Homeਪਟਿਆਲਾ ਅਪਡੇਟਰਾਈਟ ਐਕਸ਼ਨ ਮੀਡੀਆ’ ਵੱਲੋਂ ਮਹੀਨਾਵਾਰੀ ਮੈਗਜ਼ੀਨ ਦੀ ਸ਼ੁਰੂਆਤ

ਰਾਈਟ ਐਕਸ਼ਨ ਮੀਡੀਆ’ ਵੱਲੋਂ ਮਹੀਨਾਵਾਰੀ ਮੈਗਜ਼ੀਨ ਦੀ ਸ਼ੁਰੂਆਤ

ਪਟਿਆਲਾ:24 ਅਗਸਤ, 2026 (ਗੁਰਮੀਤ ਸਿੰਘ ਤੁੰਗ): ਪ੍ਰੈਸ ਕਲੱਬ ਦੇ ਪ੍ਰਧਾਨ ਪ੍ਰਵੀਨ ਕੋਮਲ ਵੱਲੋਂ ਬਤੌਰ ਐਡੀਟਰ ਅਤੇ ਰੇਨੂ ਕੋਮਲ ਵੱਲੋਂ ਮੈਗਜ਼ੀਨ ਐਡੀਟਰ ਦੀ ਜ਼ਿੰਮੇਵਾਰੀ ਸੰਭਾਲਦਿਆਂ ‘ਰਾਈਟ ਐਕਸ਼ਨ ਮੀਡੀਆ’ ਦੇ ਨਾਮ ਹੇਠ ਨਵੇਂ ਮਹੀਨਾਵਾਰੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਗਈ।

ਮੈਗਜ਼ੀਨ ਦੀ ਸ਼ੁਰੂਆਤ ਮੌਕੇ ਪ੍ਰਵੀਨ ਕੋਮਲ ਅਤੇ ਰੇਨੂ ਕੋਮਲ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਪਟਿਆਲਾ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਵਿਖੇ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਮੈਗਜ਼ੀਨ ਦੀ ਸਫਲਤਾ ਅਤੇ ਭਵਿੱਖੀ ਸਫ਼ਰ ਲਈ ਅਰਦਾਸ ਕੀਤੀ।

ਇਸੇ ਮੌਕੇ ਪ੍ਰਵੀਨ ਕੋਮਲ ਅਤੇ ਰੇਨੂ ਕੋਮਲ ਨੇ ਪਟਿਆਲਾ ਵਿਖੇ त्रिपड़ी ਸਥਿਤ ਸ਼ਿਵ ਮੰਦਰ ਵਿੱਚ ਵੀ ਨਤਮਸਤਕ ਹੋ ਕੇ ਭਗਵਾਨ ਸ਼ਿਵ ਜੀ ਮਹਾਰਾਜ ਦਾ ਆਸ਼ੀਰਵਾਦ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਨੇ ਨਵੇਂ ਮੈਗਜ਼ੀਨ ਦੇ ਸਫਲ ਆਗਾਜ਼ ਅਤੇ ਸਮਾਜ ਦੀ ਭਲਾਈ ਲਈ ਪ੍ਰਾਰਥਨਾ ਕੀਤੀ।

ਇਸ ਮੌਕੇ ਸ਼ਹੀਦ-ਏ-ਆਜ਼ਮ ਡਿਜੀਟਲ ਚੈਨਲ ਅਤੇ ਅਖ਼ਬਾਰ ਦੇ ਐਡੀਟਰ-ਇਨ-ਚੀਫ਼ ਚੌਧਰੀ ਪ੍ਰਭਜੀਤ ਸਿੰਘ ਅਤੇ ਬਿਊਰੋ ਚੀਫ਼ ਗੁਰਮੀਤ ਸਿੰਘ ਤੁੰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ ਅਤੇ ਪ੍ਰਵੀਨ ਕੋਮਲ ਅਤੇ ਰੇਨੂ ਕੋਮਲ ਨੂੰ ਨਵੇਂ ਮੈਗਜ਼ੀਨ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਨੌਵੀਂ ਪਾਤਸ਼ਾਹੀ ਦੇ ਮੈਨੇਜਰ ਅਤੇ ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਜੀ ਨੇ ਵੀ ‘ਰਾਈਟ ਐਕਸ਼ਨ ਮੀਡੀਆ’ ਦੀ ਟੀਮ ਨੂੰ ਨਵੇਂ ਉਪਰਾਲੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਮੈਗਜ਼ੀਨ ਦੀ ਸਫਲਤਾ ਅਤੇ ਚੜ੍ਹਦੀ ਕਲਾ ਲਈ ਗੁਰੂ ਘਰ ਵਿਖੇ ਅਰਦਾਸ ਕੀਤੀ।

ਇਸ ਮੌਕੇ ਹਾਜ਼ਰ ਮੀਡੀਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਆਸ ਪ੍ਰਗਟਾਈ ਕਿ ‘ਰਾਈਟ ਐਕਸ਼ਨ ਮੀਡੀਆ’ ਸਮਾਜਿਕ ਸਰੋਕਾਰਾਂ, ਲੋਕ-ਮੁੱਦਿਆਂ ਅਤੇ ਸੱਚੀ ਤੇ ਜ਼ਿੰਮੇਵਾਰ ਪੱਤਰਕਾਰੀ ਨੂੰ ਪ੍ਰਮੁੱਖਤਾ ਦਿੰਦਿਆਂ ਪਾਠਕਾਂ ਤੱਕ ਸਾਰਥਕ ਅਤੇ ਨਿਰਪੱਖ ਸਮੱਗਰੀ ਪਹੁੰਚਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਏਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments