Homeਮਨੋਰੰਜਨਆਮਿਰ ਖਾਨ ਦੇ ‘ਕਦੇ ਮੁਲਾਕਾਤ ਨਹੀਂ ਹੋਈ’ ਵਾਲੇ ਦਾਅਵੇ ’ਤੇ ਸੋਨਮ ਵਾਂਗਚੁਕ...

ਆਮਿਰ ਖਾਨ ਦੇ ‘ਕਦੇ ਮੁਲਾਕਾਤ ਨਹੀਂ ਹੋਈ’ ਵਾਲੇ ਦਾਅਵੇ ’ਤੇ ਸੋਨਮ ਵਾਂਗਚੁਕ ਦਾ ਜਵਾਬ, ਕਿਹਾ- ‘ਅਸੀਂ ਵਿਸਥਾਰ ਨਾਲ ਮਿਲੇ ਸੀ’

Sonam Wangchuk responds to Aamir Khan’s remarks, pointing to old videos that appear to show their meeting before 3 Idiots.

ਮੁੰਬਈ, 31 ਅਗਸਤ, 2026 (ਛਤਰਪਾਲ ਸਿੰਘ) : ਫਿਲਮ ‘3 ਇਡੀਅਟਸ’ ਦੇ ਕਿਰਦਾਰ ਫੁਨਸੁਖ ਵਾਂਗਡੂ ਨੂੰ ਲੈ ਕੇ ਅਦਾਕਾਰ ਆਮਿਰ ਖਾਨ ਅਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਵਿਚਾਲੇ ਚੱਲ ਰਹੀ ਚਰਚਾ ਮੁੜ ਤੇਜ਼ ਹੋ ਗਈ ਹੈ। ਆਮਿਰ ਖਾਨ ਵੱਲੋਂ ਇਹ ਕਹੇ ਜਾਣ ਤੋਂ ਬਾਅਦ ਕਿ ਫਿਲਮ ਬਣਨ ਤੋਂ ਪਹਿਲਾਂ ਉਹ ਸੋਨਮ ਵਾਂਗਚੁਕ ਨੂੰ ਨਹੀਂ ਜਾਣਦੇ ਸਨ ਅਤੇ ਨਾ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਵਾਂਗਚੁਕ ਨੇ ਹੁਣ ਇਸ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਪੌਡਕਾਸਟ ਦੌਰਾਨ ਸੋਨਮ ਵਾਂਗਚੁਕ ਨੇ ਕਿਹਾ ਕਿ ਉਨ੍ਹਾਂ ਦੀ ਆਮਿਰ ਖਾਨ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਕੁਝ ਪੁਰਾਣੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਆਮਿਰ ਖਾਨ ਆਪਣੇ ‘ਗਜਨੀ’ ਵਾਲੇ ਲੁੱਕ ਵਿੱਚ ਉਨ੍ਹਾਂ ਦਾ ਭਾਸ਼ਣ ਸੁਣਦੇ ਨਜ਼ਰ ਆ ਰਹੇ ਹਨ। ਵਾਂਗਚੁਕ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਸ਼ਾਇਦ ਆਮਿਰ ਉਸ ਸਮੇਂ ਆਪਣੇ ਕਿਰਦਾਰ ਵਿੱਚ ਇੰਨੇ ਡੁੱਬੇ ਹੋਏ ਸਨ ਕਿ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਮੁਲਾਕਾਤ ਯਾਦ ਨਾ ਰਹੀ ਹੋਵੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਮਿਰ ਨਾਲ ਵਿਸਥਾਰ ਨਾਲ ਮਿਲੇ ਸਨ ਅਤੇ ਕਈ ਵਿਚਾਰਾਂ ’ਤੇ ਗੱਲਬਾਤ ਵੀ ਹੋਈ ਸੀ।

‘3 ਇਡੀਅਟਸ’ ਦੇ ਕਿਰਦਾਰ ਬਾਰੇ ਕੀ ਕਿਹਾ?

ਸੋਨਮ ਵਾਂਗਚੁਕ ਨੇ ਸਪੱਸ਼ਟ ਕੀਤਾ ਕਿ ਉਹ ਇਹ ਨਹੀਂ ਕਹਿ ਰਹੇ ਕਿ ‘3 ਇਡੀਅਟਸ’ ਦਾ ਫੁਨਸੁਖ ਵਾਂਗਡੂ ਕਿਰਦਾਰ ਪੂਰੀ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ’ਤੇ ਆਧਾਰਿਤ ਸੀ। ਉਨ੍ਹਾਂ ਮੁਤਾਬਕ ਇਹ ਸੰਭਵ ਹੈ ਕਿ ਆਮਿਰ ਨੇ ਉਨ੍ਹਾਂ ਨਾਲ ਹੋਈ ਗੱਲਬਾਤ ਤੋਂ ਕੁਝ ਵਿਚਾਰ ਆਪਣੇ ਕਿਰਦਾਰ ਵਿੱਚ ਸ਼ਾਮਲ ਕੀਤੇ ਹੋਣ, ਪਰ ਇਹ ਗੱਲ ਫਿਲਮ ਦੇ ਲੇਖਕਾਂ ਜਾਂ ਨਿਰਦੇਸ਼ਕ ਨੂੰ ਸ਼ਾਇਦ ਪਤਾ ਨਾ ਹੋਵੇ। ਵਾਂਗਚੁਕ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ।

ਆਮਿਰ ਖਾਨ ਨੇ ਕੀ ਕਿਹਾ ਸੀ?

ਇਸ ਤੋਂ ਪਹਿਲਾਂ ਆਮਿਰ ਖਾਨ ਨੇ ਇੱਕ ਮੌਕੇ ’ਤੇ ਕਿਹਾ ਸੀ ਕਿ ‘3 ਇਡੀਅਟਸ’ ਬਣਾਉਣ ਸਮੇਂ ਉਹ ਸੋਨਮ ਵਾਂਗਚੁਕ ਨੂੰ ਨਹੀਂ ਜਾਣਦੇ ਸਨ। ਉਨ੍ਹਾਂ ਨੇ ਫੁਨਸੁਖ ਵਾਂਗਡੂ ਦੇ ਕਿਰਦਾਰ ਨੂੰ ਵਾਂਗਚੁਕ ਤੋਂ ਪ੍ਰੇਰਿਤ ਮੰਨਣ ਵਾਲੀ ਧਾਰਨਾ ਨੂੰ ਵੀ ਗਲਤ ਦੱਸਿਆ ਸੀ। ਆਮਿਰ ਨੇ ਹਾਲਾਂਕਿ ਸੋਨਮ ਵਾਂਗਚੁਕ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਉਹ ਸਮਾਜ ਲਈ ਚੰਗਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਯਤਨਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਆਮਿਰ ਦੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੁਝ ਪੁਰਾਣੀਆਂ ਵੀਡੀਓਜ਼ ਮੁੜ ਸਾਹਮਣੇ ਆਈਆਂ। ਇਨ੍ਹਾਂ ਵਿੱਚੋਂ ਇੱਕ ਵੀਡੀਓ ਵਿੱਚ ਵਾਂਗਚੁਕ ਨੂੰ 2008 ਦੇ ਆਸ-ਪਾਸ ਆਮਿਰ ਨਾਲ ਮੁਲਾਕਾਤ ਬਾਰੇ ਗੱਲ ਕਰਦਿਆਂ ਦਿਖਾਇਆ ਗਿਆ ਹੈ। ਇੱਕ ਹੋਰ ਵੀਡੀਓ ਵਿੱਚ ਆਮਿਰ ਖਾਨ ਨੂੰ ਇੱਕ ਸਮਾਗਮ ਵਿੱਚ ਦਰਸ਼ਕਾਂ ਵਿਚਕਾਰ ਬੈਠ ਕੇ ਵਾਂਗਚੁਕ ਦਾ ਭਾਸ਼ਣ ਸੁਣਦਿਆਂ ਦੇਖਿਆ ਜਾ ਸਕਦਾ ਹੈ। ਇਸ ਪੁਰਾਣੀ ਵੀਡੀਓ ਨੇ ਦੋਵਾਂ ਵਿਚਾਲੇ ਮੁਲਾਕਾਤ ਨੂੰ ਲੈ ਕੇ ਚਰਚਾ ਹੋਰ ਵਧਾ ਦਿੱਤੀ ਹੈ। ਹਾਲਾਂਕਿ ਸੋਨਮ ਵਾਂਗਚੁਕ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਰੁਖ ਹਲਕੇ ਅੰਦਾਜ਼ ਵਿੱਚ ਰੱਖਿਆ ਅਤੇ ਕਿਹਾ ਕਿ ਇਹ ਗੱਲ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੀ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments