Homeਪਟਿਆਲਾ ਅਪਡੇਟਨਗਰ ਕੌਂਸਲ ਪਾਤੜਾਂ ਤੇ ਨਗਰ ਪੰਚਾਇਤ ਘੱਗਾ ਵਿਖੇ ਮਿਸ਼ਨ ਕਲੀਨ ਪੰਜਾਬ ਤਹਿਤ...

ਨਗਰ ਕੌਂਸਲ ਪਾਤੜਾਂ ਤੇ ਨਗਰ ਪੰਚਾਇਤ ਘੱਗਾ ਵਿਖੇ ਮਿਸ਼ਨ ਕਲੀਨ ਪੰਜਾਬ ਤਹਿਤ ਸਫਾਈ ਮੁਹਿੰਮ 

Cleanliness Drive Held Under Mission Clean Punjab in Patran and Ghagga

ਪਾਤੜਾਂ/ਘੱਗਾ, 4 ਸਤੰਬਰ, 2026 (ਦੀਪਕ ਦੱਤਾ) :  ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿੱਚ ਚਲਾਏ ਜਾ ਰਹੇ 10 ਦਿਨਾਂ ਸਫਾਈ ਮਹਾ ਅਭਿਆਨ ਤਹਿਤ ਨਗਰ ਕੌਂਸਲ ਪਾਤੜਾਂ ਅਤੇ ਨਗਰ ਪੰਚਾਇਤ ਘੱਗਾ ਵੱਲੋਂ ਵੱਖ-ਵੱਖ ਸਥਾਨਾਂ ’ਤੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਸ੍ਰੀ ਅੰਮ੍ਰਿਤਪਾਲ ਸਿੰਘ, ਡੀ.ਟੀ.ਓ. ਕਰਨ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸ੍ਰੀਮਤੀ ਪ੍ਰੀਤੀ ਜੈਨ ਅਤੇ ਕਾਰਜ ਸਾਧਕ ਅਫਸਰ ਸ੍ਰੀ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਰਾਣਾ ਭਗਤ ਸਿੰਘ ਚੌਕ ਤੋਂ ਨਰਵਾਣਾ ਰੋਡ ਤੱਕ ਸਫਾਈ ਕਰਵਾਈ ਗਈ। ਇਸ ਮੌਕੇ ਅਨੁਵਿੰਦਰ ਸਿੰਘ, ਅਜੈਪਾਲ ਸਿੰਘ, ਨਿੱਕਾ ਜੀ ਸਾਬਕਾ ਕੌਂਸਲਰ ਸਮੇਤ ਨਗਰ ਕੌਂਸਲ ਦਾ ਸਮੂਹ ਸਟਾਫ ਅਤੇ ਸਫਾਈ ਸੇਵਕ ਮੌਜੂਦ ਰਹੇ।
ਇਸੇ ਤਰ੍ਹਾਂ ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਸ੍ਰੀ ਮਿੱਠੂ ਸਿੰਘ ਦੀ ਰਹਿਨੁਮਾਈ ਹੇਠ ਸਬ-ਸੈਂਟਰ, ਆਮ ਆਦਮੀ ਕਲੀਨਿਕ, ਫਿਰਨੀ ਰੋਡ ਅਤੇ ਨਗਰ ਖੇੜਾ ਰੋਡ ਵਿਖੇ ਸਫਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਸਫਾਈ ਕਰਮਚਾਰੀਆਂ ਵੱਲੋਂ ਸੜਕਾਂ ਅਤੇ ਆਸ-ਪਾਸ ਦੇ ਖੇਤਰਾਂ ਦੀ ਸਫਾਈ ਕਰਕੇ ਕੂੜਾ ਹਟਾਇਆ ਗਿਆ। ਇਸ ਮੌਕੇ ਮਨਜੀਤ ਸਿੰਘ, ਮਨਪ੍ਰੀਤ ਸਿੰਘ ਸੀ.ਐੱਫ., ਜਗਤਾਰ ਸਿੰਘ ਪੈਸਕੋ ਸੁਪਰਵਾਈਜ਼ਰ, ਰਸ਼ਪਾਲ ਸਿੰਘ, ਕੁਲਦੀਪ ਸਿੰਘ ਮੋਟੀਵੇਟਰ, ਤਰਵਿੰਦਰ ਸਿੰਘ ਐੱਮ.ਸੀ., ਅਮਨਦੀਪ ਸਿੰਘ ਐੱਮ.ਸੀ., ਨਿਰਮਲ ਸਿੰਘ, ਆਪ ਆਗੂ ਟਿੰਕੂ ਵਰਮਾ, ਜਸਪਾਲ ਸਿੰਘ ਸਮੇਤ ਸਮੂਹ ਐੱਮ.ਸੀ. ਸਾਹਿਬਾਨ, ਨਗਰ ਪੰਚਾਇਤ ਘੱਗਾ ਦਾ ਸਮੂਹ ਸਟਾਫ ਅਤੇ ਸਫਾਈ ਸੇਵਕ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਸਫਾਈ ਮਹਾ ਅਭਿਆਨ ਦਾ ਮੁੱਖ ਉਦੇਸ਼ ਸ਼ਹਿਰਾਂ ਅਤੇ ਕਸਬਿਆਂ ਨੂੰ ਸਾਫ-ਸੁਥਰਾ ਬਣਾਉਣਾ ਅਤੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਅਤੇ ਕੂੜਾ ਨਿਰਧਾਰਤ ਸਥਾਨਾਂ ’ਤੇ ਹੀ ਸੁੱਟਣ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments