Homeਪਟਿਆਲਾ ਅਪਡੇਟਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ...

ਗੁੰਮਸ਼ੁਦਾ ਬੱਚੀ ਦੇ ਵਾਰਸਾਂ ਦੀ ਭਾਲ, 10 ਸਤੰਬਰ ਤੱਕ ਸੰਪਰਕ ਕਰਨ ਦੀ ਅਪੀਲ

Authorities have appealed to the public to help identify the guardians of a missing girl and requested anyone with relevant information to come forward before September 10.

ਪਟਿਆਲਾ, 6 ਅਗਸਤ, 2026 (ਬਲਜੀਤ ਸਰਨਾ) :  ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਇੱਕ ਗੁੰਮਸ਼ੁਦਾ ਬੱਚੀ ਜੋ ਕਿ ਸਪੈਸ਼ਲ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਬਾਲ ਘਰ ਵਿਖੇ ਰਹਿ ਰਹੀ ਹੈ। ਜਿਸਦੀ ਮੌਜੂਦਾ ਸਮੇਂ ਵਿੱਚ ਉਮਰ ਤਕਰੀਬਨ 12 ਸਾਲ ਹੈ ਅਤੇ ਬੱਚੀ ਦਾ ਰੰਗ ਸਾਵਲਾ ਹੈ। ਇਸ ਬੱਚੀ ਦੇ ਵਾਰਸਾ ਦੀ ਬਹੁਤ ਭਾਲ ਕੀਤੀ ਗਈ ਹੈ ਪਰੰਤੂ ਇਸ ਬੱਚੀ ਦਾ ਕੋਈ ਵੀ ਜਾਣਕਾਰ ਦਾ ਪਤਾ ਨਹੀ ਲਗਿਆ ਹੈ। ਇਸ ਲਈ ਹੁਣ ਇਹ ਆਖਰੀ ਜਨਤਕ ਸੂਚਨਾ ਦਿੱਤੀ ਜਾਂਦੀ ਹੈ ਕਿ ਜੇਕਰ ਇਸ ਬੱਚੀ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਪਟਿਆਲਾ, ਕਮਰਾ ਨੰ. 150 ਬਲਾਕ ਸੀ ਐਕਸਟੈਨਸ਼ਨ ਮਿਨੀ ਸਕੱਤਰੇਤ ਪਟਿਆਲਾ, ਫੋਨ ਨੰ. 0175-2353523, ਈ ਮੇਲ.- dcpo.patiala@gmail.com ਅਤੇ 1098 ਚਾਈਲਡ ਹੈਲਪ ਲਾਈਨ ਪਟਿਆਲਾ ਤੇ ਮਿਤੀ 10-09-2026 ਤੱਕ ਸੰਪਰਕ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬੱਚੇ ਨੂੰ ਅਡਾਪਟ ਕਰਵਾਉਣ ਲਈ ਲੀਗਲੀ ਫਰੀ ਕਰ ਦਿੱਤਾ ਜਾਵੇਗਾ।
RELATED ARTICLES
- Advertisment -
Google search engine
Google search engine
Google search engine

Most Popular

Recent Comments