Homeਪਟਿਆਲਾ ਅਪਡੇਟਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਡਾਇਰੈਕਟਰ CIQA ਡਾ. ਕੁਲਦੀਪ ਵਾਲੀਆ...

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਡਾਇਰੈਕਟਰ CIQA ਡਾ. ਕੁਲਦੀਪ ਵਾਲੀਆ ਪੰਜਾਬ ਸਰਕਾਰ ਦੁਆਰਾ ਸਟੇਟ ਐਵਾਰਡ ਨਾਲ ਸਮਾਨਿਤ

Dr. Kuldeep Walia Honored with Punjab Government State Award

ਪਟਿਆਲਾ, 27 ਅਗਸਤ, 2026 (ਦੀਪਕ ਦੱਤਾ) : ਪੰਜਾਬ ਦੀ ਪਹਿਲੀ ਸਰਕਾਰੀ ਓਪਨ ਯੂਨੀਵਰਸਿਟੀ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਡਾਇਰੈਕਟਰ, CIQA ਡਾ. ਕੁਲਦੀਪ ਵਾਲੀਆ ਨੂੰ ਪੰਜਾਬ ਸਰਕਾਰ ਦੁਆਰਾ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਮਾਨਯੋਗ ਉਪ- ਕੁਲਪਤੀ ਪ੍ਰੋ. ਰਤਨ ਸਿੰਘ ਜੀ ਨੇ ਡਾ. ਕੁਲਦੀਪ ਵਾਲੀਆ ਜੀ ਨੂੰ ਇਸ ਐਵਾਰਡ ਲਈ ਵਧਾਈ ਦਿੰਦਿਆਂ ਹੋਇਆ ਸੰਦੇਸ਼ ਦਿੱਤਾ ਕਿ ਇਹ ਜਿੱਥੇ ਇਨ੍ਹਾਂ ਦੀ ਨਿੱਜੀ ਪ੍ਰਾਪਤੀ ਹੈ ਉੱਥੇ ਨਾਲ ਹੀ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਨ ਵਿਚ ਇਹ ਐਵਾਰਡ ਹੋਰ ਸਹਾਈ ਹੋਵੇਗਾ। ਇਹ ਐਵਾਰਡ ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁਡੀਆਂ ਦੁਆਰਾ ਸਰਕਾਰੀ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਸਟੇਟ ਐਵਾਰਡ ਲੈਣ ਮੌਕੇ ਡਾ. ਕੁਲਦੀਪ ਵਾਲੀਆ ਨੇ ਜਿਥੇ ਇਸ ਪ੍ਰਤੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉੱਥੇ  ਨਾਲ ਹੀ ਸੰਬੋਧਨ ਕਰਦਿਆਂ ਕਿਹਾ ਕਿ ਇਹ ਐਵਾਰਡ ਦੀ ਪ੍ਰਾਪਤੀ ਤਾ ਹੀ ਸੰਭਵ ਹੋਈ ਹੈ ਜੇਕਰ ਯੂਨੀਵਰਸਿਟੀ ਦੇ ਮਾਨਯੋਗ ਉਪ -ਕੁਲਪਤੀ ਪ੍ਰੋ. ਰਤਨ ਸਿੰਘ ਜੀ ਨੇ ਯੂਨੀਵਰਸਿਟੀ ਦੇ ਵਿਚ ਇਕ ਅਜਿਹਾ ਵਿੱਦਿਅਕ ਮਾਹੌਲ ਸਿਰਜਿਆ ਹੋਇਆ ਹੈ, ਜਿਸ ਨਾਲ ਅਸੀਂ ਹਰ ਸਮੇਂ ਸਿਰਫ ਤੇ ਸਿਰਫ ਉਹ ਕਾਰਜ ਹੀ ਕਰ ਰਹੇ ਹਾਂ ਜਿਨ੍ਹਾਂ ਕਾਰਜਾਂ ਦੇ ਨਾਲ ਵਿਦਿਆਰਥੀਆਂ ਨੂੰ ਆਸਾਨੀ ਨਾਲ ਉੱਚ ਸਿੱਖਿਆ ਮੁਹਈਆ ਕਰਾਈ ਜਾ ਸਕੇ। ਸਟੇਟ ਐਵਾਰਡ ਪ੍ਰਦਾਨ ਕਰਨ ਮੌਕੇ ਕੈਬਨਿਟ ਮੰਤਰੀ, ਸ੍ਰ. ਗੁਰਮੀਤ ਸਿੰਘ ਖੁਡੀਆਂ ਜੀ ਤੋਂ ਇਲਾਵਾ ਮੇਅਰ ਪਟਿਆਲਾ, ਸ਼੍ਰੀ ਕੁੰਦਨ ਗੋਗੀਆ, ਡਿਪਟੀ ਕਮਿਸ਼ਨਰ ਪਟਿਆਲਾ, ਡਾ. ਹਿਮਾਂਸ਼ੂ ਅਗਰਵਾਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments