Homeਪਟਿਆਲਾ ਅਪਡੇਟਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜਾਬ ਦੀ...

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜਾਬ ਦੀ ਵੰਡ -1947 ਨੂੰ ਯਾਦ ਕਰਦਿਆਂ ਕਰਵਾਇਆ ਗਿਆ ਵਿਸ਼ੇਸ਼ ਸਮਾਰੋਹ

Patiala Open University Organizes Special Event to Mark Punjab Partition Remembrance

ਪਟਿਆਲਾ, 10 ਅਗਸਤ, 2026 (ਦੀਪਕ ਦੱਤਾ) : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਮਾਨਯੋਗ ਉਪ -ਕੁਲਪਤੀ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਯੋਗ ਅਗਵਾਈ  ਹੇਠ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਲੋਂ ਪੰਜਾਬ ਦੀ ਵੰਡ 1947 ਨੂੰ ਸਮਰਪਿਤ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ” PARTITION HORRORS REMEMBRANCE DAY  ” ਨੂੰ ਮਨਾਉਂਦਿਆਂ ਹੋਇਆ ਸੈਮੀਨਾਰ ਕਰਵਾਇਆ ਗਿਆ ਅਤੇ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਵੰਡ ਨਾਲ ਸੰਬੰਧਿਤ ਯਾਦਾਂ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਕਿਤਾਬਾਂ ਨੂੰ ਸਾਂਝਾ ਕੀਤਾ ਗਿਆ। ਯੂਨੀਵਰਸਿਟੀ ਦੇ ਮਾਨਯੋਗ ਉਪ -ਕੁਲਪਤੀ ਪ੍ਰੋ. (ਡਾ. ) ਰਤਨ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਵਿਚਾਰ ਪ੍ਰਗਟ ਕੀਤੇ ਕਿ ਪੰਜਾਬ ਦੀ ਵੰਡ ਦਾ ਸੰਤਾਪ ਨਾ -ਭੁੱਲਣਯੋਗ  ਦਰਦ ਹੈ। ਇਸ ਸਮੇ ਦੌਰਾਨ ਸਿਰਫ ਲੋਕਾਂ ਦੀਆ ਜਾਨਾਂ ਹੀ ਨਹੀਂ ਗਈਆਂ ਸਗੋਂ ਪਰਿਵਾਰਿਕ ਸੰਪਤੀ  ਦੇ ਤੌਰ ਤੇ, ਸੱਭਿਆਚਾਰ ਤੌਰ ਤੇ ਜੋ ਨੁਕਸਾਨ ਹੋਇਆ ਹੈ।

ਉਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ।  ਇਸ ਲਈ ਇਸ ਦੁਖਾਂਤ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਸ ਖਾਸ ਸਮਾਰੋਹ ਮੌਕੇ ਇਤਿਹਾਸ ਵਿਭਾਗ ਵਲੋਂ ਵੰਡ ਦੀ ਸੰਤਾਪ ਦੇ ਗਵਾਹਾਂ ਦੇ ਰਿਕਾਰਡ ਕੀਤੇ ਗਏ ਬਿਆਨ ਜੋ ਕਿ ਉਸ ਸਮੇ ਦੇ ਹਾਲਾਤਾਂ ਨੂੰ ਦਰਸਾਉਂਦੇ ਹਨ  ਸਾਰਿਆਂ ਨਾਲ ਸਾਂਝਾ ਕੀਤਾ ਗਿਆ। ਯੂਨੀਵਰਸਿਟੀ ਦੇ ਐਸੋਸੀਏਟ ਡੀਨ ਡਾ. ਅਮਿਤੋਜ ਸਿੰਘ ਵਲੋਂ ਸਮਾਗਮ ਦਾ ਸੁਆਗਤੀ ਸ਼ਬਦ ਪੇਸ਼ ਕਰਦੇ ਹੋਏ ਯੂਨੀਵਰਸਿਟੀ  ਦੇ ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ ਵਲੋਂ ਧੰਨਵਾਦੀ ਸ਼ਬਦ ਸਾਂਝੇ ਕੀਤੇ ਗਏ। ਇਤਿਹਾਸ ਵਿਭਾਗ ਦੇ ਕੋਆਰਡੀਨੇਟਰ ਡਾ. ਸ਼ੇਫਾਲੀ ਬੇਦੀ ਅਤੇ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸਤਿੰਦਰ ਕੌਰ ਵਲੋਂ ਇਸ ਸਮੁੱਚੇ  ਸਮਾਗਮ ਦਾ ਸਫਲ ਅਯੋਜਨ ਕੀਤਾ ਗਿਆ । ਯੂਨੀਵਰਸਿਟੀ ਵਲੋਂ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਵਿਚ ਮਾਨਯੋਗ ਉਪ ਕੁਲਪਤੀ ਪ੍ਰੋ. (ਡਾ. ) ਰਤਨ ਸਿੰਘ  ਤੋਂ ਇਲਾਵਾ ਡਾਇਰੈਕਟਰ CIQA ਡਾ ਕੁਲਦੀਪ ਵਾਲਿਆਂ, ਕੰਟਰੋਲਰ ਪ੍ਰੀਖਿਆਵਾਂ  ਡਾ. ਕੰਵਲਵੀਰ ਸਿੰਘ ਢੀਂਡਸਾ ਅਤੇ ਲੋਕ ਸੰਪਰਕ ਵਿਭਾਗ ਵਲੋਂ ਡਾ. ਸੁਖਦੇਵ ਸਿੰਘ  ਤੋਂ ਇਲਾਵਾ ਵੱਖੋ -ਵੱਖਰੇ ਵਿਭਾਗ ਦੇ ਮੁਖੀ ਅਤੇ ਅਧਿਆਪਕ  ਸਾਹਿਬਾਨ ਵੀ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments