Homeਪਟਿਆਲਾ ਅਪਡੇਟਪਟਿਆਲਾ ਤੋਂ ਸ੍ਰੀ ਨੈਣਾ ਦੇਵੀ ਲਈ ਯਾਤਰਾ ਰਵਾਨਾ, ਵਿਜੈ ਕਪੂਰ ਨੇ ਦਿਖਾਈ...

ਪਟਿਆਲਾ ਤੋਂ ਸ੍ਰੀ ਨੈਣਾ ਦੇਵੀ ਲਈ ਯਾਤਰਾ ਰਵਾਨਾ, ਵਿਜੈ ਕਪੂਰ ਨੇ ਦਿਖਾਈ ਹਰੀ ਝੰਡੀ

ਪਟਿਆਲਾ, 24 ਅਗਸਤ 2026 (ਛਤਰਪਾਲ ਸਿੰਘ):

ਐਤਵਾਰ ਸਵੇਰੇ 5 ਵਜੇ ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਤੋਂ ਸ੍ਰੀ ਨੈਣਾ ਦੇਵੀ ਜੀ ਦੀ ਪਾਵਨ ਯਾਤਰਾ ਨੂੰ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਪ੍ਰਧਾਨ ਵਿਜੈ ਕਪੂਰ ਨੇ ਹਰੀ ਝੰਡੀ ਦਿਖਾ ਕੇ ਸ਼ਰਧਾਲੂਆਂ ਨੂੰ ਰਵਾਨਾ ਕੀਤਾ।

ਇਸ ਮੌਕੇ ਵਿਜੈ ਕਪੂਰ ਨੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮਾਤਾ ਨੈਣਾ ਦੇਵੀ ਜੀ ਅੱਗੇ ਸਭ ਦੇ ਸੁਖ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਸਮਾਜ ਵਿੱਚ ਆਸਥਾ, ਸੰਸਕਾਰਾਂ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀਆਂ ਹਨ।

ਵਿਜੈ ਕਪੂਰ ਨੇ ਇਸ ਸੇਵਾ ਕਾਰਜ ਲਈ ਗੁਪਤਾ ਟਰੈਵਲਜ਼ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਗੁਪਤਾ ਟਰੈਵਲਜ਼ ਵੱਲੋਂ ਸ਼ਰਧਾਲੂਆਂ ਲਈ ਮੁਫ਼ਤ ਬੱਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਨਾਸ਼ਤੇ ਅਤੇ ਸਨੈਕਸ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਗਈ।

ਇਸ ਮੌਕੇ ਨਿਤਿਨ ਗੁਪਤਾ, ਵਿਕਾਸ ਗੁਪਤਾ, ਮੁਕੇਸ਼ ਕੁਮਾਰ, ਗੁਲਸ਼ਨ ਪੰਡਿਤ ਜੀ, ਪ੍ਰੇਮ ਕੁਮਾਰ, ਸੁਨੀਲ ਖੰਨਾ, ਕ੍ਰਿਸ਼ਨ ਵਰਮਾ, ਅਰੁਣ ਸੂਦ ਅਤੇ ਅਜੈ ਕਪੂਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਪ੍ਰੋਗਰਾਮ ਦੌਰਾਨ ਸ਼ਰਧਾਲੂਆਂ ਨੇ “ਜੈ ਮਾਤਾ ਦੀ” ਦੇ ਜੈਕਾਰੇ ਲਗਾ ਕੇ ਭਗਤੀਮਈ ਮਾਹੌਲ ਸਿਰਜਿਆ ਅਤੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਉਤਸ਼ਾਹ ਨਾਲ ਰਵਾਨਾ ਹੋਏ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments