਹ ਕਰੈਚ ਕੰਮਕਾਜੀ ਮਾਪਿਆਂ ਦੇ ਬੱਚਿਆਂ ਲਈ ਸੁਰੱਖਿਅਤ, ਸੁਖਾਵਾਂ ਅਤੇ ਬੱਚਿਆਂ ਦੇ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਲਈ ਸਥਾਪਿਤ ਕੀਤਾ ਗਿਆ ਹੈ।
ਮਾਣਯੋਗ ਜਸਟਿਸ ਪੰਕਜ ਜੈਨ ਨੇ ਵਿਸਤ੍ਰਿਤ ਬਾਰ ਰੂਮ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਬਾਰ ਦੇ ਮੈਂਬਰਾਂ ਲਈ ਵਾਧੂ ਜਗ੍ਹਾ ਅਤੇ ਬਿਹਤਰ ਸਹੂਲਤਾਂ ਉਪਲਬਧ ਹੋਣਗੀਆਂ। ਇਹ ਵਿਸਥਾਰ ਵਕੀਲਾਂ ਦੀਆਂ ਵੱਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵਧੇਰੇ ਆਰਾਮਦਾਇਕ ਅਤੇ ਸੁਖਾਵੇਂ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਏਗਾ।
 ਇਸ ਤੋਂ ਇਲਾਵਾ, ਮਾਣਯੋਗ ਜਸਟਿਸ ਪੰਕਜ ਜੈਨ ਨੇ ਜ਼ਿਲ੍ਹਾ ਅਦਾਲਤਾਂ ਕੰਪਲੈਕਸ ਵਿਖੇ ਨਵੀਆਂ ਬਣੀਆਂ ਛੇ ਦੁਕਾਨਾਂ ਦਾ ਵੀ ਉਦਘਾਟਨ ਕੀਤਾ। ਇਹ ਦੁਕਾਨਾਂ ਵਕੀਲਾਂ, ਅਦਾਲਤੀ ਸਟਾਫ਼ ਅਤੇ ਹੋਰ ਅਦਾਲਤੀ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਥਾਪਿਤ ਕੀਤੀਆਂ ਗਈਆਂ ਹਨ।
 ਦੌਰੇ ਦੌਰਾਨ ਮਾਣਯੋਗ ਜਸਟਿਸ ਪੰਕਜ ਜੈਨ ਨੇ ਅਦਾਲਤੀ ਕੰਪਲੈਕਸ ਦੇ ਕੰਮਕਾਜ ਅਤੇ ਬੁਨਿਆਦੀ ਢਾਂਚੇ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਅਦਾਲਤੀ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਵਿੱਚ ਨਿਰੰਤਰ ਸੁਧਾਰ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਕੁਸ਼ਲ, ਸੁਖਾਵਾਂ, ਪਹੁੰਚਯੋਗ ਅਤੇ ਮੁਕੱਦਮੇਬਾਜ਼ਾਂ ਦੇ ਅਨੁਕੂਲ ਮਾਹੌਲ ਸਿਰਜਣ ਲਈ ਅਜਿਹੇ ਯਤਨ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments