Homeਹਰਿਆਣਾਹਰਿਆਣਾ ਸਰਕਾਰ ਨੇ ਚੰਡੀਗੜ੍ਹ ਅਤੇ ਪੰਚਕੂਲਾ ਸਥਿਤ ਸਰਕਾਰੀ ਮਕਾਨਾਂ ਲਈ ਮੰਗੀਆਂ ਅਰਜ਼ੀਆਂ

ਹਰਿਆਣਾ ਸਰਕਾਰ ਨੇ ਚੰਡੀਗੜ੍ਹ ਅਤੇ ਪੰਚਕੂਲਾ ਸਥਿਤ ਸਰਕਾਰੀ ਮਕਾਨਾਂ ਲਈ ਮੰਗੀਆਂ ਅਰਜ਼ੀਆਂ

The Haryana Government has invited applications for the allotment of government residential accommodations in Chandigarh and Panchkula for eligible employees and officials.

ਆਉਟ ਆਫ ਟਰਨ ਲਈ 12 ਅਗਸਤ, ਹੋਰ ਸ਼੍ਰੇਣੀਆਂ ਲਈ 24 ਅਗਸਤ ਤੱਕ ਕੀਤੀ ਜਾ ਸਕੇਗੀ ਅਰਜ਼ੀ
ਚੰਡੀਗੜ੍ਹ, 6 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਸਰਕਾਰ ਨੇ ਚੰਡੀਗੜ੍ਹ ਅਤੇ ਪੰਚਕੂਲਾ ਸਥਿਤ ਸਰਕਾਰੀ ਮਕਾਨਾਂ ਦੀ ਅਲਾਟਮੈਂਟ ਲਈ ਆਨਲਾਈਨ ਅਰਜ਼ੀਆਂ ਸੱਦੀਆਂ ਹਨ। ਇੱਛੁਕ ਯੋਗ ਕਰਮਚਾਰੀ https://awas.haryanapwd.gov.in ਪੋਰਟਲ ‘ਤੇ ਅਰਜ਼ੀ ਦੇ ਸਕਦੇ ਹਨ।

ਆਉਟ ਆਫ ਟਰਨ ਅਲਾਟਮੈਂਟ (ਮੈਡੀਕਲ ਆਧਾਰ) ਲਈ ਆਨਲਾਈਨ ਜਮ੍ਹਾਂ ਕਰਵਾਉਣ ਜਾਂ ਅਰਜ਼ੀ ਅਪਡੇਟ ਕਰਨ ਅਤੇ ਤਰਜੀਹਾਂ ਭਰਨ ਦੀ ਮਿਆਦ 12 ਅਗਸਤ, 2026 (ਰਾਤ 11.59 ਵਜੇ ਤੱਕ) ਨਿਰਧਾਰਤ ਕੀਤੀ ਗਈ ਹੈ। ਸਾਰੀਆਂ ਸ਼੍ਰੇਣੀਆਂ ਦੇ ਬਿਨੈਕਾਰਾਂ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ, ਅਰਜ਼ੀ ਅਪਡੇਟ ਕਰਨ ਅਤੇ ਰਿਹਾਇਸ਼ ਦੀ ਤਰਜੀਹ ਭਰਨ ਦੀ ਮਿਆਦ 24 ਅਗਸਤ, 2026 (ਰਾਤ 11.59 ਵਜੇ ਤੱਕ) ਰਹੇਗੀ।

ਪੋਰਟਲ ‘ਤੇ ਅਸਥਾਈ ਸਿਨਓਰਿਟੀ ਲਿਸਟ 27 ਅਗਸਤ, 2026 ਨੂੰ ਪ੍ਰਕਾਸ਼ਤ ਕੀਤੀ ਜਾਵੇਗੀ। ਇਸ ਸੂਚੀ ‘ਤੇ ਇਤਰਾਜ਼ ਅਤੇ ਦਾਵੇ 31 ਅਗਸਤ ਤੋਂ 2 ਸਤੰਬਰ, 2026 (ਰਾਤ 11.59 ਵਜੇ ਤੱਕ) ਦਰਜ ਕਰਵਾਏ ਜਾ ਸਕਣਗੇ। ਅੰਤਮ ਸਿਨਓਰਿਟੀ ਲਿਸਟ 14 ਸਤੰਬਰ, 2026 ਨੂੰ ਜਾਰੀ ਕੀਤੀ ਜਾਵੇਗੀ, ਜਦੋਂ ਕਿ 25 ਸਤੰਬਰ, 2026 ਤੋਂ ਸਰਕਾਰੀ ਰਿਹਾਇਸ਼ਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੌਜੂਦਾ ਅਲਾਟਮੈਂਟ ਚੱਕਰ ਲਈ ਅਰਜ਼ੀ ਦੇਣ ਜਾਂ ਤਰਜੀਹ ਭਰਨ ਤੋਂ ਪਹਿਲਾਂ ਆਪਣੇ ਸਬੰਧਤ ਵਿਭਾਗ ਜਾਂ ਦਫ਼ਤਰ ਤੋਂ ਐਚ.ਆਰ.ਐਮ.ਐਸ. (ਹਿਯੂਮਨ ਰਿਸੋਰਸ ਮੈਨੇਜਮੈਂਟ ਸਿਸਟਮ) ਵਿੱਚ ਉਪਲਬਧ ਵੇਰਵੇ ਨੂੰ ਜ਼ਰੂਰ ਅਪਡੇਟ ਕਰਵਾ ਲੈਣ। ਬਿਨੈਕਾਰਾਂ ਦੀ ਸਿਨਓਰਿਟੀ ਲਿਸਟ ਐਚ.ਆਰ.ਐਮ.ਐਸ. ਪੋਰਟਲ ਤੋਂ ਪ੍ਰਾਪਤ ਵੇਰਵਿਆਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ। ਆਵਾਸ ਪੋਰਟਲ ‘ਤੇ ਅਰਜ਼ੀ ਜਮ੍ਹਾਂ ਕਰਵਾਉਣ ਜਾਂ ਅਪਡੇਟ ਕਰਨ ਤੋਂ ਬਾਅਦ ਐਚ.ਆਰ.ਐਮ.ਐਸ. ਡੇਟਾ ਵਿੱਚ ਸੋਧ ਜਾਂ ਸਿਨਓਰਿਟੀ ਸੰਬੰਧੀ ਕਿਸੇ ਵੀ ਇਤਰਾਜ਼ ਜਾਂ ਦਾਵੇ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਲਈ ਬਿਨੈਕਾਰ ਖੁਦ ਜ਼ਿੰਮੇਵਾਰ ਹੋਣਗੇ।

ਸਲਸਵਿਹ/2026

RELATED ARTICLES
- Advertisment -
Google search engine
Google search engine
Google search engine

Most Popular

Recent Comments