Homeਪਟਿਆਲਾ ਅਪਡੇਟਪਟਿਆਲਾ ਚ ਪਹਿਲੀ ਵਾਰ ਵਿਸ਼ਵ ਪ੍ਰਸਿੱਧ ਸਨਾਤਨ ਪ੍ਰਚਾਰਕ ਜਯਾ ਕਿਸ਼ੋਰੀ ਜੀ ਕਰਨਗੇ...

ਪਟਿਆਲਾ ਚ ਪਹਿਲੀ ਵਾਰ ਵਿਸ਼ਵ ਪ੍ਰਸਿੱਧ ਸਨਾਤਨ ਪ੍ਰਚਾਰਕ ਜਯਾ ਕਿਸ਼ੋਰੀ ਜੀ ਕਰਨਗੇ ਕਥਾ 

Jaya Kishori Ji is set to address devotees in Patiala in her first-ever religious discourse in the city.

ਪਟਿਆਲਾ, 5 ਸਤੰਬਰ, 2026 (ਦੀਪਕ ਦੱਤਾ) : ਪਟਿਆਲਾ ਸ਼ਹਿਰ ਵਿੱਚ ਧਰਮ, ਭਗਤੀ ਅਤੇ ਸਨਾਤਨ ਸੰਸਕ੍ਰਿਤੀ ਦੀ ਲਹਿਰ ਨੂੰ ਪ੍ਰਚੰਡ ਕਰਨ ਦੇ ਮਕਸਦ ਨਾਲ ਸ੍ਰੀ ਸਨਾਤਨ ਧਰਮ ਟਰੱਸਟ (ਰਜਿ.), ਪਟਿਆਲਾ ਵੱਲੋਂ ਸ੍ਰੀਮਦ ਭਾਗਵਤ ਕਥਾ ਦਾ ਵਿਸ਼ਾਲ ਅਤੇ ਅਲੌਕਿਕ ਆਯੋਜਨ ਕਰਵਾਉਣ ਦਾ ਪਾਵਨ ਸੰਕਲਪ ਲਿਆ ਗਿਆ ਹੈ। ਇਹ ਕਥਾ ਆਗਾਮੀ 3 ਦਸੰਬਰ ਤੋਂ 9 ਦਸੰਬਰ 2026 ਤੱਕ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ, ਪਟਿਆਲਾ ਵਿਖੇ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਈ ਜਾਵੇਗੀ ਅਤੇ ਇਸ ਮੌਕੇ ਪਟਿਆਲਾ ਚ ਪਹਿਲੀ ਵਾਰ ਵਿਸ਼ਵ ਪ੍ਰਸਿੱਧ ਸਨਾਤਨ ਪ੍ਰਚਾਰਕ ਜਯਾ ਕਿਸ਼ੋਰੀ ਕਥਾ ਕਰਨਗੇ। ਇਸ ਪਾਵਨ ਸੰਕਲਪ ਸਮੇਂ ਟਰੱਸਟ ਦੇ ਮੋਹਰੀ ਮੈਂਬਰਾਂ ਵਿੱਚ ਰਿਚੀ ਡਕਾਲਾ, ਰਾਮ ਡਕਾਲਾ, ਦਿਨੇਸ਼ ਅਗਰਵਾਲ, ਮਹੇਸ਼ ਗੁਪਤਾ, ਸੁਮਿਤ ਗੋਇਲ, ਧਰਮਪਾਲ ਬਾਂਸਲ, ਰਾਜਨ ਸਿੰਗਲਾ, ਹਿਤੇਸ਼ ਸਿੰਗਲਾ ਅਤੇ ਜੀਵਨ ਸਿੰਗਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਸੇਵਾ ਕਾਰਜਾਂ ਵਿੱਚ ਡਟਣ ਦਾ ਅਹਿਦ ਲਿਆ।
ਸ਼੍ਰੀ ਦੇਵੀ ਦਿਆਲ ਗੋਇਲ ਅਤੇ ਸ਼੍ਰੀ ਹਰਬੰਸ ਲਾਲ ਬਾਂਸਲ ਦੀ ਵਿਸ਼ੇਸ਼ ਤੌਰ ਤੇ ਹਜ਼ਾਰ ਰਹੇ ਇਸ ਬੈਠਕ ਦੌਰਾਨ ਕਥਾ ਦੇ ਪ੍ਰਬੰਧਾਂ ਅਤੇ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਅਪਾਰ ਕ੍ਰਿਪਾ ਸਦਕਾ ਲਿਆ ਗਿਆ ਇਹ ਸੰਕਲਪ ਸਮਾਜ ਵਿੱਚ ਧਾਰਮਿਕ ਕਦਰਾਂ-ਕੀਮਤਾਂ, ਸੰਸਕਾਰਾਂ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਨਿਮਾਣਾ ਅਤੇ ਸ਼ਰਧਾਪੂਰਵਕ ਯਤਨ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਮਹਾਨ ਕਾਰਜ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਟਰੱਸਟੀ ਸਾਹਿਬਾਨ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਅੱਗੇ ਅਰਦਾਸ ਕੀਤੀ ਕਿ ਇਹ ਪਾਵਨ ਕਾਰਜ ਨਿਰਵਿਘਨ ਅਤੇ ਸਫ਼ਲਤਾਪੂਰਵਕ ਸੰਪੰਨ ਹੋਵੇ ਤਾਂ ਜੋ ਸ਼ਹਿਰ ਵਾਸੀ ਇਸ ਕਥਾ ਰਾਹੀਂ ਅੰਮ੍ਰਿਤਮਈ ਪ੍ਰਵਚਨ ਸੁਣ ਕੇ ਆਪਣਾ ਜੀਵਨ ਸਫ਼ਲਾ ਕਰ ਸਕਣ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments