Homeਹਰਿਆਣਾਹਰਿਆਣਾ ਵਿਧਾਨ ਸਭਾ ਵਿੱਚ ਵਿਛੜੇ ਸਾਬਕਾ ਵਿਧਾਇਕਾਂ, ਸ਼ਹੀਦ ਜਵਾਨਾਂ ਅਤੇ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਿਆਂ...

ਹਰਿਆਣਾ ਵਿਧਾਨ ਸਭਾ ਵਿੱਚ ਵਿਛੜੇ ਸਾਬਕਾ ਵਿਧਾਇਕਾਂ, ਸ਼ਹੀਦ ਜਵਾਨਾਂ ਅਤੇ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ

Haryana Assembly Pays Tribute to Former MLAs, Martyred Soldiers and Accident Victims

ਚੰਡੀਗੜ੍ਹ, 27 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਵਿਰੋਧੀ ਧਿਰ ਦੇ ਨੇਤਾ ਸ੍ਰੀ ਭੁਪਿੰਦਰ ਸਿੰਘ ਹੁੱਡਾ ਅਤੇ ਵਿਧਾਇਕ ਸ੍ਰੀ ਆਦਿਤਿਆ ਦੇਵੀਲਾਲ ਸਮੇਤ ਸਦਨ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਵਿਛੜੀਆਂ ਹੋਈਆਂ ਅਹਿਮ ਹਸਤੀਆਂ, ਸਾਬਕਾ ਵਿਧਾਇਕਾਂ, ਸ਼ਹੀਦ ਸੈਨਿਕਾਂ ਅਤੇ ਵੱਖ-ਵੱਖ ਹਾਦਸਿਆਂ ਵਿੱਚ ਜਾਨ ਗਵਾਉਣ ਵਾਲੇ ਨਾਗਰਿਕਾਂ ਦੇ ਦੇਹਾਂਤ ‘ਤੇ ਡੂੰਘਾ ਸੋਗ ਪ੍ਰਗਟ ਕੀਤਾ। ਮੁੱਖ ਮੰਤਰੀ ਨੇ ਸ਼ੋਕ ਪ੍ਰਸਤਾਵ ਪੜ੍ਹਦਿਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਅਤੇ ਦੁੱਖੀ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟਾਈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਨੇਪਾਲ ਵਿੱਚ ਆਏ ਹੜ੍ਹਾਂ ਕਾਰਨ ਮਾਰੇ ਗਏ ਲੋਕਾਂ ਦੇ ਦੇਹਾਂਤ ‘ਤੇ ਵੀ ਸ਼ੋਕ ਪ੍ਰਗਟ ਕੀਤਾ। ਵਿਧਾਨ ਸਭਾ ਵੱਲੋਂ ਸਾਰੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਦੁੱਖੀ ਪਰਿਵਾਰਾਂ ਨੂੰ ਇਸ ਅਸਹਿ ਸਦਮੇ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ।

ਸੰਯੁਕਤ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਚੌਧਰੀ ਸਹੀ ਰਾਮ ਬਿਸ਼ਨੋਈ ਨੂੰ ਸ਼ਰਧਾਂਜਲੀ

ਸਦਨ ਨੇ ਸੰਯੁਕਤ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਚੌਧਰੀ ਸਹੀ ਰਾਮ ਬਿਸ਼ਨੋਈ ਦੇ 22 ਮਈ ਨੂੰ ਹੋਏ ਦੇਹਾਂਤ ‘ਤੇ ਡੂੰਘਾ ਸ਼ੋਕ ਪ੍ਰਗਟ ਕੀਤਾ। ਉਨ੍ਹਾਂ ਦਾ ਜਨਮ 12 ਜਨਵਰੀ, 1922 ਨੂੰ ਹੋਇਆ ਸੀ ਅਤੇ ਉਹ ਸਾਲ 1960 ਵਿੱਚ ਸੰਯੁਕਤ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਉਹ ਇੱਕ ਨਿਸ਼ਠਾਵਾਨ ਸਮਾਜਿਕ ਸੇਵਕ ਸਨ। ਉਨ੍ਹਾਂ ਦੇ ਦੇਹਾਂਤ ਨਾਲ ਪ੍ਰਦੇਸ਼ ਨੇ ਇੱਕ ਯੋਗ ਜਨ-ਪ੍ਰਤੀਨਿਧੀ ਅਤੇ ਸਮਾਜਿਕ ਸੇਵਕ ਗੁਆ ਦਿੱਤਾ ਹੈ। ਸਦਨ ਨੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਮੈਂਬਰ ਸ੍ਰੀ ਰਾਜਪਾਲ ਭੁੱਖੜੀ ਦੇ 20 ਜੁਲਾਈ, 2026 ਨੂੰ ਹੋਏ ਦੇਹਾਂਤ ‘ਤੇ ਵੀ ਡੂੰਘਾ ਸ਼ੋਕ ਪ੍ਰਗਟ ਕੀਤਾ। ਉਨ੍ਹਾਂ ਦਾ ਜਨਮ 19 ਮਈ, 1971 ਨੂੰ ਹੋਇਆ ਸੀ ਅਤੇ ਉਹ ਸਾਲ 2009 ਵਿੱਚ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਉਹ ਸਮਾਜ ਦੇ ਗਰੀਬ ਅਤੇ ਕਮਜ਼ੋਰ ਵਰਗਾਂ ਦੇ ਕਲਿਆਣ ਅਤੇ ਉਥਾਨ ਲਈ ਹਮੇਸ਼ਾ ਸਮਰਪਿਤ ਰਹੇ। ਉਨ੍ਹਾਂ ਦੇ ਦੇਹਾਂਤ ਨੂੰ ਵਿਧਾਨ ਸਭਾ ਨੇ ਪ੍ਰਦੇਸ਼ ਲਈ ਵੱਡਾ ਘਾਟਾ ਦੱਸਿਆ। ਸਦਨ ਨੇ ਮਾਤਭੂਮੀ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਅਪਾਰ ਸਾਹਸ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਪ੍ਰਣ ਨਿਛਾਵਰ ਕਰਨ ਵਾਲੇ ਹਰਿਆਣਾ ਦੇ ਬਹਾਦਰ ਸੈਨਿਕਾਂ ਨੂੰ ਸਿਜਦਾ ਕੀਤਾ।

ਸ਼ਹੀਦ ਜਵਾਨਾਂ ਵਿੱਚ ਡਿਪਟੀ ਕਮਾਂਡੈਂਟ ਮਨੋਹਰ ਸਿੰਘ ਫੌਗਾਟ (ਪਿੰਡ ਮਕੜਾਣਾ, ਜ਼ਿਲ੍ਹਾ ਚਰਖ਼ੀ ਦਾਦਰੀ), ਲੇਫਟੀਨੈਂਟ ਨਿਸ਼ਾਂਤ (ਪਿੰਡ ਕਾਸਨੀ, ਜ਼ਿਲ੍ਹਾ ਝੱਜਰ), ਨਾਇਬ ਸੂਬੇਦਾਰ ਵੀਰਿੰਦਰ ਸਿੰਘ (ਪਿੰਡ ਕਨੀਨਾ ਖਾਸ, ਜ਼ਿਲ੍ਹਾ ਮਹਿੰਦਰਗੜ੍ਹ), ਉਪ ਨਿਰੀਖਕ ਕ੍ਰਿਸ਼ਨ ਕੁਮਾਰ ਬੁੰਬਕ (ਪਿੰਡ ਜੁੰਡਲਾ, ਜ਼ਿਲ੍ਹਾ ਕਰਨਾਲ), ਸਹਾਇਕ ਉਪ ਨਿਰੀਖਕ ਪਵਨ ਕੁਮਾਰ (ਪਿੰਡ ਬਹੁ, ਜ਼ਿਲ੍ਹਾ ਝੱਜਰ), ਸਹਾਇਕ ਉਪ ਨਿਰੀਖਕ ਵਿਨੋਦ ਕੁਮਾਰ (ਪਿੰਡ ਨੰਦਗੜ੍ਹ ਜ਼ਿਲ੍ਹਾ ਭਿਵਾਨੀ), ਸਹਾਇਕ ਉਪ ਨਿਰੀਖਕ ਜੈਪ੍ਰਕਾਸ਼ (ਪਿੰਡ ਖੁਸ਼ਪੁਰਾ, ਜ਼ਿਲ੍ਹਾ ਰੇਵਾੜੀ), ਸਹਾਇਕ ਉਪ ਨਿਰੀਖਕ ਦਇਆਕਿਸ਼ਨ (ਪਿੰਡ ਭਾਕਲੀ, ਜ਼ਿਲ੍ਹਾ ਰੇਵਾੜੀ), ਹਵਾਲਦਾਰ ਰਾਮਬੀਰ (ਪਿੰਡ ਬਾਸ ਅਕਬਰਪੁਰ, ਜ਼ਿਲ੍ਹਾ ਹਾਂਸੀ), ਹਵਾਲਦਾਰ ਕ੍ਰਿਸ਼ਨ ਕੁਮਾਰ (ਪਿੰਡ ਕੋਰੀਆਵਾਸ, ਜ਼ਿਲ੍ਹਾ ਮਹਿੰਦਰਗੜ੍ਹ), ਹਵਾਲਦਾਰ ਸੋਨੂੰ (ਪਿੰਡ ਛੱਪਾਰ, ਜ਼ਿਲ੍ਹਾ ਚਰਖ਼ੀ ਦਾਦਰੀ), ਹਵਾਲਦਾਰ ਰਾਮਨਾਰਾਇਣ (ਪਿੰਡ ਖਰਕ ਕਲਾਂ, ਜ਼ਿਲ੍ਹਾ ਭਿਵਾਨੀ), ਸਾਰਜੈਂਟ ਸੁਰੇਂਦਰ ਕਾਦੀਆਨ (ਪਿੰਡ ਬਾਘਪੁਰ, ਜ਼ਿਲ੍ਹਾ ਝੱਜਰ), ਪ੍ਰਧਾਨ ਨਾਵਿਕ ਰਾਜੇਸ਼ ਕੁਮਾਰ (ਪਿੰਡ ਭੋਜਾਵਾਸ, ਜ਼ਿਲ੍ਹਾ ਮਹਿੰਦਰਗੜ੍ਹ), ਨਾਇਕ ਰਵੀ ਪ੍ਰਕਾਸ਼ (ਪਿੰਡ ਕਾਸਨੀ, ਜ਼ਿਲ੍ਹਾ ਚਰਖ਼ੀ ਦਾਦਰੀ), ਨਾਇਕ ਆਨੰਦ ਕੁਮਾਰ (ਪਿੰਡ ਝੋਝੂ ਖੁਰਦ, ਜ਼ਿਲ੍ਹਾ ਚਰਖ਼ੀ ਦਾਦਰੀ), ਨਾਇਕ ਮਨੋਜ ਕੁਮਾਰ (ਪਿੰਡ ਚੰਦਪੁਰਾ, ਜ਼ਿਲ੍ਹਾ ਮਹਿੰਦਰਗੜ੍ਹ), ਕਾਰਪੋਰਲ ਭਰਤਰਾਜ ਭਾਰਦਵਾਜ (ਪਿੰਡ ਬਾਮਨਵਾਸ, ਜ਼ਿਲ੍ਹਾ ਮਹਿੰਦਰਗੜ੍ਹ), ਸਿਪਾਹੀ ਸੰਦੀਪ ਕੁਮਾਰ (ਪਿੰਡ ਸਰੂਪਗੜ੍ਹ ਸਾਤੌਰ, ਜ਼ਿਲ੍ਹਾ ਚਰਖ਼ੀ ਦਾਦਰੀ), ਸਿਪਾਹੀ ਸੰਦੀਪ ਕੁਮਾਰ (ਪਿੰਡ ਬਵਾਨੀਆਂ, ਜ਼ਿਲ੍ਹਾ ਮਹਿੰਦਰਗੜ੍ਹ), ਸਿਪਾਹੀ ਸਤੀਸ਼, (ਪਿੰਡ ਮਾਮੜੀਆ ਅਸਾਮਪੁਰ, ਜ਼ਿਲ੍ਹਾ ਰੇਵਾੜੀ), ਸਿਪਾਹੀ ਰਾਜਕੁਮਾਰ (ਪਿੰਡ ਗੁਧਰਾਣਾ, ਜ਼ਿਲ੍ਹਾ ਪਲਵਲ), ਸਿਪਾਹੀ ਸੋਨੂੰ ਕੁਮਾਰ (ਪਿੰਡ ਅਟੇਲੀ, ਜ਼ਿਲ੍ਹਾ ਮਹਿੰਦਰਗੜ੍ਹ), ਸਿਪਾਹੀ ਸ਼ਮਸ਼ੇਰ ਸਿੰਘ (ਪਿੰਡ ਛਿਛੜਾਨਾ, ਜ਼ਿਲ੍ਹਾ ਪਾਣੀਪਤ), ਸਿਪਾਹੀ ਕੁਲਵੰਤ ਸਿੰਘ (ਪਿੰਡ ਪਹਾੜੀ, ਜ਼ਿਲ੍ਹਾ ਭਿਵਾਨੀ), ਅਗਨੀਵੀਰ ਧਰੁਵ (ਪਿੰਡ ਜੜਥਲ, ਜ਼ਿਲ੍ਹਾ ਰੇਵਾੜੀ) ਅਤੇ ਅਗਨੀਵੀਰ ਸ਼ੰਕਰ (ਪਿੰਡ ਸੋਹੜੀ, ਜ਼ਿਲ੍ਹਾ ਮਹਿੰਦਰਗੜ੍ਹ) ਸ਼ਾਮਲ ਹਨ।

ਸਦਨ ਨੇ ਇਨ੍ਹਾਂ ਸਾਰੇ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਦੁੱਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕੀਤੀ। ਸਦਨ ਨੇ 9 ਜੂਨ, 2026 ਨੂੰ ਰੋਹਤਕ ਦੀ ਡੀ ਪਾਰਕ ਮਾਰਕੀਟ ਵਿੱਚ ਜੁੱਤੀਆਂ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਦੀ ਦੁਖਦ ਘਟਨਾ ਵਿੱਚ ਤਿੰਨ ਲੋਕਾਂ ਦੀ ਹੋਈ ਮੌਤ ‘ਤੇ ਡੂੰਘਾ ਸ਼ੋਕ ਪ੍ਰਗਟ ਕੀਤਾ। ਵਿਧਾਨ ਸਭਾ ਨੇ ਸੋਗ-ਸੰਤਪਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ। ਸਦਨ ਨੇ 19 ਜੁਲਾਈ, 2026 ਨੂੰ ਝੱਜਰ ਜ਼ਿਲ੍ਹੇ ਦੇ ਮੁਨਿਮਪੁਰ ਪਿੰਡ ਵਿੱਚ ਖੂਹ ਵਿੱਚ ਡਿੱਗੇ ਬਛੜੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਖੂਹ ਵਿੱਚ ਉਤਰੇ ਚਾਰ ਲੋਕਾਂ ਦੀ ਜ਼ਹਿਰੀਲੀ ਗੈਸ ਕਾਰਨ ਦਮ ਘੁਟਣ ਨਾਲ ਹੋਈ ਦੁਖਦ ਮੌਤ ‘ਤੇ ਵੀ ਡੂੰਘਾ ਸ਼ੋਕ ਪ੍ਰਗਟ ਕੀਤਾ। ਸਦਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ। ਸਦਨ ਨੇ ਵਿਧਾਇਕ ਸ੍ਰੀ ਰਘੁਬੀਰ ਸਿੰਘ ਤੇਵਤੀਆ ਦੇ ਭਰਾ ਸ੍ਰੀ ਰਾਮਸ਼ਰਣ ਤੇਵਤੀਆ ਦੇ 22 ਜੂਨ, 2026 ਨੂੰ ਹੋਏ ਦੇਹਾਂਤ ‘ਤੇ ਵੀ ਡੂੰਘਾ ਸ਼ੋਕ ਪ੍ਰਗਟ ਕੀਤਾ। ਸਦਨ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਦੁੱਖੀ ਪਰਿਵਾਰਕ ਮੈਂਬਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments