HomeਹਰਿਆਣਾE20 ਪੈਟਰੋਲ 'ਤੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਮੁੜ ਚੁੱਕਿਆ ਸਵਾਲ

E20 ਪੈਟਰੋਲ ‘ਤੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਮੁੜ ਚੁੱਕਿਆ ਸਵਾਲ

Punjabi singer Resham Singh Anmol once again raises concerns over E20 petrol and calls for the availability of pure petrol.

ਹਰਿਆਣਾ, 9 ਅਗਸਤ 2026 (ਸੰਜੀਵ ਸ਼ਰਮਾ) : ਹਰਿਆਣਾ ਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇੱਕ ਵਾਰ ਫਿਰ E20 ਪੈਟਰੋਲ ਦਾ ਮੁੱਦਾ ਚੁੱਕਦਿਆਂ ਸ਼ੁੱਧ ਪੈਟਰੋਲ ਦੀ ਮੰਗ ਕੀਤੀ ਹੈ। ਗਾਇਕ ਨੇ ਆਪਣੀ ਡਿਫੈਂਡਰ-110 ਗੱਡੀ ਵਿੱਚ ਪੈਟਰੋਲ ਭਰਵਾਉਣ ਦਾ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਟੈਂਕੀ ਭਰਵਾਉਣ ‘ਤੇ ਕਰੀਬ 13 ਹਜ਼ਾਰ ਰੁਪਏ ਖਰਚ ਆਏ। ਉਨ੍ਹਾਂ ਕਿਹਾ ਕਿ ਜੇਕਰ ਸ਼ੁੱਧ ਪੈਟਰੋਲ ਉਪਲਬਧ ਹੋਵੇ ਤਾਂ ਉਹ ਇਸ ਲਈ 500 ਰੁਪਏ ਪ੍ਰਤੀ ਲੀਟਰ ਤੱਕ ਦੇਣ ਲਈ ਤਿਆਰ ਹਨ। ਰੇਸ਼ਮ ਸਿੰਘ ਅਨਮੋਲ ਨੇ ਸਵਾਲ ਉਠਾਇਆ ਕਿ ਜੇਕਰ ਕੀਮਤ ਇੰਨੀ ਵੀ ਵੱਧ ਜਾਵੇ ਤਾਂ ਆਮ ਆਦਮੀ ਲਈ ਕੀ ਵਿਕਲਪ ਬਚੇਗਾ। ਉਨ੍ਹਾਂ ਦੀ ਇਹ ਵੀਡੀਓ E20 ਪੈਟਰੋਲ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਮੁੜ ਚਰਚਾ ਵਿੱਚ ਲੈ ਆਈ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments