Homeਹਰਿਆਣਾਜੀਵਨ ਕੁੰਡੂ ਹੱਤਿਆਕਾਂਡ: ਮੁਲਜ਼ਮ ਦੀ ਗ੍ਰਿਫ਼ਤਾਰੀ ਲਈ 7 ਟੋਲ ਬੰਦ, ਕਿਸਾਨਾਂ ਦਾ...

ਜੀਵਨ ਕੁੰਡੂ ਹੱਤਿਆਕਾਂਡ: ਮੁਲਜ਼ਮ ਦੀ ਗ੍ਰਿਫ਼ਤਾਰੀ ਲਈ 7 ਟੋਲ ਬੰਦ, ਕਿਸਾਨਾਂ ਦਾ ਧਰਨਾ

Farmers and khap representatives shut seven toll plazas in three districts, demanding the arrest of the main accused in the Jeevan Kundu murder case.

ਹਿਸਾਰ, 14 ਅਗਸਤ, 2026 (ਸੰਜੀਵ ਸ਼ਰਮਾ) : ਡੇਅਰੀ ਸੰਚਾਲਕ ਜੀਵਨ ਕੁੰਡੂ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਅਤੇ ਖਾਪ ਪ੍ਰਤੀਨਿਧੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਤਿੰਨ ਜ਼ਿਲ੍ਹਿਆਂ ਦੇ 7 ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਗਏ। ਹਿਸਾਰ-ਸਿਰਸਾ ਹਾਈਵੇਅ ’ਤੇ ਲਾਂਧੜੀ, ਚੌਧਰੀਵਾਸ ਅਤੇ ਅਗਰੋਹਾ ਟੋਲ ਪਲਾਜ਼ਿਆਂ ’ਤੇ ਕਿਸਾਨ ਹੁੱਕੇ ਲੈ ਕੇ ਧਰਨੇ ’ਤੇ ਬੈਠ ਗਏ। ਖਾਪ ਪ੍ਰਤੀਨਿਧੀਆਂ ਨੇ ਵੀ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਦਿਆਂ ਟੋਲ ਦੀਆਂ ਲੇਨਾਂ ਬੰਦ ਕਰ ਦਿੱਤੀਆਂ।

ਹਿਸਾਰ ਵਿੱਚ ਮਹਿਲਾਵਾਂ ਵੀ ਧਰਨੇ ਵਿੱਚ ਸ਼ਾਮਲ ਹੋਈਆਂ ਅਤੇ ਸੜਕ ’ਤੇ ਦਰੀਆਂ ਵਿਛਾ ਕੇ ਬੈਠ ਗਈਆਂ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੀਵਨ ਕੁੰਡੂ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਟੋਲ ਪਲਾਜ਼ੇ ਬੰਦ ਹੋਣ ਕਾਰਨ ਹਾਈਵੇਅ ’ਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਕਿਸਾਨਾਂ ਅਤੇ ਖਾਪ ਪ੍ਰਤੀਨਿਧੀਆਂ ਨੇ ਸਪੱਸ਼ਟ ਕੀਤਾ ਹੈ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੱਕ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments