Homeਦੇਸ਼ਇਸਰੋ ਦੀ ਵੱਡੀ ਕਾਮਯਾਬੀ, GSLV-F17 ਰਾਹੀਂ EOS-05 ਇਮੇਜਿੰਗ ਸੈਟੇਲਾਈਟ ਸਫਲਤਾਪੂਰਵਕ ਲਾਂਚ

ਇਸਰੋ ਦੀ ਵੱਡੀ ਕਾਮਯਾਬੀ, GSLV-F17 ਰਾਹੀਂ EOS-05 ਇਮੇਜਿੰਗ ਸੈਟੇਲਾਈਟ ਸਫਲਤਾਪੂਰਵਕ ਲਾਂਚ

ISRO Successfully Launches EOS-05 Imaging Satellite on GSLV-F17 Rocket

ਨਵੀਂ ਦਿੱਲੀ, 4 ਸਤੰਬਰ, 2026 (ਰਾਜੇਸ਼ ਕੁਮਾਰ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ EOS-05 ਇਮੇਜਿੰਗ ਸੈਟੇਲਾਈਟ ਨੂੰ ਸਫਲਤਾਪੂਰਵਕ ਪੁਲਾੜ ਵਿੱਚ ਪਹੁੰਚਾ ਦਿੱਤਾ। ਸੈਟੇਲਾਈਟ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ GSLV-F17 ਰਾਕੇਟ ਰਾਹੀਂ ਲਾਂਚ ਕੀਤਾ ਗਿਆ। ਇਹ ਲਾਂਚ ਵੀਰਵਾਰ ਰਾਤ 2:55 ਵਜੇ ਕੀਤਾ ਗਿਆ। ਲਗਭਗ 2,367 ਕਿਲੋਗ੍ਰਾਮ ਭਾਰ ਵਾਲਾ EOS-05 ਸੈਟੇਲਾਈਟ ਜੀਓਸਿੰਕ੍ਰੋਨਸ ਔਰਬਿਟ ਵਿੱਚ ਸਥਾਪਿਤ ਕੀਤਾ ਗਿਆ ਹੈ। ਲਗਭਗ 36,000 ਕਿਲੋਮੀਟਰ ਦੀ ਉਚਾਈ ਤੋਂ ਇਹ ਭਾਰਤ ਅਤੇ ਇਸ ਦੇ ਆਲੇ-ਦੁਆਲੇ ਦੇ ਵਿਸ਼ਾਲ ਖੇਤਰਾਂ ਦੀਆਂ ਉੱਚ-ਗੁਣਵੱਤਾ ਵਾਲੀਆਂ ਤਸਵੀਰਾਂ ਲੈਣ ਵਿੱਚ ਸਮਰੱਥ ਹੋਵੇਗਾ।

EOS-05 ਦੀ ਵਰਤੋਂ ਮਹੱਤਵਪੂਰਨ ਖੇਤਰਾਂ ਦੀ ਨਿਗਰਾਨੀ ਅਤੇ ਧਰਤੀ ਦੀ ਸਤ੍ਹਾ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਲਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੈਟੇਲਾਈਟ ਤੋਂ ਮਿਲਣ ਵਾਲੀਆਂ ਤਸਵੀਰਾਂ ਅਤੇ ਡਾਟਾ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੀ ਸਹਾਇਕ ਹੋ ਸਕਦੇ ਹਨ। ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਦੱਸਿਆ ਕਿ ਸੰਗਠਨ ਵੱਲੋਂ ਇਸ ਸਾਲ ਛੇ ਹੋਰ ਪੁਲਾੜ ਮਿਸ਼ਨਾਂ ਨੂੰ ਲਾਂਚ ਕਰਨ ਦਾ ਟੀਚਾ ਰੱਖਿਆ ਗਿਆ ਹੈ। EOS-05 ਮਿਸ਼ਨ ਦੀ ਸਫਲਤਾ ਇਸਰੋ ਦੇ ਅਗਲੇ ਮਿਸ਼ਨਾਂ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਲਾਂਚ ਨਾਲ ਇਸਰੋ ਨੇ ਲਗਭਗ ਅੱਠ ਮਹੀਨਿਆਂ ਬਾਅਦ ਇੱਕ ਮਿਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲਾਂ ਹੋਏ ਕੁਝ ਮਿਸ਼ਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ। EOS-05 ਦੀ ਸਫਲ ਲਾਂਚਿੰਗ ਨਾਲ ਭਾਰਤ ਦੀ ਇਮੇਜਿੰਗ ਅਤੇ ਪੁਲਾੜ ਨਿਗਰਾਨੀ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments