Homeਪਟਿਆਲਾ ਅਪਡੇਟਮਾਲਵਾ ਮੇਲ ਨੇ ਪੰਜਾਬ ਕਵੀਨਜ਼ ਕੱਪ ’ਤੇ ਕੀਤਾ ਕਬਜ਼ਾ, ਫਾਈਨਲ ਵਿੱਚ ਪੁਆਧ...

ਮਾਲਵਾ ਮੇਲ ਨੇ ਪੰਜਾਬ ਕਵੀਨਜ਼ ਕੱਪ ’ਤੇ ਕੀਤਾ ਕਬਜ਼ਾ, ਫਾਈਨਲ ਵਿੱਚ ਪੁਆਧ ਐਕਸਪ੍ਰੈੱਸ ਨੂੰ 7 ਵਿਕਟਾਂ ਨਾਲ ਹਰਾਇਆ

Malwa Mail Clinches Punjab Queens Cup, Defeats Puadh Express by 7 Wickets

ਪਟਿਆਲਾ, 30 ਅਗਸਤ, 2026 (ਦੀਪਕ ਦੱਤਾ) : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਅਤੇ ਪ੍ਰੋਤਸਾਹਿਤ ਕਰਨ ਲਈ ਕਰਵਾਏ ਗਏ ਪੰਜਾਬ ਕਵੀਨਜ਼ ਟੀ-20 ਕੱਪ ਦਾ ਪਟਿਆਲਾ ਦੇ ਧਰੁਵ ਪਾਂਡੋਵ ਕ੍ਰਿਕਟ ਸਟੇਡੀਅਮ ਵਿਖੇ ਸ਼ਾਨਦਾਰ ਸਮਾਪਨ ਹੋਇਆ। ਚਾਰ ਟੀਮਾਂ ਵਾਲੇ ਇਸ ਟੂਰਨਾਮੈਂਟ ਵਿੱਚ ਮਾਲਵਾ ਮੇਲ ਨੇ ਫਾਈਨਲ ਵਿੱਚ ਪੁਆਧ ਐਕਸਪ੍ਰੈੱਸ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ। ਟੂਰਨਾਮੈਂਟ ਵਿੱਚ ਦੋ ਹੋਰ ਟੀਮਾਂ ਮਾਝਾ ਬ੍ਰਿਗੇਡ ਅਤੇ ਦੋਆਬਾ ਟਾਈਟਨਜ਼ ਨੇ ਵੀ ਹਿੱਸਾ ਲਿਆ। ਫਾਈਨਲ ਮੈਚ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਸੂਬਾ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਪ੍ਰਦਾਨ ਕੀਤੇ। ਮਾਲਵਾ ਮੇਲ ਨੂੰ ਚੈਂਪੀਅਨਸ਼ਿਪ ਟਰਾਫੀ ਦੇ ਨਾਲ 2 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਗਈ, ਜਦਕਿ ਉਪ ਜੇਤੂ ਪੁਆਧ ਐਕਸਪ੍ਰੈੱਸ ਨੂੰ ਟਰਾਫੀ ਅਤੇ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ। ਫਾਈਨਲ ਵਿੱਚ ਪੁਆਧ ਐਕਸਪ੍ਰੈੱਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 19.2 ਓਵਰਾਂ ਵਿੱਚ 88 ਦੌੜਾਂ ’ਤੇ ਆਲ ਆਊਟ ਹੋ ਗਈ। ਅੰਕਿਤਾ ਪਾਠਕ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ। ਮਾਲਵਾ ਮੇਲ ਵੱਲੋਂ ਅਲੀਸ਼ਾ ਮਹਿਤਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਚਾਰ ਵਿਕਟਾਂ ਹਾਸਲ ਕੀਤੀਆਂ।

89 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਾਲਵਾ ਮੇਲ ਨੇ 18 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ। ਅਵਨੀਤ ਕੌਰ ਸੰਧੂ ਨੇ 34 ਦੌੜਾਂ ਬਣਾਈਆਂ, ਜਦਕਿ ਹਰਸਿਮਰਤ ਕੌਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਸਮਾਪਨ ਸਮਾਰੋਹ ਦੌਰਾਨ ਵਿਅਕਤੀਗਤ ਇਨਾਮ ਵੀ ਪ੍ਰਦਾਨ ਕੀਤੇ ਗਏ। ਕਨਿਕਾ ਆਹੂਜਾ ਨੂੰ ਸੱਤ ਮੈਚਾਂ ਵਿੱਚ 287 ਦੌੜਾਂ ਬਣਾਉਣ ਲਈ ਬੈਸਟ ਬੈਟਰ ਚੁਣਿਆ ਗਿਆ। ਮੰਨਤ ਕਸ਼ਯਪ ਨੂੰ ਸੱਤ ਮੈਚਾਂ ਵਿੱਚ 14 ਵਿਕਟਾਂ ਹਾਸਲ ਕਰਨ ਲਈ ਬੈਸਟ ਬੌਲਰ ਦਾ ਖਿਤਾਬ ਦਿੱਤਾ ਗਿਆ। ਅਲੀਸ਼ਾ ਮਹਿਤਾ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦ ਫਾਈਨਲ ਦਾ ਐਵਾਰਡ ਮਿਲਿਆ। ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਲੜਕੀਆਂ ਹਰ ਖੇਤਰ ਵਿੱਚ ਸ਼ਾਨਦਾਰ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਲਈ ਹੋਰ ਵੱਧ ਮੌਕੇ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਵੀ ਵਧਾਈ ਦਿੱਤੀ। ਇਸ ਮੌਕੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ/ਸਹਿਯੋਗੀ ਗੁਰਕੀਰਤ ਸਿੰਘ ਮਾਨ, ਬਰਿੰਦਰ ਸਿੰਘ ਸਰਨ ਅਤੇ ਭੁਪਿੰਦਰ ਸਿੰਘ ਜੂਨੀਅਰ ਵੀ ਮੌਜੂਦ ਸਨ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments